ਪੰਜਾਬ 'ਚ ਗੈਂਗ/ਸਟ/ਰਾਂ ਦਾ ਆ/ਤੰਕ ਜਾਰੀ, ਪੈਰੀ ਕਤ/ਲ ਕੇਸ 'ਚ Lawrence Bishnoi ਤੇ Goldy Brar ਹੋਏ ਆਹਮੋ-ਸਾਹਮਣੇ

ਪੰਜਾਬ 'ਚ ਗੈਂਗ/ਸਟ/ਰਾਂ ਦਾ ਆ/ਤੰਕ ਜਾਰੀ, ਪੈਰੀ ਕਤ/ਲ ਕੇਸ 'ਚ Lawrenc


Punjab

ਪੰਜਾਬ 'ਚ ਗੈਂਗ/ਸਟ/ਰਾਂ ਦਾ ਆ/ਤੰਕ ਜਾਰੀ, ਪੈਰੀ ਕਤ/ਲ ਕੇਸ 'ਚ Lawrence Bishnoi ਤੇ Goldy Brar ਹੋਏ ਆਹਮੋ-ਸਾਹਮਣੇ 

ਚੰਡੀਗੜ੍ਹ, 2 ਦਸੰਬਰ 2025 : ਸੈਕਟਰ-26 ਟਿੰਬਰ ਮਾਰਕੀਟ ਵਿੱਚ ਸੋਮਵਾਰ ਦੀ ਰਾਤ ਹਲਚਲ ਮਚ ਗਈ, ਜਦੋਂ ਅਣਪਛਾਤੇ ਹਮਲਾਵਰਾਂ ਨੇ ਕਾਰ ਸਵਾਰ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਮਾਰ ਦਿੱਤੀਆਂ। ਹਮਲਾਵਰ ਵਾਰ ਕਰਕੇ ਮੌਕੇ ਤੋਂ ਰਫ਼ੂਚੱਕਰ ਹੋ ਗਏ, ਪਰ ਕੁਝ ਹੀ ਘੰਟਿਆਂ ਬਾਅਦ ਪੰਚਕੂਲਾ ਸੀ.ਆਈ.ਏ ਨੇ ਉਹ ਕਾਰ ਬਰਾਮਦ ਕਰ ਲਈ, ਜਿਸ 'ਚ ਉਹ ਮੌਕੇ 'ਤੇ ਪਹੁੰਚੇ ਸਨ। ਨੇੜਲੇ CCTV ਫੁਟੇਜ ਵਿੱਚ ਦੋ ਕਾਰਾਂ 'ਚ ਨੌਜਵਾਨਾਂ ਦੀ ਹਰਕਤ ਵੀ ਰਿਕਾਰਡ ਹੋਈ ਹੈ।

ਲਾਰੈਂਸ ਗੈਂਗ ਦਾ ਕਥਿਤ ਦਾਅਵਾ—“ਇਹ ਸਾਡੀ ਕਾਰਵਾਈ ਸੀ”

ਪੈਰੀ ਦੀ ਹੱਤਿਆ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਮ ਨਾਲ ਇੱਕ ਕਥਿਤ ਪੋਸਟ ਪਾਈ ਗਈ, ਜਿਸ ਵਿੱਚ ਕਤਲ ਦੀ ਜ਼ਿੰਮੇਵਾਰੀ ਲੈ ਕੇ ਨਵੀਂ "ਗੈਂਗ-ਜੰਗ" ਦੀ ਘੋਸ਼ਣਾ ਕੀਤੀ ਗਈ।
(ਇਹ ਪੋਸਟ ਅਸਲ ਹੈ ਜਾਂ ਨਹੀਂ, ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ।)

ਉਸ ਪੋਸਟ ਵਿੱਚ ਕਿਹਾ ਗਿਆ ਕਿ ਪੈਰੀ ਗਰੁੱਪ ਤੋਂ ਬਗਾਵਤ ਕਰਕੇ ਗੋਲਡੀ ਅਤੇ ਰੋਹਿਤ ਨਾਲ ਪੈਸਿਆਂ ਦੀ ਉਗਾਹੀ ਵਿੱਚ ਸ਼ਾਮਲ ਸੀ। ਕਥਿਤ ਤੌਰ 'ਤੇ ਇਹ ਵੀ ਲਿਖਿਆ ਗਿਆ ਕਿ ਉਨ੍ਹਾਂ ਨੇ “ਹਰੀ” 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ ਅਤੇ “ਸਿੱਪੀ” ਦੀ ਹੱਤਿਆ ਵਿੱਚ ਵੀ ਰੋਲ ਸੀ। ਨਾਲ ਹੀ ਇਹ ਚੇਤਾਵਨੀ ਦਿੱਤੀ ਗਈ: “ਜੋ ਵੀ ਉਨ੍ਹਾਂ ਨਾਲ ਖੜ੍ਹਾ ਹੋਏਗਾ, ਉਹ ਸਾਡਾ ਅਗਲਾ ਨਿਸ਼ਾਨਾ ਬਣੇਗਾ—ਚਾਹੇ ਉਹ ਕਿਤੇ ਵੀ ਹੋਵੇ।”

ਗੋਲਡੀ ਬਰਾੜ ਦਾ ਵਾਪਸੀ ਜਵਾਬ—ਲਾਰੈਂਸ ਨੂੰ 'ਗੱਦਾਰ' ਕਿਹਾ

ਇਸ ਤੋਂ ਬਾਅਦ ਗੋਲਡੀ ਬਰਾੜ ਵੱਲੋਂ ਇੱਕ ਆਡੀਓ ਕਲਿੱਪ ਪੋਸਟ ਕੀਤੀ ਗਈ, ਜਿਸ ਵਿੱਚ ਉਸ ਨੇ ਲਾਰੈਂਸ ਬਿਸ਼ਨੋਈ ਨੂੰ “ਗੱਦਾਰ” ਕਰਾਰ ਦਿੱਤਾ ਅਤੇ ਦੋਸ਼ ਲਗਾਇਆ ਕਿ ਲਾਰੈਂਸ ਨੇ ਇੱਕ ਨਿਰਦੋਸ਼ ਵਿਅਕਤੀ ਦੀ ਜ਼ਿੰਦਗੀ ਖਤਮ ਕਰਵਾਈ ਹੈ। ਗੋਲਡੀ ਦਾ ਤਰਕ ਸੀ ਕਿ ਪੈਰੀ ਨੇ ਕਿਸੇ ਨਾਲ ਧੋਖਾ ਨਹੀਂ ਦਿੱਤਾ, ਉਸਨੂੰ ਬੇਵਜ੍ਹਾਂ ਟਾਰਗੇਟ ਬਣਾਇਆ ਗਿਆ।

ਚੰਡੀਗੜ੍ਹ–ਮੋਹਾਲੀ–ਪੰਚਕੂਲਾ ਦੀਆਂ ਸਰਹੱਦਾਂ ਸੀਲ, ਨਾਕੇ ਵਧੇ

ਹੱਤਿਆ ਤੋਂ ਬਾਅਦ ਤਿੰਨਾਂ ਸ਼ਹਿਰਾਂ ਦੀਆਂ ਸਰਹੱਦਾਂ 'ਤੇ ਸਖ਼ਤ ਨਾਕਾਬੰਦੀ ਕਰ ਦਿੱਤੀ ਗਈ। ਪੁਲਿਸ ਨੇ ਤੇਜ਼ੀ ਨਾਲ ਫੁਟੇਜ ਖੰਗਾਲਣੀ ਸ਼ੁਰੂ ਕੀਤੀ ਹੈ, ਤਾਂ ਜੋ ਹਮਲਾਵਰਾਂ ਦੇ ਰੂਟ, ਚਿਹਰੇ ਅਤੇ ਗੱਡੀਆਂ ਦੀ ਪਛਾਣ ਹੋ ਸਕੇ।ਪੈਰੀ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਲਾਰੈਂਸ ਅਤੇ ਗੋਲਡੀ ਦੇ ਗਰੁੱਪ ਨਾਲ ਵੀ ਸਾਹਮਣੇ ਆਈਆਂ ਹਨ, ਜਿਸ ਕਰਕੇ ਗੈਂਗਵਾਰ ਦੇ ਕੋਣ ਨੂੰ ਹੋਰ ਮਜ਼ਬੂਤ ਮੰਨਿਆ ਜਾ ਰਿਹਾ ਹੈ।

ਪੁਲਿਸ: “ਬੰਬੀਹਾ ਗਰੁੱਪ ਦੀ ਭੂਮਿਕਾ ਵੀ ਖੰਗਾਲ ਰਹੇ ਹਾਂ”

ਤਰਨਤਾਰਨ, ਮੋਹਾਲੀ ਅਤੇ ਚੰਡੀਗੜ੍ਹ ਪੁਲਿਸ ਮਿਲ ਕੇ ਜਾਂਚ ਕਰ ਰਹੀ ਹੈ। ਅਧਿਕਾਰੀ ਕਹਿੰਦੇ ਹਨ ਕਿ “ਬੰਬੀਹਾ ਗਰੁੱਪ ਨਾਲ ਲਿੰਕ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੱਕੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ।”

Gangsters Terror Continues In Punjab Lawrence Bishnoi And Goldy Brar Face To Face In Perry Murder Case


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now