ਬੱਚਿਆਂ ਨੂੰ ਮੋਬਾਇਲ ਗੇਮ ਖੇਡਣ ਤੋਂ ਰੋਕਣ ਤੋਂ ਪਹਿਲਾਂ ਮਾਪੇ ਪੜ੍ਹਨ ਇਹ ਖ਼ਬਰ, ਕਿਤੇ ਤੁਹਾਨੂੰ ਵੀ ਨਾ ਪਵੇ ਪਛਤਾਉਣਾ

ਬੱਚਿਆਂ ਨੂੰ ਮੋਬਾਇਲ ਗੇਮ ਖੇਡਣ ਤੋਂ ਰੋਕਣ ਤੋਂ ਪਹਿਲਾਂ ਮਾਪੇ ਪੜ੍ਹਨ ਇਹ


LPTV / Chandigarh

ਲੁਧਿਆਣਾ ਵਿੱਚ 5ਵੀਂ ਵਿੱਚ ਪੜ੍ਹਦੇ 11 ਸਾਲਾ ਲੜਕੇ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਬੱਚੇ ਨੂੰ ਮੋਬਾਈਲ ਫੋਨ ‘ਤੇ ਗੇਮ ਖੇਡਣ ਤੋਂ ਰੋਕਣਾ ‘ਚੇ ਉਹ ਘਰ ਦੇ ਬਾਥਰੂਮ ਵਿੱਚ ਗਿਆ ਅਤੇ ਫਾਹਾ ਲੈ ਲਿਆ। ਫਿਲਹਾਲ ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਮੁਰਦਾਘਰ ਵਿੱਚ ਭੇਜ ਦਿੱਤਾ ਹੈ। ਦਸ ਦੇਈਏ ਕਿ ਇਹ ਘਟਨਾ ਲੁਧਿਆਣਾ ਸ਼ਹਿਰ ਦੇ ਟਿੱਬਾ ਰੋਡ ਇਲਾਕੇ ਦੀ ਹੈ।

ਮਾਮਲੇ ਦੀ ਜਾਂਚ ਕਰ ਰਹੇ ਹੈੱਡ ਕਾਂਸਟੇਬਲ ਸੰਦੀਪ ਸਿੰਘ ਨੇ ਦੱਸਿਆ ਕਿ ਰਾਇਲ ਕਲੋਨੀ ਦਾ ਰਹਿਣ ਵਾਲਾ ਕਿਸ਼ੋਰ ਸਿਲਾਈ ਦਾ ਕੰਮ ਕਰਦਾ ਹੈ। ਉਨ੍ਹਾਂ ਦਾ 11 ਸਾਲਾ ਪੁੱਤਰ ਹੇਮੰਤ ਹੁਣੇ ਹੁਣੇ 5ਵੀਂ ਜਮਾਤ ਵਿੱਚ ਹੋਇਆ ਸੀ। ਉਹ ਘਰ ਵਿੱਚ ਹੀ ਰਹਿੰਦਾ ਸੀ ਅਤੇ ਪੜ੍ਹਾਈ ਲਈ ਆਪਣੀ ਮਾਂ ਦੇ ਮੋਬਾਈਲ ਫ਼ੋਨ ਦੀ ਵਰਤੋਂ ਕਰਦਾ ਸੀ। ਜਦੋਂ ਸਕੂਲ ਸ਼ੁਰੂ ਹੋਏ ਤਾਂ ਉਸਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ, ਪਰ ਮੋਬਾਈਲ ਫ਼ੋਨ ਅਤੇ ਇੰਟਰਨੈਟ ਦਾ ਇਸਤੇਮਾਲ ਕਰਦੇ ਰਹਿਣ ਕਰਕੇ ਹੇਮੰਤ ਨੂੰ ਮੋਬਾਈਲ ਗੇਮਾਂ ਦਾ ਚਸਕਾ ਪੈ ਗਿਆ।

ਬੁੱਧਵਾਰ ਨੂੰ ਮੋਬਾਈਲ ‘ਤੇ ਗੇਮ ਖੇਡ ਰਿਹਾ ਸੀ। ਜਦੋਂ ਉਸਨੂੰ ਰੋਕਿਆ ਗਿਆ ਤਾਂ ਉਹ ਆਪਣੀ ਮਾਂ ਨਾਲ ਗੁੱਸੇ ਹੋ ਗਿਆ ਅਤੇ ਫੋਨ ਰੱਖ ਦਿੱਤਾ ਅਤੇ ਕਮਰੇ ਵਿੱਚ ਚਲਾ ਗਿਆ। ਕੁਝ ਸਮੇਂ ਬਾਅਦ ਉਸਦੀ ਲਾਸ਼ ਬਾਥਰੂਮ ਵਿੱਚ ਲਟਕਦੀ ਮਿਲੀ। ਉਸ ਨੇ ਕੱਪੜੇ ਨਾਲ ਫਾਹਾ ਲੈ ਲਿਆ ਸੀ।

Before stopping children from playing mobile games parents should read this news so that you too dont regret it


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now