ਟਰਾਂਸਪੋਰਟ ਮੰਤਰੀ ਬਣਦਿਆਂ ਹੀ ਰਾਜਾ ਵੜਿੰਗ ਦਾ ਵੱਡਾ ਐਕਸ਼ਨ, ਪ੍ਰਾਈਵੇਟ ਬੱਸਾਂ ਨੂੰ ਝਟਕਾ
LPTV / Chandigarh
ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡੇ ਘਰਾਣਿਆਂ ਦੀਆਂ ਪ੍ਰਾਈਵੇਟ ਬੱਸਾਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਦੌਰਾਨ ਹੀ ਰਾਜਾ ਵੜਿੰਗ ਨੇ ਬੱਸਾਂ ਦੇ ਟਾਈਮ-ਟੇਬਲ ਬਦਲਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਅਫਸਰਾਂ ਨੂੰ ਕਿਹਾ ਹੈ ਕਿ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਨੂੰ ਦਿੱਤੇ ਮਲਾਈਦਾਰ ਟਾਈਮ ਦੀ ਨਜ਼ਰਸਾਨੀ ਕੀਤੀ ਜਾਵੇ।
ਦੱਸ ਦਈ ਕਿ ਵੱਧ ਸਵਾਰੀਆਂ ਵਾਲੇ ਜ਼ਿਆਦਾ ਟਾਈਮ ਪ੍ਰਾਈਵੇਟ ਬੱਸਾਂ ਨੂੰ ਦਿੱਤੇ ਗਏ ਹਨ। ਇਹ ਪ੍ਰਾਈਵੇਟ ਬੱਸਾਂ ਸਿਆਸੀ ਰਸੂਖ ਵਾਲਿਆਂ ਦੀਆਂ ਹਨ। ਇਸ ਲਈ ਕੋਈ ਅਫਸਰ ਟਾਈਮ ਟੇਬਲ ਨਾਲ ਛੇੜਛਾੜ ਕਰਨ ਦੀ ਹਿੰਮਤ ਨਹੀਂ ਕਰਦਾ ਸੀ। ਰਾਜਾ ਵੜਿੰਗ ਨੇ ਪਹਿਲੀ ਹੀ ਮੀਟਿੰਗ ਵਿੱਚ ਸਪਸ਼ਟ ਕਰ ਦਿੱਤਾ ਕਿ ਟਾਈਮ ਟੇਬਲ ਬਦਲੇ ਜਾਣ ਤੇ ਸਰਕਾਰੀ ਬੱਸਾਂ ਨੂੰ ਸਹੀ ਟਾਈਮ ਦਿੱਤੇ ਜਾਣ।
ਟਰਾਂਸਪੋਰਟ ਮੰਤਰੀ ਨੇ ਫੁਰਤੀ ਵਿਖਾਉਂਦਿਆਂ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਅਧਿਕਾਰੀਆਂ ਨੂੰ ਮੰਗਲਵਾਰ ਤੱਕ ਨਵੇਂ ਟਾਈਮ-ਟੇਬਲਾਂ ਦੀਆਂ ਤਜਵੀਜ਼ਾਂ ਬਣਾ ਕੇ ਦੇਣ ਲਈ ਕਿਹਾ ਹੈ ਤਾਂ ਜੋ ਸਾਰੀਆਂ ਬੱਸਾਂ ਨੂੰ ਅੱਡਿਆਂ ’ਤੇ ਬਰਾਬਰ ਸਮਾਂ ਮਿਲ ਸਕੇ। ਟਰਾਂਸਪੋਰਟ ਮੰਤਰੀ ਨੇ ਆਗਾਮੀ ਦੋ ਦਿਨਾਂ ਵਿੱਚ ਸੂਬੇ ਦੇ ਬੱਸ ਸਟੈਂਡਾਂ ’ਚੋਂ ਹਰ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵੀ ਕਿਹਾ ਹੈ।
As soon as he became the transport minister Raja Warings big action was a blow to private buses