ਸਿੱਧੂ ਦੇ ਇਤਰਾਜ਼ ਮਗਰੋਂ ਚੰਨੀ ਸਰਕਾਰ ਨਵੇਂ DGP ਦੀ ਨਿਯੁਕਤੀ ਦੀ ਤਿਆਰੀ 'ਚ
October 1, 2021 / punjab
Lptv /
Chandigarh
ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਵਧੀਕ ਡੀਜੀਪੀ ਆਈਪੀਐਸ ਇਕਬਾਲ ਪ੍ਰੀਤ ਸਿੰਘ ਸਹੋਤਾ 'ਤੇ ਨਵਜੋਤ ਸਿੰਘ ਸਿੱਧੂ ਦੇ ਇਤਰਾਜ਼ ਤੋਂ ਬਾਅਦ ਚੰਨੀ ਸਰਕਾਰ ਨਵੇਂ ਡੀਜੀਪੀ ਦੀ ਤਲਾਸ਼ ਚ ਜੁਟੀ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਨੇ UPSC ਨੂੰ ਪੈਨਲ ਭੇਜਿਆ ਹੈ। ਜਿਸ ਵਿੱਚ ਸਿਧਾਰਥ ਚਟੋਪਾਧਿਆਏ ਸਮੇਤ 10 ਵੱਡੇ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ। ਪੈਨਲ 'ਚ ਇਕਬਾਲਪ੍ਰੀਤ ਸਹੋਤਾ ਦਾ ਵੀ ਨਾਮ ਸ਼ਾਮਲ ਹੈ। ਸਹੋਤਾ ਨੂੰ DGP ਦਾ ਵਧੀਕ ਚਾਰਜ ਦੇਣ 'ਤੇ ਸਿੱਧੂ ਨੇ ਸਵਾਲ ਚੁੱਕੇ ਸਨ। ਪੈਨਲ ਚ ਦਿਨਕਰ ਗੁਪਤਾ ਦਾ ਵੀ ਨਾਮ ਹੈ ਪਰ ਜਾਣਕਾਰੀ ਮੁਤਾਬਕ ਦਿਨਕਰ ਗੁਪਤਾ ਦਾ ਨਾਮ ਪੰਜਾਬ ਸਰਕਾਰ ਵੱਲੋਂ ਕੇਂਦਰ ਵਿੱਚ ਡੈਪੂਟੇਸ਼ਨ ਲਈ ਭੇਜਿਆ ਜਾ ਚੁੱਕਿਆ ਹੈ।
ਦਸ ਦੇਈਏ ਕਿ ਪੰਜਾਬ ਦੇ ਨਵਜੋਤ ਸਿੰਘ ਸਿੱਧੂ ਨੇ ਵਧੀਕ ਡੀਜੀਪੀ ਆਈਪੀਐਸ ਇਕਬਾਲਪ੍ਰੀਤ ਸਿੰਘ ਸਹੋਤਾ ਉੱਤੇ ਟਵੀਟ ਕਰਕੇ ਵੱਡੇ ਇਲਜ਼ਾਮ ਲਗਾਏ ਹਨ। ਡੀਜੀਪੀ ਆਈਪੀਐਸ ਸਹੋਤਾ ਬਾਦਲ ਸਰਕਾਰ ਦੇ ਅਧੀਨ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਸਨ, ਉਨ੍ਹਾਂ ਨੇ ਗਲਤ ਤਰੀਕੇ ਨਾਲ ਦੋ ਸਿੱਖ ਨੌਜਵਾਨਾਂ ਨੂੰ ਬੇਅਦਬੀ ਲਈ ਦੋਸ਼ੀ ਠਹਿਰਾਇਆ ਅਤੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ।
After sidhus objection the channi government is preparing to appoint a new dgp