ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

'ਸਾਡੇ ਨਾਲ ਗੱਲ ਕਰੋ, ਰਾਹ ਕੱਢਾਂਗੇ' - CM ਮਾਨ ਨੇ ਹੜਤਾਲੀ ਕਰਮਚਾਰੀਆਂ ਨੂੰ ਦਿੱਤਾ ਸੱਦਾ

'ਸਾਡੇ ਨਾਲ ਗੱਲ ਕਰੋ, ਰਾਹ ਕੱਢਾਂਗੇ' - CM ਮਾਨ ਨੇ ਹੜਤਾਲੀ ਕਰਮਚਾਰੀਆਂ


Punjab

'ਸਾਡੇ ਨਾਲ ਗੱਲ ਕਰੋ, ਰਾਹ ਕੱਢਾਂਗੇ' - CM ਮਾਨ ਨੇ ਹੜਤਾਲੀ ਕਰਮਚਾਰੀਆਂ ਨੂੰ ਦਿੱਤਾ ਸੱਦਾ

ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਤੇ ਠੇਕਾ ਕਰਮਚਾਰੀਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਜਨਤਾ ਨੂੰ ਮੁਸ਼ਕਲ ਵਿਚ ਪਾ ਕੇ ਮੰਗਾਂ ਨਹੀਂ ਮਨਵਾਈਆਂ ਜਾ ਸਕਦੀਆਂ। ਉਨ੍ਹਾਂ ਅਪੀਲ ਕੀਤੀ ਕਿ ਹੜਤਾਲ ਕਰਨ ਦੀ ਬਜਾਏ ਸਰਕਾਰ ਨਾਲ ਬੈਠ ਕੇ ਗੱਲਬਾਤ ਕਰੋ, ਤਾਂ ਜੋ ਮਸਲਿਆਂ ਦਾ ਹੱਲ ਨਿਕਲ ਸਕੇ।

CM ਮਾਨ ਨੇ ਕਿਹਾ, “ਗੱਲ ਕਰਨ ਲਈ ਸਾਡੇ ਕੋਲ ਆਓ। ਅਸੀਂ ਤੁਹਾਡੇ ਮੁੱਦੇ ਸੁਣਨ ਅਤੇ ਹੱਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਪਰ ਲੋਕਾਂ ਨੂੰ ਸੜਕਾਂ ਤੇ ਖੜ੍ਹਾ ਕਰਕੇ ਪਰੇਸ਼ਾਨ ਕਰਨਾ ਠੀਕ ਨਹੀਂ।”

ਕੁਰਾਲੀ ਬੱਸ ਸਟੈਂਡ ‘ਤੇ CM ਦਾ ਅਚਾਨਕ ਦੌਰਾ

ਮੁੱਖ ਮੰਤਰੀ ਨੇ ਆਪਣੇ ਹਾਲੀਆ ਤਜਰਬੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਬਿਨਾਂ ਕਿਸੇ ਸੂਚਨਾ ਦੇ ਕੁਰਾਲੀ ਬੱਸ ਸਟੈਂਡ ਪਹੁੰਚੇ ਸਨ। ਉਨ੍ਹਾਂ ਨੇ ਖੁਦ ਵੇਖਿਆ ਕਿ ਅੱਧਾ ਘੰਟਾ ਲੰਘਣ ਦੇ ਬਾਅਦ ਵੀ ਬੱਸ ਸਟੈਂਡ ‘ਤੇ ਇੱਕ ਵੀ ਬੱਸ ਨਹੀਂ ਰੁਕੀ। ਯਾਤਰੀ ਬੇਸਹਾਰਾ ਖੜ੍ਹੇ ਬੱਸਾਂ ਦੀ ਉਡੀਕ ਕਰ ਰਹੇ ਸਨ।

ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਰੁਲਦਾ ਦੇਖ ਦੁੱਖੀ ਹੋਏ CM ਮਾਨ

CM ਨੇ ਦੱਸਿਆ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਤਕਲੀਫ਼ ਇਸ ਗੱਲ ਦੀ ਹੋਈ ਕਿ ਸਟੈਂਡ ‘ਤੇ ਖੜ੍ਹੀਆਂ ਮਹਿਲਾਵਾਂ, ਬੱਚੇ ਅਤੇ ਬਜ਼ੁਰਗ ਬੁਰੀ ਤਰ੍ਹਾਂ ਪਰੇਸ਼ਾਨ ਸਨ। ਕੋਈ ਸਾਧਨ ਨਹੀਂ ਸੀ, ਬੱਸਾਂ ਬੰਦ ਸਨ ਅਤੇ ਲੋਕ ਘੰਟਿਆਂ ਤੋਂ ਉਡੀਕ ਕਰ ਰਹੇ ਸਨ। ਮਾਨ ਨੇ ਕਿਹਾ ਕਿ ਇਹ ਦ੍ਰਿਸ਼ ਉਹਨਾਂ ਨੂੰ ਅੰਦਰੋਂ ਹਿੱਲਾ ਗਿਆ।

CM ਨੇ ਮੁਲਾਜ਼ਮਾਂ ਨੂੰ ਚੇਤਾਇਆ ਕਿ ਯਾਤਰੀਆਂ ਨੂੰ ਰੁਲਾਉਣ ਦੀ ਬਜਾਏ ਸਰਕਾਰ ਨਾਲ ਮੇਜ਼ ‘ਤੇ ਬੈਠ ਕੇ ਹੱਲ ਕੱਢਣਾ ਹੀ ਸਹੀ ਰਸਤਾ ਹੈ।

Talk To Us We Will Find A Way CM Mann Invites Striking Employees


Popular Posts
Just Now