ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਿਰ-ਮੱਥੇ"; CM ਮਾਨ ਬੋਲੇ - 15 ਜਨਵਰੀ ਨੂੰ ਨਿਮਾਣੇ ਸਿੱਖ ਵਜੋਂ ਹੋਵਾਂਗਾ ਪੇਸ਼
Punjab
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਿਰ-ਮੱਥੇ"; CM ਮਾਨ ਬੋਲੇ - 15 ਜਨਵਰੀ ਨੂੰ ਨਿਮਾਣੇ ਸਿੱਖ ਵਜੋਂ ਹੋਵਾਂਗਾ ਪੇਸ਼
ਚੰਡੀਗੜ੍ਹ/ਅੰਮ੍ਰਿਤਸਰ, 5 ਜਨਵਰੀ 2026: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਲਬੀ ਦੇ ਹੁਕਮਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਤੁਰੰਤ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮੁੱਖ ਮੰਤਰੀ ਨੇ ਬੇਹੱਦ ਨਿਮਰਤਾ ਦਿਖਾਉਂਦੇ ਹੋਏ ਐਲਾਨ ਕੀਤਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ 15 ਜਨਵਰੀ ਨੂੰ ਉਹ ਇੱਕ ਮੁੱਖ ਮੰਤਰੀ ਦੇ ਤੌਰ 'ਤੇ ਨਹੀਂ, ਸਗੋਂ ਇੱਕ ਆਮ ਅਤੇ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰੀ ਭਰਨਗੇ।
ਭਗਵੰਤ ਮਾਨ ਨੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰੂ ਘਰ ਦਾ ਹੁਕਮ ਉਨ੍ਹਾਂ ਲਈ ਸਭ ਤੋਂ ਉੱਪਰ ਹੈ। ਉਹ 15 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਨੰਗੇ ਪੈਰੀਂ ਚੱਲ ਕੇ ਪੇਸ਼ ਹੋਣਗੇ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਦੀ ਸਰਵਉੱਚਤਾ ਅੱਗੇ ਕੋਈ ਵੀ ਅਹੁਦਾ ਜਾਂ ਰੁਤਬਾ ਮਾਇਨੇ ਨਹੀਂ ਰੱਖਦਾ, ਇਸ ਲਈ ਉਹ ਪੂਰੀ ਮਰਿਆਦਾ ਨਾਲ ਉੱਥੇ ਜਾਣਗੇ।
ਰਾਸ਼ਟਰਪਤੀ ਦੇ ਪ੍ਰੋਗਰਾਮ ਤੋਂ ਬਣਾਈ ਦੂਰੀ
ਇਸ ਦਿਨ ਇੱਕ ਹੋਰ ਵੱਡਾ ਘਟਨਾਕ੍ਰਮ ਹੋਣ ਜਾ ਰਿਹਾ ਹੈ। 15 ਜਨਵਰੀ ਨੂੰ ਹੀ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Droupadi Murmu) ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਵਿਖੇ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਪ੍ਰੋਟੋਕੋਲ ਮੁਤਾਬਕ ਮੁੱਖ ਮੰਤਰੀ ਦਾ ਉੱਥੇ ਹੋਣਾ ਜ਼ਰੂਰੀ ਹੁੰਦਾ ਹੈ, ਪਰ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਰਾਸ਼ਟਰਪਤੀ ਦੇ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਣਗੇ।
"ਗੁਰੂ ਦਾ ਦਰ ਮੇਰੇ ਲਈ ਸਭ ਤੋਂ ਵੱਡਾ"
ਮੁੱਖ ਮੰਤਰੀ ਨੇ ਰਾਸ਼ਟਰਪਤੀ ਦੇ ਸਮਾਗਮ ਵਿੱਚ ਨਾ ਜਾਣ ਲਈ ਪਹਿਲਾਂ ਹੀ ਮਾਫੀ ਮੰਗ ਲਈ ਹੈ। ਭਾਵੁਕ ਹੁੰਦਿਆਂ ਉਨ੍ਹਾਂ ਕਿਹਾ, "ਮੇਰੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਇਆ ਹੁਕਮ ਹਮੇਸ਼ਾਂ ਸਿਰ-ਮੱਥੇ ਸੀ ਅਤੇ ਰਹੇਗਾ। ਇਸ ਲਈ ਮੈਂ ਸਾਰੇ ਸਰਕਾਰੀ ਰੁਝੇਵੇਂ ਛੱਡ ਕੇ ਪਹਿਲ ਦੇ ਆਧਾਰ 'ਤੇ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਵਾਂਗਾ।"
Sri Akal Takht Sahib s Order Is On Everyone s Forehead CM Mann Said I Will Appear As A Humble Sikh On January 15th