ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਸੁਖਬੀਰ ਬਾਦਲ ਨੇ ਸਵੇਰੇ-ਸਵੇਰੇ SSP ਵਰੁਣ ਸ਼ਰਮਾ ਦੀ ਆਡੀਓ ਕਰ ਦਿੱਤੀ ਵਾਇਰਲ! ਪੜ੍ਹੋ ਕੀ ਹੈ ਇਸ 'ਚ

ਸੁਖਬੀਰ ਬਾਦਲ ਨੇ ਸਵੇਰੇ-ਸਵੇਰੇ SSP ਵਰੁਣ ਸ਼ਰਮਾ ਦੀ ਆਡੀਓ ਕਰ ਦਿੱਤੀ ਵ


Punjab

ਸੁਖਬੀਰ ਬਾਦਲ ਨੇ ਸਵੇਰੇ-ਸਵੇਰੇ SSP ਵਰੁਣ ਸ਼ਰਮਾ ਦੀ ਆਡੀਓ ਕਰ ਦਿੱਤੀ ਵਾਇਰਲ! ਪੜ੍ਹੋ ਕੀ ਹੈ ਇਸ 'ਚ 

ਚੰਡੀਗੜ੍ਹ। 4 ਦਿਸੰਬਰ 2025 : SAD ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਵੇਰੇ ਇਕ ਆਡੀਓ ਕਲਿੱਪ ਟਵੀਟ ਕੀਤੀ ਹੈ। ਦੱਸ ਦਈਏ ਕਿ ਇਸ ਆਡੀਓ ਕਲਿਪ ਨੂੰ ਟਵੀਟ ਕਰਦਿਆ ਉਹਨਾਂ ਦਾਅਵਾ ਕੀਤਾ ਕਿ ਇਹ ਆਵਾਜ਼ ਐਸ ਐਸ ਪੀ ਪ‌ਟਿਆਲਾ ਵਰੁਣ ਸ਼ਰਮਾ ਦੀ ਹੈ ਜੋ ਪੁਲਿਸ ਨੂੰ ਚੋਣਾਂ ਵਿਚ ਧੱਕਾ ਕਿਵੇਂ ਕਰਨਾ ਹੈ, ਇਸ ਬਾਰੇ ਹਦਾਇਤਾਂ ਕਰ ਰਹੇ ਹਨ।

ਪੜ੍ਹੋ Sukhbir Badal ਨੇ tweet 'ਚ ਕੀ ਕੁਝ ਕਿਹਾ 

🚨ਜਿੱਥੇ ਅਕਾਲੀ ਮਿਲਣ ਉਨ੍ਹਾਂ ਦੇ ਨਾਮਜਦਗੀ ਪੱਤਰ ਪਾੜ੍ਹ ਦਿਓ: Punjab Police 🚨 

ਲੋਕਤੰਤਰ ਦਾ ਘਾਣ ਕਰਕੇ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਬੇਸ਼ਰਮੀ ਨਾਲ ਲੁੱਟਣ ਦੀ ਤਿਆਰੀਆਂ ਸਬੰਧੀ Patiala Police ਦੀ ਕੱਲ੍ਹ ਰਾਤ ਨੂੰ ਹੋਈ MOST SENSITIVE Conference Call ਦੀ ਸਾਰੀ recording ਆਪ ਸਭ ਸੁਣੋ:

"ਅੱਜ Police Observer Kaustubh Sharma ਆਏ ਸੀ, ਉਸ ਤੋਂ ਬਾਅਦ ਅਸੀਂ Divisional Commissioner Vinay Bublani ਕੋਲ ਗਏ ਸੀ, ਉੱਥੇ DIG Kuldeep Chahal, DC Preeti Yadav ਵੀ ਸੀ ਗੇ  ਅਤੇ ਮੈਂ ਵੀ ਸੀ ਗਾ ਅਤੇ ਮੇਰੇ ਨਾਲ SP Headquarters ਅਤੇ SP City ਵੀ ਸੀ ਗੇ  ": SSP Patiala Varun Sharma

"ਪ੍ਰਸ਼ਾਸਨ ਧੱਕੇ ਤੋਂ ਮਨ੍ਹਾ ਨਹੀਂ ਕਰਦਾ, ਉਨ੍ਹਾਂ ਦਾ ਕਲੀਅਰ ਹੈ ਕਿ ਲੋਕਲ ਬਾਡੀਜ਼ ਵਿੱਚ ਇਹ ਹੋਣਾ ਹੀ ਹੈ": SSP Patiala 

"ਪ੍ਰੰਤੂ ਉਨ੍ਹਾਂ ਦਾ ਇਹ ਹੈ ਕਿ ਜਿਹੜੇ ਵੀ ਬੰਦੇ ਨੂੰ Target ਕਰਨਾ ਹੈ, ਰੋਕਣਾ ਹੈ, ਬਾਹਰੋਂ ਬਾਹਰ ਰੋਕਿਆ ਜਾਵੇ, ਉਸ ਦੇ ਪਿੰਡ, ਘਰ ਜਾਂ ਰਾਹ ਤੇ ਹੀ, ਕਾਗਜ਼ ਨਾਮੀਨੇਸ਼ਨ ਫਾਇਲਿੰਗ ਸੈਂਟਰ 'ਤੇ ਪਹੁੰਚਣ ਤੋਂ ਬਾਅਦ ਨਾ ਪਾੜ੍ਹੇ ਜਾਣ": SSP Patiala 

"ਕਲ੍ਹ ਸਾਡੇ ਲਈ ਸਭ ਤੋਂ sensitive ਦਿਨ ਹੈ ਕਿਉਂਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਆਪ ਘਨੌਰ ਆਉਣ": SSP Patiala 

"Political ਲੀਡਰਸ਼ਿਪ ਤੋਂ direction ਲੈ ਰਹੇ ਹਾਂ": DSP Harsimran 

"ਹੰਡਾਨਾ satisfied ਹੈ?": SSP Patiala

"ਪਾਲਿਸੀ ਇਹੋ ਹੈ ਕਿ ਜਿਸਨੂੰ ਵੀ ਕਾਗਜ ਦਾਖ਼ਲ ਕਰਨ ਤੋਂ ਰੋਕਣਾ ਹੈ ਉਸ ਨੂੰ ਪਿੰਡ 'ਚ ਰੋਕੋ, ਘਰ 'ਚ ਰੋਕੋ ਜਾਂ ਰਾਹ ਜਾਂਦੇ ਨੂੰ ਰੋਕੋ": SSP Patiala 

ਡਵੀਜ਼ਨਲ ਕਮਿਸ਼ਨਰ, ਡੀ ਆਈ ਜੀ ਅਤੇ ਡਿਪਟੀ ਕਮਿਸ਼ਨਰ, ਤਿੰਨਾਂ ਦਾ ਇਹ ਸੀ ਗਾ ਧੱਕਾ ਤਾਂ ਹੋਣਾ ਹੀ ਹੈ, ਪਰ ਜਿਸ ਤਰ੍ਹਾਂ MC ਇਲੈਕਸ਼ਨ ਦੌਰਾਨ ਸੈਂਟਰਾਂ ਦੇ ਅੰਦਰ ਕਾਗਜ ਪਾੜ੍ਹੇ ਸੀ, ਉਦਾਂ ਨਾ ਹੋਵੇ, ਸਭ ਕੁੱਝ ਬਾਹਰੋ ਬਾਹਰ ਹੀ ਹੋ ਜਾਵੇ: SSP Patiala 

ਅਸੀਂ MLA ਸਾਬ੍ਹ ਅਤੇ ਉਨ੍ਹਾਂ ਦੀ ਟੀਸ ਦੇ ਕੰਟੈਕਟ ਵਿੱਚ ਹਾਂ ਜੀ... ਸਭ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੋਇਆ ਹੈ ਜੀ": DSP Nabha

"ਐਮ ਐਲ ਏ ਸਾਬ੍ਹ ਦੇ ਬੰਦਿਆਂ ਨੂੰ 9 ਵਜੇ ਦਾ ਟਾਈਮ ਦਿਵਾ ਕੇ ਪਹਿਲੀਆਂ ਵਿੱਚ ਹੀ ਕਾਗਜ ਦਾਖ਼ਲ ਕਰਵਾ ਦਿਆਂਗੇ": DSP Samana

"ਜੋ ਵੀ ਰੋਕਾ ਟੋਕੀ ਕਰਨੀ ਹੈ ਪ੍ਰਾਈਵੇਟ ਬੰਦਿਆਂ ਨੇ ਜਾਂ ਆਪਾਂ ਕਰਨੀ ਹੈ, ਉਹ ਬਾਹਰੋਂ ਬਾਹਰ ਕਰਨੀ ਹੈ... MLA ਨੂੰ ਵੀ ਕਹਿ ਦਿਓ, ਜਿਹੜਾ ਬੰਦਾ ਡੱਕਣਾ ਹੈ ਉਸ ਨੂੰ ਕਹਿ ਦਿਓ ਪਿੰਡ ਜਾਂ ਘਰੇ ਹੀ ਕਰਾ ਲਵੇ": SSP Patiala 

"Noted Sir": DSP Patran

"ਡੀ ਐਸ ਪੀ ਘਨੌਰ, ਸਭ ਦੀ ਨਜ਼ਰ ਤੁਹਾਡੇ ਉੱਪਰ ਹੈ, ਪਰ ਜੋ ਵੀ ਧੱਕਾ ਕਰਨਾ ਹੈ, ਪਿੰਡ 'ਚ ਕਰ ਲਓ, ਘਰ 'ਚ ਕਰ ਲਵੋ ਜਾਂ ਰਾਹ ਵਿੱਚ ਹੀ ਕਰ ਲਵੋ": SSP Patiala 

"ਕੱਲ੍ਹ ਤੁਹਾਡੇ ਸੁਖਬੀਰ ਬਾਦਲ ਵੀ ਆਉਗਾ.. ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਨਾਮਜਦਗੀਆਂ ਤੋਂ ਰੋਕਣਾ ਵੀ ਹੈ ਅਤੇ rejection ਵੀ ਹੋਣੀ ਹੈ": SSP Patiala 

"ਕਿਸੇ ਨੇ worry ਨਹੀਂ ਕਰਨੀ, ਕੋਈ ਵੀ ਕਿਸੇ ਦੀ ਸ਼ਿਕਾਇਤ ਹੋਵੇਗੀ, ਉਸਦੀ positive ਰਿਪੋਰਟ ਮੈਂ ਬਣਾਵਾਂਗਾ" : SSP Patiala 

"ਡੀ ਐਸ ਪੀ ਰਾਜਪੁਰਾ, ਜੇਕਰ ਕਾਗ਼ਜ਼ ਖੋਹਣੇ ਹਨ, ਉਹ 5 km ਪਹਿਲਾਂ ਖੋਹ ਲਏ ਜਾਣ.. ਜੇਕਰ ਕੋਈ ਆਵਦੀ ਜੁਰੱਤ ਨਾਲ ਅੰਦਰ ਆ ਹੀ ਗਿਆ ਤਾਂ RO ਉਸਦੀ ਨਾਮਜਦਗੀ ਕੈਂਸਲ ਕਰਾਵੇ": SSP Patiala 

"ਹਾਂਜੀ ਜਸਬੀਰ ਜੀ ਕਿਵੇਂ ਰਿਹਾ?": SSP Patiala 

"ਅੱਜ 4 ਕਾਗਜ ਦਾਖ਼ਲ ਹੋਏ ਜੀ, ਕੱਲ੍ਹ ਨੂੰ ਜਿਵੇਂ sir ਨੇ ਕਿਹਾ ਹੈ.. ਘਰ ਜਾਂ ਰਾਹ ਵਿੱਚ ਹੀ ਸਭ ਕਰਾਂਗੇ.." Jasbir 

"ਚਲੋ ਠੀਕ ਹੈ ਜੀ, ਤਕੜੇ ਹੋ ਕੇ ਜਿਵੇਂ guide ਕੀਤਾ, ਉਵੇਂ ਕੰਮ ਕਰੋ ਸਾਰੇ": SSP Patiala


Sukhbir Badal Made SSP Varun Sharma s Audio Viral In The Morning Read What s In It


Popular Posts
Just Now