CM Bhagwant Mann ਦੀ ਪੇਸ਼ੀ ਨੂੰ ਲੈ ਕੇ ਵੱਡੀ ਅਪਡੇਟ; ਜਥੇਦਾਰ ਨੇ ਬਦਲਿਆ ਸਮਾਂ, ਪੜ੍ਹੋ ਕਦੋਂ ਹੋਣਾ ਪਵੇਗਾ ਹਾਜ਼ਰ
Punjab
CM Bhagwant Mann ਦੀ ਪੇਸ਼ੀ ਨੂੰ ਲੈ ਕੇ ਵੱਡੀ ਅਪਡੇਟ; ਜਥੇਦਾਰ ਨੇ ਬਦਲਿਆ ਸਮਾਂ, ਪੜ੍ਹੋ ਕਦੋਂ ਹੋਣਾ ਪਵੇਗਾ ਹਾਜ਼ਰ
ਸ੍ਰੀ ਅੰਮ੍ਰਿਤਸਰ ਸਾਹਿਬ, 13 ਜਨਵਰੀ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੇ ਤੈਅ ਪ੍ਰੋਗਰਾਮ ਵਿੱਚ ਐਨ ਮੌਕੇ 'ਤੇ ਤਬਦੀਲੀ ਕੀਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਜਾਰੀ ਨਵੇਂ ਆਦੇਸ਼ਾਂ ਮੁਤਾਬਕ ਹੁਣ ਮੁੱਖ ਮੰਤਰੀ ਸਵੇਰ ਦੀ ਬਜਾਏ ਸ਼ਾਮ ਵੇਲੇ ਆਪਣਾ ਸਪੱਸ਼ਟੀਕਰਨ ਦੇਣ ਲਈ ਪਹੁੰਚਣਗੇ।
ਜਥੇਦਾਰ ਸਾਹਿਬ ਨੇ ਜਾਰੀ ਕੀਤੇ ਆਦੇਸ਼
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ (Giani Kuldeep Singh Gargaj) ਦੇ ਹੁਕਮਾਂ ਅਨੁਸਾਰ ਇਹ ਬਦਲਾਅ ਕੀਤਾ ਗਿਆ ਹੈ।
ਪੁਰਾਣਾ ਸਮਾਂ: ਪਹਿਲਾਂ ਮੁੱਖ ਮੰਤਰੀ ਨੂੰ 15 ਜਨਵਰੀ 2025 ਨੂੰ ਸਵੇਰੇ 10:00 ਵਜੇ ਤਲਬ ਕੀਤਾ ਗਿਆ ਸੀ।
ਨਵਾਂ ਸਮਾਂ: ਹੁਣ ਸਮੇਂ ਵਿੱਚ ਸੋਧ ਕਰਦਿਆਂ ਉਨ੍ਹਾਂ ਨੂੰ ਉਸੇ ਦਿਨ ਸ਼ਾਮ (ਸੰਧਿਆ ਵੇਲੇ) 04:30 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਰੁਝੇਵਿਆਂ ਕਾਰਨ ਹੋਇਆ ਬਦਲਾਅ
ਜਾਣਕਾਰੀ ਮੁਤਾਬਕ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 15 ਜਨਵਰੀ ਨੂੰ ਆਪਣੇ ਪਹਿਲਾਂ ਤੋਂ ਤੈਅ ਰੁਝੇਵਿਆਂ ਦਾ ਹਵਾਲਾ ਦਿੱਤਾ ਗਿਆ ਸੀ। ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦਿਆਂ ਜਥੇਦਾਰ ਸਾਹਿਬ ਨੇ ਸਮੇਂ ਵਿੱਚ ਤਬਦੀਲੀ ਨੂੰ ਪ੍ਰਵਾਨਗੀ ਦਿੱਤੀ ਹੈ। ਹੁਣ ਮੁੱਖ ਮੰਤਰੀ ਸ਼ਾਮ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਆਪਣਾ ਲਿਖਤੀ ਜਾਂ ਜ਼ੁਬਾਨੀ ਸਪੱਸ਼ਟੀਕਰਨ ਸੌਂਪਣਗੇ।
Big Update Regarding CM Bhagwant Mann s Appearance Jathedar Changed The Time Read When He Will Have To Be Present