ਬਲਬੀਰ ਰਾਜੇਵਾਲ ਦੇ ਦਾਅਵੇ ਨਾਲ 'ਆਪ' 'ਚ ਹਿਲਜੁੱਲ ਹੋਈ ਤੇਜ਼
LPTV / Chandigarh
ਪੰਜਾਬ 'ਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚਾ ਦੇ ਲੀਰਡ ਬਲਬੀਰ ਸਿੰਘ ਰਾਜੇਵਾਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨਾਲ ਗਠਜੋੜ ਹੁੰਦਾ ਹੈ ਤਾਂ ਉਮੀਦਵਾਰ ਬਦਲ ਦਿੱਤੇ ਜਾਣਗੇ। ਰਾਜੇਵਾਲ ਨੇ ਕਿਹਾ ਹੈ ਕਿ AAP ਵਾਲੇ ਕਹਿ ਰਹੇ ਹਨ ਕਿ ਤੁਸੀਂ ਸਾਡੇ ਨਾਲ ਆਓ, ਅਸੀਂ ਉਮੀਦਵਾਰ ਬਦਲ ਦਿਆਂਗੇ। ਰਾਜੇਵਾਲ ਦੇ ਇਸ ਦਾਅਵੇ ਨਾਲ 'ਆਪ' ਦੇ ਐਲਾਨੇ ਜਾ ਚੁੱਕੇ ਉਮੀਦਵਾਰਾਂ ਵਿੱਚ ਖਲਬਲੀ ਮੱਚ ਗਈ ਹੈ।
ਰਾਜੇਵਾਲ ਨੇ ਗੱਠਜੋੜ ਬਾਰੇ ਕਿਹਾ ਹੈ ਕਿ ਅਸੀਂ ਅਜੇ ਕੋਈ ਫ਼ੈਸਲਾ ਨਹੀਂ ਲਿਆ। ਅਸੀਂ ਉਨ੍ਹਾਂ ਨੂੰ ਉਮੀਦਵਾਰਾਂ ਦੀ ਸੂਚੀ ਵੀ ਨਹੀਂ ਦਿੱਤੀ। ਰਾਜੇਵਾਲ ਦੇ ਇਸ ਬਿਆਨ ਤੋਂ ਬਾਅਦ 'ਆਪ' ਉਮੀਦਵਾਰਾਂ 'ਚ ਹਲਚਲ ਮੱਚ ਗਈ ਹੈ। ਖ਼ਾਸ ਕਰਕੇ ਪੇਂਡੂ ਖੇਤਰਾਂ 'ਚ ਜ਼ਿਆਦਾ ਹਲਚਲ ਹੈ, ਕਿਉਂਕਿ ਇਹ ਸੀਟਾਂ ਕਿਸਾਨ ਆਗੂਆਂ ਦੇ ਨਿਸ਼ਾਨੇ 'ਤੇ ਹਨ। ਉਂਝ ਪਿਛਲੇ ਦਿਨੀਂ 'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਹਿ ਚੁੱਕੇ ਹਨ ਕਿ ਗੱਠਜੋੜ ਦੀ ਕੋਈ ਸੰਭਵਨਾ ਨਹੀਂ ਹੈ।
ਦੱਸ ਦਈਏ ਕਿ ਪੰਜਾਬ 'ਚ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਹਨ। ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੇ 96 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 10 ਮੌਜੂਦਾ ਵਿਧਾਇਕਾਂ ਦੇ ਨਾਲ-ਨਾਲ ਸਾਬਕਾ ਅਫ਼ਸਰਾਂ ਤੇ ਪੰਜਾਬੀ ਗਾਇਕਾਂ 'ਤੇ ਵੀ ਦਾਅ ਖੇਡਿਆ ਗਿਆ ਹੈ। ਹੁਣ ਸਿਰਫ਼ 21 ਸੀਟਾਂ 'ਤੇ ਉਮੀਦਵਾਰ ਐਲਾਨੇ ਜਾਣੇ ਹਨ। ਅਜਿਹੇ 'ਚ ਜੇਕਰ 'ਆਪ' ਆਪਣੀ ਐਲਾਨਿਆਂ ਸੀਟਾਂ ਤੋਂ ਉਮੀਦਵਾਰਾਂ ਨੂੰ ਹਟਾਉਂਦੀ ਹੈ ਤਾਂ ਫਿਰ 'ਆਪ' ਅੰਦਰ ਵੱਡਾ ਕਲੇਸ਼ ਸ਼ੁਰੂ ਹੋ ਸਕਦਾ ਹੈ।
With the claim of Balbir Rajewal there was a movement among ourselves