ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Punjab Election Results- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ AAP ਅੱਗੇ, 11-30 ਵਜੇ ਤੱਕ ਦੇ ਰੁਝਾਨ

Punjab Election Results- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ


Punjab

Punjab Election Results: ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ AAP ਅੱਗੇ, 11:30 ਵਜੇ ਤੱਕ ਦੇ ਰੁਝਾਨ

Live Punjabi TV Bureau

ਚੰਡੀਗੜ੍ਹ, 17 December 2025 : ਪੰਜਾਬ ਭਰ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਲਗਾਤਾਰ ਐਲਾਨੇ ਜਾ ਰਹੇ ਹਨ। ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਹੁਣ ਤੱਕ ਮਿਲੇ ਰੁਝਾਨਾਂ ਅਨੁਸਾਰ ਆਮ ਆਦਮੀ ਪਾਰਟੀ (AAP) ਨੇ ਬਹੁਤ ਸਾਰੀਆਂ ਸੀਟਾਂ ‘ਤੇ ਅੱਗੇ ਰਹਿੰਦਿਆਂ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ। ਇਹ ਅੰਕੜੇ ਸਵੇਰੇ 11:30 ਵਜੇ ਤੱਕ ਦੇ ਹਨ ਅਤੇ ਅਗਲੇ ਘੰਟਿਆਂ ਵਿੱਚ ਨਤੀਜਿਆਂ ਵਿੱਚ ਹੋਰ ਬਦਲਾਅ ਆ ਸਕਦਾ ਹੈ।

ਬਲਾਕ ਸੰਮਤੀ ਚੋਣਾਂ: ‘ਆਪ’ ਨੂੰ ਵੱਡੀ ਲੀਡ

ਹੁਣ ਤੱਕ ਦੀ ਜਾਣਕਾਰੀ ਮੁਤਾਬਕ, ਬਲਾਕ ਸੰਮਤੀ ਦੀਆਂ ਕੁੱਲ 2838 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ 277 ਸੀਟਾਂ ‘ਤੇ ਜਿੱਤ ਦਰਜ ਕਰ ਚੁੱਕੀ ਹੈ। ਉੱਥੇ ਹੀ ਹੋਰ ਪਾਰਟੀਆਂ ਦੀ ਸਥਿਤੀ ਇਸ ਤਰ੍ਹਾਂ ਰਹੀ ਹੈ:

  • ਕਾਂਗਰਸ – 12 ਸੀਟਾਂ

  • ਸ਼੍ਰੋਮਣੀ ਅਕਾਲੀ ਦਲ – 4 ਸੀਟਾਂ

  • ਭਾਜਪਾ – 1 ਸੀਟ

  • ਆਜ਼ਾਦ ਉਮੀਦਵਾਰ – 3 ਸੀਟਾਂ

ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਵੀ ‘ਆਪ’ ਦੀ ਸ਼ੁਰੂਆਤੀ ਬੜਤ

ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 347 ਸੀਟਾਂ ਵਿੱਚੋਂ ਹੁਣ ਤੱਕ ਆਮ ਆਦਮੀ ਪਾਰਟੀ ਦੇ 18 ਉਮੀਦਵਾਰ ਜਿੱਤ ਹਾਸਲ ਕਰ ਚੁੱਕੇ ਹਨ। ਫਿਲਹਾਲ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਦਾ ਖਾਤਾ ਨਹੀਂ ਖੁਲਿਆ ਹੈ, ਹਾਲਾਂਕਿ ਕਈ ਸੀਟਾਂ ‘ਤੇ ਗਿਣਤੀ ਹਜੇ ਜਾਰੀ ਹੈ।

ਕੁੱਲ ਸੀਟਾਂ ਦਾ ਅੰਕੜਾ: 11:30 ਵਜੇ ਤੱਕ ਦਾ ਹਾਲ

ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਮਿਲਾ ਕੇ ਕੁੱਲ 3185 ਸੀਟਾਂ ਹਨ। ਹੁਣ ਤੱਕ ਦੇ ਨਤੀਜਿਆਂ ਅਨੁਸਾਰ:

  • ਆਮ ਆਦਮੀ ਪਾਰਟੀ – 295 ਸੀਟਾਂ

  • ਕਾਂਗਰਸ – 12 ਸੀਟਾਂ

  • ਅਕਾਲੀ ਦਲ – 4 ਸੀਟਾਂ

  • ਭਾਜਪਾ – 1 ਸੀਟ

  • ਆਜ਼ਾਦ ਉਮੀਦਵਾਰ – 3 ਸੀਟਾਂ

ਨਤੀਜੇ ਹਾਲੇ ਅਧੂਰੇ, ਗਿਣਤੀ ਜਾਰੀ

ਚੋਣ ਅਧਿਕਾਰੀਆਂ ਮੁਤਾਬਕ ਇਹ ਸਾਰੇ ਅੰਕੜੇ ਅਸਥਾਈ ਹਨ। ਕਈ ਜ਼ਿਲ੍ਹਿਆਂ ਵਿੱਚ ਹਜੇ ਵੀ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਅੰਤਿਮ ਨਤੀਜੇ ਆਉਣ ‘ਤੇ ਸਿਆਸੀ ਤਸਵੀਰ ਵਿੱਚ ਹੋਰ ਬਦਲਾਅ ਹੋ ਸਕਦਾ ਹੈ।

Punjab Election Results AAP Ahead In Block Samiti And Zila Parishad Elections Trends Till 11 30 Am


Popular Posts
Just Now