ਪਰਵਿੰਦਰ ਝੋਟਾ ਕੇਸ: 15 ਅਕਤੂਬਰ 'ਪੰਜਾਬ ਬੰਦ' ਦਾ ਰਾਜਨੀਤਿਕ ਪਾਰਟੀਆਂ ਨੇ ਕੀਤਾ ਸਮਰਥਨ ਪਰਵਿੰਦਰ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਦੋਸ਼ੀ ਦੇ ਘਰ-ਦੁਕਾਨ 'ਤੇ ਚੱਲਿਆ ਬੁਲਡੋਜ਼ਰ ਪੰਜਾਬੀ ਮੂਲ ਦੇ ਜੈਗ ਗਿੱਲ ਬਣਨਗੇ ਕੈਨੇਡਾ ਦੇ ਮਿਸ਼ਨ ਸ਼ਹਿਰ ਦੇ ਮੇਅਰ, ਬਿਨਾਂ ਮੁਕਾਬਲਾ ਜਿੱਤੀ ਚੋਣ ਫ਼ਲਸਤੀਨ ਵਿੱਚ ਚੋਣਾਂ 2027 ਤੱਕ ਟਲਣ 'ਤੇ ਕੈਨੇਡਾ ਤੇ ਸਹਿਯੋਗੀ ਦੇਸ਼ਾਂ ਨੇ ਜਤਾਇਆ ਅਫ਼ਸੋਸ ਕੀ ਭਾਰਤ ਦਾ ਅਸਲੀ ਬੌਸ ਅੰਬਾਨੀ ਹੈ? ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 12 'ਆਪ' ਵਿਧਾਇਕਾਂ ਸਮੇਤ 15 ਆਗੂ 15 ਅਕਤੂਬਰ ਨੂੰ ਤਲਬ ਭਾਜਪਾ ਪੰਜਾਬ ਵੱਲੋਂ ਵੱਖ-ਵੱਖ ਸੈੱਲਾਂ ਦੇ ਕਨਵੀਨਰ ਨਿਯੁਕਤ, ਵਿਧਾਇਕ ਮਨਵਿੰਦਰ ਗਿਆਸਪੁਰਾ ਨੂੰ SGPC ਮੈਂਬਰ ਵੱਲੋਂ ਕਾਨੂੰਨੀ ਨੋਟਿਸ ਜਲੰਧਰ 'ਚ ਨਸ਼ੀਲੀਆਂ ਗੋਲੀਆਂ ਵੇਚਣ ਦੇ ਦੋਸ਼ 'ਚ ਪਿਉ-ਪੁੱਤ ਗ੍ਰਿਫ਼ਤਾਰ, ਨਿਗਮ ਹਾਊਸ ਬੈਠਕ ਵਿੱਚ ਵਿਵਾਦ ਤੋਂ ਬਾਅਦ ਨਿਗਮ ਮੁਲਾਜ਼ਮਾਂ ਦਾ ਮੇਅਰ ਹਾਊਸ ਬਾਹਰ ਧਰਨਾ

ਵਿਧਾਇਕ ਮਨਵਿੰਦਰ ਗਿਆਸਪੁਰਾ ਨੂੰ SGPC ਮੈਂਬਰ ਵੱਲੋਂ ਕਾਨੂੰਨੀ ਨੋਟਿਸ

ਵਿਧਾਇਕ ਮਨਵਿੰਦਰ ਗਿਆਸਪੁਰਾ ਨੂੰ SGPC ਮੈਂਬਰ ਵੱਲੋਂ ਕਾਨੂੰਨੀ ਨੋਟਿਸ


Live Punjabi TV / Amritsar

15 ਦਿਨਾਂ 'ਚ ਮੁਆਫ਼ੀ ਮੰਗਣ ਦੀ ਮੰਗ

ਸਿਵਲ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਚਿਤਾਵਨੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਟਿੱਪਣੀ ਦਾ ਮਾਮਲਾ; ਮੁਆਫ਼ੀ ਨਾ ਮੰਗਣ 'ਤੇ ਸਿਵਲ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਚਿਤਾਵਨੀ

ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਅਵਤਾਰ ਸਿੰਘ ਰਿਆ ਨੇ ਮੰਗਲਵਾਰ, 13 ਅਕਤੂਬਰ ਨੂੰ ਵਿਧਾਇਕ ਨੂੰ ਕਾਨੂਨੀ ਨੋਟਿਸ ਭੇਜ ਕੇ 15 ਦਿਨਾਂ ਦੇ ਅੰਦਰ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।

ਐਡਵੋਕੇਟ ਅਮਰਦੀਪ ਸਿੰਘ ਧਾਰਨੀ ਰਾਹੀਂ ਭੇਜੇ ਗਏ ਨੋਟਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਾਖ਼ਲੇ ਤੋਂ ਰੋਕੇ ਜਾਣ ਮਗਰੋਂ ਵਿਧਾਇਕ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨਾਲ ਦਲਿਤ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਅਜਿਹਾ ਕੀਤਾ ਗਿਆ। ਅਵਤਾਰ ਸਿੰਘ ਰਿਆ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਅਜਿਹੇ ਬਿਆਨ ਸਮਾਜ ਵਿੱਚ ਜਾਤੀ ਆਧਾਰਿਤ ਵਖਰੇਵਾਂ ਵਧਾ ਸਕਦੇ ਹਨ।

ਨੋਟਿਸ ਵਿੱਚ ਵਿਧਾਇਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਸਮੂਹ ਨਾਨਕ ਨਾਮ ਲੇਵਾ ਸੰਗਤ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ। ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਿਰਧਾਰਤ 15 ਦਿਨਾਂ ਵਿੱਚ ਮੁਆਫ਼ੀ ਨਾ ਮੰਗੀ ਗਈ ਤਾਂ ਵਿਧਾਇਕ ਵਿਰੁੱਧ ਸਿਵਲ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੀਨੀਅਰ ਪੁਲਿਸ ਕਪਤਾਨ (SSP) ਕੋਲ ਪਹੁੰਚ ਕਰਕੇ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ ਜਾਵੇਗੀ।

Legal Notice From SGPC Member To MLA Manvinder Giaspura


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now