ਤਾਜਪੋਸ਼ੀ ਦੌਰਾਨ ਕੈਪਟਨ 'ਤੇ ਸਿੱਧੂ ਨੇ ਕੀਤੇ ਤਿੱਖੇ ਵਾਰ, ਦੋਵਾਂ ਨੇ ਕੀਤੀਆਂ ਤਿੱਖੀਆਂ ਗੱਲਾਂ
LPTV / Chandigarh
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਜਪੋਸ਼ੀ ਮੌਕੇ ਨਵਜੋਤ ਸਿੱਧੂ ਕਈ ਨਸੀਹਤਾਂ ਦਿੱਤੀਆਂ। ਇਸ ਮਗਰੋਂ ਸਿੱਧੂ ਨੇ ਵੀ ਜੋਸ਼ ਵਿੱਚ ਕਈ ਸਵਾਲ ਉਠਾਏ। ਅੱਜ ਦੋਵਾਂ ਲੀਡਰਾਂ ਦੀ ਤਕਰੀਰ ਵਿੱਚ ਵੀ ਟਕਰਾਅ ਨਜ਼ਰ ਆਇਆ। ਕੈਪਟਨ ਵੱਲੋਂ ਸਿੱਧੂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਸਿੱਧੂ ਦੀ ਪ੍ਰਧਾਨਗੀ ਬਾਰੇ ਕਿਹਾ ਕਿ ਪਹਿਲੇ ਹੀ ਦਿਨ ਮੈਂ ਕਹਿ ਦਿੱਤਾ ਸੀ ਕਿ ਹਾਈਕਮਾਨ ਦਾ ਹਰ ਫੈਸਲਾ ਮੈਨੂੰ ਮਨਜੂਰ ਹੈ। ਕੈਪਟਨ ਨੇ ਆਪਣੀਆਂ ਪ੍ਰਾਪਤੀਆਂ ਵੀ ਗਿਣਾਈਆਂ। ਆਪਣੀ ਅਲੋਚਨਾ ਬਾਰੇ ਉਨ੍ਹਾਂ ਕਿਹਾ ਕਿ ਕੁਝ ਕਾਨੂੰਨੀ ਗੱਲਾਂ ਹੋ ਜਾਂਦੀਆਂ ਹਨ ਜਿਵੇਂ ਬਰਗਾੜੀ ਤੇ ਕੋਟਕਪੂਰਾ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਬਾਦਲ ਤੇ ਮਜੀਠਾ ਨਹੀਂ ਰਹਿਣਾ, ਅਗਲੀਆਂ ਚੋਣਾਂ ਵਿੱਚ ਵੇਖ ਲੈਣਾ।
ਉਨ੍ਹਾਂ ਸਿੱਧੂ ਨੂੰ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਜੋੜਨਾ ਪਾਓ। ਪੰਜਾਬ ਦੇ ਨਾਲ-ਨਾਲ ਬਾਹਰੀ ਲੜਾਈ ਵੀ ਲੜਨੀ ਪੈਣੀ ਹੈ। ਉਨ੍ਹਾਂ ਪਾਕਿਸਤਾਨ, ਚੀਨ, ਤਾਲਿਬਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਨਹੀਂ ਸਗੋਂ ਪੂਰੇ ਦੇਸ਼ ਦੀ ਸੁਰੱਖਿਆ ਦਾ ਮਸਲਾ ਹੈ।
ਇਸ ਮਗਰੋਂ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਹੀਂ ਸਗੋਂ ਕਾਂਗਰਸ ਦਾ ਵਰਕਰ ਅੱਜ ਪ੍ਰਧਾਨ ਬਣ ਗਿਆ ਹੈ। ਉਨ੍ਹਾਂ ਆਪਣੇ ਬਾਰੇ ਕਿਹਾ ਕਿ ਨਿਮਾਣਾ ਜਿਹਾ ਵਰਕਰ ਵਿਰਾਟ ਸਮੁੰਦਰ ਵਿੱਚ ਸਮਾ ਚੁੱਕਿਆ ਹੈ। ਪਰਖਣਾ ਮੱਤ ਪਰਖਣੇ ਸੇ ਕੋਈ ਅਪਨਾ ਨਹੀਂ ਰਹਿਤਾ।
ਕੈਪਟਨ ਨਾਲ ਵਿਰੋਧ ਬਾਰੇ ਟਿੱਪਣੀ ਕਰਦਿਆਂ ਸਿੱਧੂ ਨੇ ਕਿਹਾ ਕਿ ਲੜਾਈ ਮਸਲਿਆਂ ਦੀ ਹੈ। ਮਸਲਾ ਸਿਰਫ ਕਿਸਾਨੀ ਦਾ ਹੈ, ਹੋਰ ਕੋਈ ਮਸਲਾ ਨਹੀਂ। ਮਸਲਾ ਅਧਿਆਪਕਾਂ ਦੇ ਧਰਨੇ ਤੇ ਗੁਰੂ ਦਾ ਮਸਲਾ ਹੈ। ਇਹ ਪ੍ਰਧਾਨਗੀ ਮਸਲਿਆ ਨੂੰ ਹੱਲ ਕਰਨ ਲਈ ਹੈ। ਜੇਕਰ ਮਸਲੇ ਹੱਲ ਹੁੰਦੇ ਤਾਂ ਪ੍ਰਧਾਨਗੀ ਸਫਲ ਹੈ। ਜੇਕਰ ਮਸਲੇ ਹੱਲ ਨਹੀਂ ਹੁੰਦੇ ਤੇ ਗੁਰੂ ਦਾ ਇਨਸਾਫ ਨਹੀਂ ਹੁੰਦਾ ਤਾਂ ਪ੍ਰਧਾਨਗੀ ਦਾ ਕੋਈ ਫਾਇਦਾ ਨਹੀ।
During the coronation Captain and Sidhu made sharp words both of them said sharp things