ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਘਿਰੇ ਕੈਪਟਨ, ਰਾਜਾ ਵੜਿੰਗ ਨੇ ਕੱਸੇ ਤੰਜ
October 20, 2021 / punjab
Lptv /
Chandigarh
ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਨੇ ਪੰਜਾਬ ਦੀ ਸਿਆਸਤ ਵਿਚ ਨਵਾਂ ਭੂਚਾਲ ਲਿਆ ਦਿੱਤਾ ਹੈ। ਇਸ ਐਲਾਨ ਤੋੋਂ ਬਾਅਦ ਕਾਂਗਰਸੀ ਆਗੂਆਂ ਨੇ ਵੀ ਕੈਪਟਨ ਖਿਲਾਫ ਮੋਰਚਾ ਸੰਭਾਲ ਲਿਆ ਹੈ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਟਵੀਟ ਕੀਤਾ ਹੈ ਕਿ ਉਂਜ ਵੀ ਕੈਪਟਨ ਨੇ ਅਕਾਲੀ ਦਲ ਤੇ ਭਾਜਪਾ ਨਾਲ ਮਿਲ ਕੇ ਹੀ 4 ਸਾਲ ਸਰਕਾਰ ਚਲਾਈ ਹੈ। ਕਾਂਗਰਸ ਨੂੰ ਪੰਜਾਬ ਵਿਚ ਕਮਜ਼ੋਰ ਕਰਨ ਲਈ ਹਰ ਕੰਮ ਕੀਤਾ ਹੈ।
ਉਨ੍ਹਾਂ ਟਵੀਟ ਕੀਤਾ-ਇਸ਼ਕ ਮੁਸ਼ਕ ਛੁਪਾਏ ਨਹੀਂ ਛਿਪਤੇ! ਦਿਲ ਕੀ ਬਾਤ ਆਖਰ ਜੁਬ੍ਹਾਂ ਪਰ ਆ ਹੀ ਜਾਤੀ ਹੈ! 4 ਸਾਲ SAD-BJPਨਾਲ ਮਿਲ ਕੇ ਹੀ ਤਾਂ ਤੁਸੀਂ ਸਰਕਾਰ ਚਲਾਈ ਹੈ। ਕਾਂਗਰਸ ਨੂੰ ਪੰਜਾਬ ਵਿਚ ਕਮਜ਼ੋਰ ਕਰਨ ਲਈ ਹਰ ਕੰਮ ਕੀਤਾ ਹੈ। ਹੁਣ ਆਪਣੀ ਨਵੀਂ ਪਾਰਟੀ ਵਿਚ ਆਪਣੇ ਭਤੀਜੇ (ਬਾਦਲ) ਨੂੰ ਸ਼ਾਮਲ ਨਾ ਕਰਨ ਦਾ ਡਰਾਮਾ ਕਿਉਂ?
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਕੀਤੇ 3 ਟਵੀਟਾਂ ਨੇ ਪੰਜਾਬ ਦੀ ਰਾਜਨੀਤੀ ਵਿੱਚ ਵਿਰੋਧੀਆਂ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਕੈਪਟਨ ਨੇ ਟਵੀਟਾਂ ਵਿੱਚ ਜਿਥੇ ਕਿਸਾਨੀ ਮੁੱਦਾ ਹੱਲ ਹੁਣ 'ਤੇ ਭਾਜਪਾ ਨਾਲ ਗਠਜੋੜ ਬਾਰੇ ਗੱਲਬਾਤ ਕੀਤੀ ਹੈ, ਉਥੇ ਹੀ ਸਮਾਨ ਸੋਚ ਵਾਲੀਆਂ ਪਾਰਟੀਆਂ ਨਾਲ ਗਠਜੋੜ ਦਾ ਦਾਅਵਾ ਵੀ ਕੀਤਾ।
After the announcement of the new party captain raja waring who was surrounded tightened his grip