Punjab Cabinet ਵਿੱਚ ਵੱਡਾ ਫੇਰਬਦਲ, ਸੰਜੀਵ ਅਰੋੜਾ ਅਤੇ ਡਾ. ਰਵਜੋਤ ਸਿੰਘ ਦੇ ਬਦਲੇ ਗਏ ਵਿਭਾਗ

Punjab Cabinet ਵਿੱਚ ਵੱਡਾ ਫੇਰਬਦਲ, ਸੰਜੀਵ ਅਰੋੜਾ ਅਤੇ ਡਾ. ਰਵਜੋਤ ਸ


Punjab

Punjab Cabinet ਵਿੱਚ ਵੱਡਾ ਫੇਰਬਦਲ, ਸੰਜੀਵ ਅਰੋੜਾ ਅਤੇ ਡਾ. ਰਵਜੋਤ ਸਿੰਘ ਦੇ ਬਦਲੇ ਗਏ ਵਿਭਾਗ

ਚੰਡੀਗੜ੍ਹ, 8 ਜਨਵਰੀ 2026: ਪੰਜਾਬ ਸਰਕਾਰ ਨੇ ਆਗਾਮੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਬਨਿਟ ਵਿੱਚ ਅਹਿਮ ਫੇਰਬਦਲ ਕੀਤਾ ਹੈ। ਸੂਤਰਾਂ ਤੋਂ ਮਿਲੀ ਪੁਖਤਾ ਜਾਣਕਾਰੀ ਮੁਤਾਬਕ ਦੋ ਕੈਬਨਿਟ ਮੰਤਰੀਆਂ ਦੇ ਵਿਭਾਗ ਆਪਸ ਵਿੱਚ ਬਦਲ ਦਿੱਤੇ ਗਏ ਹਨ (Interchange)। ਇਸ ਫੈਸਲੇ ਤਹਿਤ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਹੁਣ ਬਹੁਤ ਹੀ ਅਹਿਮ ਮੰਨੇ ਜਾਂਦੇ ਸਥਾਨਕ ਸਰਕਾਰਾਂ ਵਿਭਾਗ (Local Bodies) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦੂਜੇ ਪਾਸੇ, ਡਾ. ਰਵਜੋਤ ਸਿੰਘ ਹੁਣ ਪ੍ਰਵਾਸੀ ਭਾਰਤੀ ਮਾਮਲਿਆਂ (NRI Affairs) ਦਾ ਵਿਭਾਗ ਸੰਭਾਲਣਗੇ।

ਸੰਜੀਵ ਅਰੋੜਾ ਦਾ ਕੱਦ ਕਿਉਂ ਵਧਾਇਆ ਗਿਆ?

ਸੰਜੀਵ ਅਰੋੜਾ ਕੋਲ ਪਹਿਲਾਂ ਹੀ ਬਿਜਲੀ ਅਤੇ ਉਦਯੋਗ ਵਿਭਾਗ ਮੌਜੂਦ ਹਨ। ਹੁਣ ਲੋਕਲ ਬਾਡੀ ਮਿਲਣ ਨਾਲ ਸਰਕਾਰ ਵਿੱਚ ਉਨ੍ਹਾਂ ਦਾ ਰੁਤਬਾ ਹੋਰ ਮਜ਼ਬੂਤ ਹੋ ਗਿਆ ਹੈ। ਇਸਦੇ ਪਿੱਛੇ ਮੁੱਖ ਤੌਰ 'ਤੇ ਦੋ ਕਾਰਨ ਮੰਨੇ ਜਾ ਰਹੇ ਹਨ:

  1. ਨਗਰ ਕੌਂਸਲ ਚੋਣਾਂ: ਮਾਰਚ-ਅਪ੍ਰੈਲ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਹਨ। ਪੰਚਾਇਤੀ ਚੋਣਾਂ ਤੋਂ ਵਿਹਲੀ ਹੋ ਕੇ ਸਰਕਾਰ ਦਾ ਸਾਰਾ ਧਿਆਨ ਹੁਣ ਸ਼ਹਿਰਾਂ 'ਤੇ ਹੈ। ਸੰਜੀਵ ਅਰੋੜਾ ਖੁਦ ਇੱਕ ਵੱਡੇ ਉਦਯੋਗਪਤੀ ਹਨ ਅਤੇ ਲੁਧਿਆਣਾ ਵਰਗੇ ਮਹਾਨਗਰ ਤੋਂ ਆਉਂਦੇ ਹਨ, ਇਸ ਲਈ ਉਹ ਸ਼ਹਿਰੀ ਮਸਲਿਆਂ ਅਤੇ ਵਪਾਰੀਆਂ ਦੀ ਨਬਜ਼ ਚੰਗੀ ਤਰ੍ਹਾਂ ਪਛਾਣਦੇ ਹਨ।

  2. ਵਿਦੇਸ਼ ਦੌਰਿਆਂ ਦੀ ਸਫਲਤਾ: ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਜਾਪਾਨ ਅਤੇ ਉੱਤਰੀ ਕੋਰੀਆ ਦੌਰਿਆਂ ਦੌਰਾਨ ਸੰਜੀਵ ਅਰੋੜਾ ਦੀ ਭੂਮਿਕਾ ਸ਼ਲਾਘਾਯੋਗ ਰਹੀ ਸੀ। ਕਈ ਵਪਾਰਕ ਸਮਝੌਤੇ ਸਿਰੇ ਚੜ੍ਹਾਉਣ ਕਰਕੇ ਸਰਕਾਰ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੈ।

ਸੰਜੀਵ ਅਰੋੜਾ ਦਾ ਸਿਆਸੀ ਸਫ਼ਰ

ਜ਼ਿਕਰਯੋਗ ਹੈ ਕਿ ਸੰਜੀਵ ਅਰੋੜਾ 2025 ਵਿੱਚ ਲੁਧਿਆਣਾ ਪੱਛਮੀ ਤੋਂ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਇਸ ਤੋਂ ਪਹਿਲਾਂ ਉਹ ਰਾਜ ਸਭਾ ਮੈਂਬਰ ਸਨ, ਜਿੱਥੋਂ ਉਨ੍ਹਾਂ ਨੇ 1 ਜੁਲਾਈ 2025 ਨੂੰ ਅਸਤੀਫਾ ਦੇ ਦਿੱਤਾ ਸੀ। 3 ਜੁਲਾਈ 2025 ਨੂੰ ਉਨ੍ਹਾਂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਸੀ। ਪਹਿਲਾਂ ਉਨ੍ਹਾਂ ਨੂੰ ਉਦਯੋਗ ਅਤੇ ਐਨਆਰਆਈ ਵਿਭਾਗ ਮਿਲੇ ਸਨ ਅਤੇ ਅਗਸਤ 2025 ਵਿੱਚ ਬਿਜਲੀ ਵਿਭਾਗ ਵੀ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ। ਹੁਣ ਐਨਆਰਆਈ ਵਿਭਾਗ ਵਾਪਸ ਲੈ ਕੇ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਜਿਹਾ ਵੱਡਾ ਮਹਿਕਮਾ ਦਿੱਤਾ ਗਿਆ ਹੈ।

Big Reshuffle In Punjab Cabinet Sanjeev Arora And Dr Ravjot Singh s Departments Changed


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now