ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਪਰਗਟ ਸਿੰਘ ਸਚਿਨ ਪਾਇਲਟ ਨਾਲ ਪਹੁੰਚੇ ਅੰਮ੍ਰਿਤਸਰ CJP ਦੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਵਿੱਚ G-20 ਵਰਗੀ ਸੁਰੱਖਿਆ ਦੋਸਾਂਝ ਕਲਾਂ ਵਿੱਚ ਇੱਕ ਦੀਵਾਰ 'ਤੇ ਆਪੱਤੀਜਨਕ ਨਾਅਰੇ ਲਿਖੇ ਮੈਡ ਸੰਧੂ ਕਤਲ ਕੇਸ: ਪੁਲਿਸ ਨੇ ਇੱਕ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ ਪ੍ਰਵਾਸੀਆਂ ਵਿੱਚ ਵੱਡੀ ਕਟੌਤੀ ਦਾ Uber ਸੇਵਾਵਾਂ 'ਤੇ ਪੈ ਸਕਦਾ ਹੈ ਅਸਰ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੰਤ ਪ੍ਰੇਮਾਨੰਦ ਮਹਾਰਾਜ ਦੀ ਸੁਰੱਖਿਆ ’ਤੇ ਉੱਠੇ ਸਵਾਲ, ਮੁੱਖ ਮੰਤਰੀ ਤੋਂ ਆਸ਼ਰਮ ਦੀ ਜਾਂਚ ਦੀ ਮੰਗ ਐਲਨ ਮਸਕ ਦਾ ਵੱਡਾ ਬਿਆਨ, ਕਿਹਾ- ਕਿਊਬੈਕ, ਅਲਬਰਟਾ ਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋ ਜਾਣਾ ਚਾਹੀਦਾ ਰੂਸ ਦੇ ਹਵਾਈ ਹਮਲੇ ਵਿੱਚ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ; 60 ਤੋਂ ਵੱਧ ਜ਼ਖ਼ਮੀ ਐੱਮ.ਬੀ.ਐੱਸ. ਵੱਲੋਂ ਮੱਕਾ ਸਮਝੌਤਾ ਸਰਗਰਮ ਕੀਤੇ ਜਾਣ ਦੇ ਵਿਚਕਾਰ ਹੂਤੀਆਂ ਨੇ ਤੁਰਕੀ ਅਤੇ ਪਾਕਿਸਤਾਨ ਨੂੰ ਦਿੱਤੀ ਭਿਆਨਕ ਚੇਤਾਵਨੀ

ਕੈਲੇਫ਼ੋਰਨੀਆ ਦੇ ਸਟਰ ਕਾਉਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਐਡਵੋਕੇਟ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਵਫਦ ਦਾ ਕੀਤਾ ਵਿਸ਼ੇਸ਼ ਸਨਮਾਨ

ਕੈਲੇਫ਼ੋਰਨੀਆ ਦੇ ਸਟਰ ਕਾਉਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਐਡਵ


ਕੈਲੇਫ਼ੋਰਨੀਆ ਦੇ ਸਟਰ ਕਾਉਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਐਡਵੋਕੇਟ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਵਫਦ ਦਾ ਕੀਤਾ ਵਿਸ਼ੇਸ਼ ਸਨਮਾਨ



ਯੂਬਾ ਸਿਟੀ ,ਕੈਲੀਫੋਰਨੀਆ (ਪੰਜਾਬੀ ਪਹਿਚਾਣ :ਕੈਲੇਫ਼ੋਰਨੀਆ ਦੇ ਸਟਰ ਕਾਉਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅਮਰੀਕਾ ਪੁੱਜੇ ਉਚ ਪੱਧਰੀ ਵਫ਼ਦ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦਾ ਇਹ ਵਫ਼ਦ ਅਮਰੀਕਾ ਵਿਚ ਧਰਮ ਪ੍ਰਚਾਰ ਲਈ ਸਿੱਖ ਮਿਸ਼ਨ ਸਮੇਤ ਹੋਰ ਕਾਰਜਾਂ ਦੀ ਸਥਾਪਤੀ ਅਤੇ ਇਥੇ ਵਸਦੇ ਸਿੱਖ ਭਾਈਚਾਰੇ ਨਾਲ ਰਾਬਤੇ ਦੇ ਮਕਸਦ ਲਈ ਗਿਆ ਹੈ। ਸ਼੍ਰੋਮਣੀ ਕਮੇਟੀ ਵਫਦ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਓਐਸਡੀ ਸ. ਸਤਬੀਰ ਸਿੰਘ, ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਸਾਮਲ ਹਨ।

ਸ਼੍ਰੋਮਣੀ ਕਮੇਟੀ ਵਫਦ ਨੂੰ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਚੇਅਰਮੈਨ ਮਾਈਕ ਜ਼ੇਗਨਮਾਇਰ, ਜੈਫ਼ਰੀ ਕੇ. ਬੂਨ, ਡੈਨ ਫ਼ਲੋਰੇਸ, ਕਰਮ ਬੈਂਸ, ਜੈਫ਼ ਸਟੀਫ਼ਨਜ਼ ਵੱਲੋਂ ਸਨਮਾਨ ਪੱਤਰ ਦਿੱਤੇ ਗਏ। ਸੌਂਪੇ ਗਏ ਸਨਮਾਨ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਵਫ਼ਦ ਦਾ ਇਥੇ ਆਉਣ ਲਈ ਧੰਨਵਾਦ ਕਰਦਿਆਂ ਲਿਖਿਆ ਕਿ ਤੁਹਾਡੀ ਫੇਰੀ ਭਾਈਚਾਰਿਆਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ, ਆਉਣ ਵਾਲੀਆਂ ਪੀੜ੍ਹੀਆਂ ਲਈ ਸਹਿਯੋਗ, ਸਦਭਾਵਨਾ ਅਤੇ ਸਾਂਝੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਅਧਿਆਤਮਿਕ ਵਿਕਾਸ ਨੂੰ ਉਤਸ਼ਾਹਿਤ ਕਰਦਿਆਂ ਭਾਈਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਾਈ ਹੋਵੇਗੀ। 

ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੇ ਸਹਿਯੋਗ ਅਤੇ ਸਨਮਾਨ ਲਈ ਕੈਲੇਫੋਰਨੀਆ ਦੇ ਜਿਲ੍ਹਾ ਸਟਰ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।


Sutter County Board Of Supervisors In California


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now