500 ਕਰੋੜ ਦੇ ਸੁੱਟਕੇਸ ਵਾਲੇ ਬਿਆਨ ਨੇ ਮਚਾਇਆ ਸਿਆਸੀ ਬਵਾਲ! ਡਾ. ਨਵਜੋਤ ਕੌਰ ਸਿੱਧੂ ਨੇ ਲਿਆ ਯੂ-ਟਰਨ, ਪੜ੍ਹੋ ਕੀ ਕਿਹਾ?
Punjab
500 ਕਰੋੜ ਦੇ ਸੁੱਟਕੇਸ ਵਾਲੇ ਬਿਆਨ ਨੇ ਮਚਾਇਆ ਸਿਆਸੀ ਬਵਾਲ! ਡਾ. ਨਵਜੋਤ ਕੌਰ ਸਿੱਧੂ ਨੇ ਲਿਆ ਯੂ-ਟਰਨ, ਪੜ੍ਹੋ ਕੀ ਕਿਹਾ?
ਚੰਡੀਗੜ੍ਹ, 8 ਦਸੰਬਰ 2025: ਪੰਜਾਬ ਦੇ ਰਾਜਨੀਤਿਕ ਮੰਚ 'ਤੇ ਇੱਕ ਵਾਰ ਫਿਰ ਚਰਚਾ ਛਿੜ ਗਈ ਹੈ। '500 ਕਰੋੜ ਦੇ ਸੁੱਟਕੇਸ' ਵਾਲੇ ਬਿਆਨ ਨੇ ਤੂਫ਼ਾਨ ਖੜ੍ਹਾ ਕਰਨ ਤੋਂ ਬਾਅਦ, ਪੰਜਾਬ ਕਾਂਗਰਸ ਦੀ ਪੂਰਵ ਪ੍ਰਧਾਨ ਅਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਆਪਣੀ ਗੱਲ 'ਤੇ ਸਪਸ਼ਟੀਕਰਨ ਜਾਰੀ ਕਰਦੇ ਹੋਏ ਯੂ-ਟਰਨ ਲੈ ਲਿਆ ਹੈ।
ਡਾ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਸਿੱਧੇ-ਸਾਧੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਇਸ ਕਰਕੇ ਬੇਲੋੜਾ ਵਿਵਾਦ ਖੜ੍ਹਾ ਹੋਇਆ ਹੈ। ਉਨ੍ਹਾਂ ਸਾਫ਼ ਕਿਹਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਕੋਲੋਂ ਕਦੇ ਵੀ ਕੋਈ ਪੈਸੇ ਦੀ ਮੰਗ ਨਹੀਂ ਕੀਤੀ।
ਸੋਸ਼ਲ ਮੀਡੀਆ 'ਤੇ ਦਿੱਤਾ ਵੱਡਾ ਬਿਆਨ
ਡਾ. ਨਵਜੋਤ ਕੌਰ ਸਿੱਧੂ ਨੇ ਆਪਣੀ ਪੋਸਟ ਵਿੱਚ ਲਿਖਿਆ:
"ਮੇਰਾ ਬਿਆਨ ਗਲਤ ਤਰੀਕੇ ਨਾਲ ਪ੍ਰਸਾਰਿਤ ਕੀਤਾ ਗਿਆ। ਜਦੋਂ ਮੈਨੂੰ ਪੁੱਛਿਆ ਗਿਆ ਕਿ ਕੀ ਨਵਜੋਤ ਕਿਸੇ ਹੋਰ ਪਾਰਟੀ ਤੋਂ ਮੁੱਖ ਮੰਤਰੀ ਦਾ ਚਿਹਰਾ ਬਣ ਸਕਦਾ ਹੈ, ਤਾਂ ਮੈਂ ਸਿਰਫ਼ ਇਹ ਕਿਹਾ ਸੀ ਕਿ ਸਾਡੇ ਕੋਲ ਮੁੱਖ ਮੰਤਰੀ ਦੀ ਕੁਰਸੀ ਦੇ ਬਦਲੇ ਕਿਸੇ ਨੂੰ ਦੇਣ ਲਈ ਪੈਸਾ ਨਹੀਂ।"
ਉਨ੍ਹਾਂ ਕਿਹਾ ਕਿ ਬਿਆਨ ਦਾ ਸਹੀ ਸੰਦਰਭ ਸਮਝੇ ਬਿਨਾਂ ਹੀ ਉਸ 'ਤੇ ਬੇਬੁਨਿਆਦ ਸਿਆਸੀ ਰੰਗ ਚੜ੍ਹਾ ਦਿੱਤਾ ਗਿਆ।
ਪਿਛਲੇ ਦਿਨਾਂ ਚ ਮਚਿਆ ਸੀ ਬਵਾਲ
ਦੱਸ ਦੇਈਏ ਕਿ ਚੰਡੀਗੜ੍ਹ 'ਚ ਗਵਰਨਰ ਨਾਲ ਮਿਲਣ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਦੌਰਾਨ, ਡਾ. ਸਿੱਧੂ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਤਦੋਂ ਹੀ ਰਾਜਨੀਤੀ ਵਿੱਚ ਆਉਣਗੇ ਜਦੋਂ ਕਾਂਗਰਸ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਘੋਸ਼ਿਤ ਕਰੇਗੀ। ਕਿਸੇ ਵੀ ਪਾਰਟੀ ਕੋਲ ਉਹ ਪੈਸਾ ਦੇ ਕੇ ਕੁਝ ਨਹੀਂ ਲੈ ਸਕਦੇ।
500 Crores throwing Case Statement Created Political Ruckus Dr Navjot Kaur Sidhu Took A U turn Read What She Said