ਪੰਜਾਬ 'ਚ ਬੱਸ 'ਤੇ ਹੋਏ ਹਮਲੇ 'ਤੇ Ashwani Sharma ਦਾ ਬਿਆਨ, ਕਿਹਾ '1980 ਦੀ ਯਾਦ ਕੀਤੀ ਤਾਜ਼ਾ'
Punjab
ਪੰਜਾਬ 'ਚ ਬੱਸ 'ਤੇ ਹੋਏ ਹਮਲੇ 'ਤੇ Ashwani Sharma ਦਾ ਬਿਆਨ, ਕਿਹਾ '1980 ਦੀ ਯਾਦ ਕੀਤੀ ਤਾਜ਼ਾ'
Live Punjabi TV Bureau
ਚੰਡੀਗੜ੍ਹ/ਫਿਰੋਜ਼ਪੁਰ, 3 ਦਸੰਬਰ 2025: ਫਿਰੋਜ਼ਪੁਰ ਵਿੱਚ ਬੱਸ 'ਤੇ ਹੋਈ ਅੰਨ੍ਹੇਵਾਹ ਗੋਲਾਬਾਰੀ ਦੇ ਮਾਮਲੇ ਨੇ ਰਾਜਨੀਤਿਕ ਪਾਰਾ ਚੜ੍ਹਾ ਦਿੱਤਾ ਹੈ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਘਟਨਾ ਨੂੰ ਗੰਭੀਰ ਚੁਣੌਤੀ ਦੱਸਦਿਆਂ ਕਿਹਾ ਹੈ ਕਿ ਇਹ ਦ੍ਰਿਸ਼ 1980 ਦੇ ਦੌਰ ਵਾਲੇ ਅੱਤਵਾਦੀ ਸਮੇਂ ਦੀਆਂ ਯਾਦਾਂ ਤਾਜ਼ਾ ਕਰਦਾ ਹੈ, ਜਦੋਂ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਸ਼ਰਮਾ ਨੇ ਕਿਹਾ ਕਿ ਸੂਬੇ ਵਿੱਚ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੋ ਰਹੀ ਹੈ ਅਤੇ ਉਨ੍ਹਾਂ ਨੇ ਇਸਨੂੰ ਪੰਜਾਬ ਦੀ ਸ਼ਾਂਤੀ ਲਈ ਖ਼ਤਰਨਾਕ ਸੰਕੇਤ ਦੱਸਿਆ।
ਅਸ਼ਵਨੀ ਸ਼ਰਮਾ ਨੇ ਦਿੱਤਾ ਕਾਨੂੰਨ-ਵਿਵਸਥਾ 'ਤੇ ਸਵਾਲ
ਅਸ਼ਵਨੀ ਸ਼ਰਮਾ (Ashwani Sharma) ਨੇ ਪੋਸਟ ਪਾ ਕੇ ਲਿਖਿਆ, "2 ਦਸੰਬਰ ਦੀ ਸ਼ਾਮ ਕਰੀਬ 5 ਵਜੇ, ਫਿਰੋਜ਼ਪੁਰ ਤੋਂ ਸ੍ਰੀ ਗੰਗਾਨਗਰ ਜਾ ਰਹੀ ਪੰਜਾਬ ਰੋਡਵੇਜ਼ ਬੱਸ 'ਤੇ ਬਾਈਕ ਸਵਾਰ ਤਿੰਨ ਹਮਲਾਵਰਾਂ ਦੁਆਰਾ ਕੀਤੀ ਗਈ ਫਾਇਰਿੰਗ ਬਹੁਤ ਹੀ ਚਿੰਤਾਜਨਕ ਹੈ।
ਇਸ ਵਾਰਦਾਤ ਨੇ 1980–1995 ਦੇ ਅੱਤਵਾਦ ਦੇ ਦੌਰ ਵਿੱਚ ਬੱਸਾਂ 'ਤੇ ਹੋਏ ਭਿਆਨਕ ਹਮਲਿਆਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ, ਜੋ ਪੰਜਾਬ ਲਈ ਕਿਸੇ ਵੀ ਤਰ੍ਹਾਂ ਸ਼ੁਭ ਸੰਕੇਤ ਨਹੀਂ ਹੈ। ਜੇਕਰ ਇਹ ਸਿਰਫ਼ ਰੋਡ-ਰੇਜ਼ ਜਾਂ ਨੌਜਵਾਨਾਂ ਦੀ ਮਨਮਰਜ਼ੀ ਦਾ ਮਾਮਲਾ ਹੈ, ਤਾਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ—ਕਿਉਂਕਿ ਇਸ ਤੋਂ ਸਾਫ਼ ਦਿਸਦਾ ਹੈ ਕਿ:-
ਪੰਜਾਬ ਵਿੱਚ ਕਾਨੂੰਨ-ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ।
ਨੌਜਵਾਨਾਂ ਵਿੱਚ ਪੁਲਿਸ ਦਾ ਕੋਈ ਡਰ ਨਹੀਂ ਹੈ।
ਪੁਲਿਸ ਅਤੇ ਪ੍ਰਸ਼ਾਸਨ ਦੀ ਪਕੜ ਬਹੁਤ ਢਿੱਲੀ ਹੈ।
ਦੋਵਾਂ ਹੀ ਹਾਲਾਤਾਂ ਵਿੱਚ, ਕਾਨੂੰਨ-ਵਿਵਸਥਾ ਕਾਇਮ ਰੱਖਣ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਦਾ ਖਾਮਿਆਜ਼ਾ ਪੰਜਾਬ ਦੀ ਬੇਗੁਨਾਹ ਜਨਤਾ ਆਪਣੀ ਜਾਨ-ਮਾਲ ਦਾ ਨੁਕਸਾਨ ਕਰਵਾ ਕੇ ਭੁਗਤ ਰਹੀ ਹੈ, ਜੋ ਬਹੁਤ ਹੀ ਦੁਖਦਾਈ ਅਤੇ ਮੰਦਭਾਗਾ ਹੈ।"
ਕੀ ਹੈ ਪੂਰਾ ਮਾਮਲਾ?
ਬੀਤੇ ਦਿਨ ਫਿਰੋਜ਼ਪੁਰ ਤੋਂ ਸ੍ਰੀ ਗੰਗਾਨਗਰ ਨੂੰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ 'ਤੇ ਲੱਖੋਕੇ ਬਹਿਰਾਮ ਦੇ ਨੇੜੇ ਤਿੰਨ ਬਾਈਕ ਸਵਾਰ ਹਮਲਾਵਰਾਂ ਨੇ ਬੇਤਹਾਸਾ ਫਾਇਰਿੰਗ ਕੀਤੀ। ਬੱਸ ਵਿੱਚ ਕਰੀਬ 25 ਰਾਊਂਡ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ 'ਚ ਡਰਾਈਵਰ ਜ਼ਖਮੀ ਹੋ ਗਿਆ। ਯਾਤਰੀ ਪੂਰੀ ਤਰ੍ਹਾਂ ਦਹਿਸ਼ਤਜ਼ਦਾ ਹੋ ਗਏ ਅਤੇ ਬੱਸ ਨੂੰ ਮੁਸ਼ਕਿਲ ਨਾਲ ਰੋਕਿਆ ਗਿਆ।
ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਈ ਸਥਾਨਾਂ ਤੋਂ CCTV ਫੁਟੇਜ ਖੰਗਾਲੀ ਜਾ ਰਹੀ ਹੈ। ਤੁਰੰਤ ਕਾਰਵਾਈ ਕਰਦਿਆਂ ਦਾਅਵਾ ਕੀਤਾ ਗਿਆ ਕਿ ਦੋਸ਼ੀਆਂ ਦੀ ਪਛਾਣ ਜਲਦੀ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਕਟਘਰੇ ਵਿੱਚ ਲਿਆਿਆ ਜਾਵੇਗਾ।
Ashwani Sharma s Statement On The Attack On A Bus In Punjab Said 1980s Reminded Me Fresh