ਬੇਅਦਬੀ ਕਾਨੂੰਨ ਵਿੱਚ ਹਿੰਦੂ ਧਾਰਮਿਕ ਗ੍ਰੰਥ ਸ਼ਾਮਲ ਨਾ ਕਰਨ ’ਤੇ ਰੋਸ, ਸ਼੍ਰੀ ਹਿੰਦੂ ਨਿਆਂ ਪੀਠ ਨੇ ਕੀਤੀ ਇੱਕ ਰੋਜ਼ਾ ਸੰਕੇਤਕ ਭੁੱਖ ਹੜਤਾਲ    *ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਿਆ*    *’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਸਿਖਰਲੀਆਂ 10 ਪ੍ਰਕਿਰਿਆਵਾਂ ਅਧੀਨ 316.50 ਕਰੋੜ ਰੁਪਏ ਦੀ ਲਾਗਤ ਨਾਲ 2.44 ਲੱਖ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏੇ*    ਢਿੱਲੋਂ ਵਲੋਂ ਪੰਜਾਬ ਭਾਜਪਾ ਦਾ ਅਧਿਕਾਰਤ ਵਟਸਐਪ ਚੈਨਲ ਲਾਂਚ    ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਪੰਜ ਵਿਅਕਤੀ 21 ਕਿਲੋ ਹੈਰੋਇਨ, 970 ਗ੍ਰਾਮ ਆਈਸੀਈ ਅਤੇ ਇੱਕ ਪਿਸਤੌਲ ਸਮੇਤ ਕਾਬੂ    Dmc&h ਵੱਲੋਂ ਰਿਸਰਚ ਡੇ 2026 ਦਾ ਆਯੋਜਨ; Icmr ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਲ ਨੇ ਕੀਤੀ ਸ਼ਿਰਕਤ    ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਪੰਜਾਬੀ ਫਿਲਮ "ਦੀ ਗ੍ਰੇਟ ਪੰਜਾਬ ਰੌਬਰੀ" ਦੀ ਟੀਮ ਦੀ ਮੇਜ਼ਬਾਨੀ    *ਕੈਨੇਡਾ ਵਿੱਚ ਪ੍ਰਭਾਵਿਤ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰੇਗੀ ਪੰਜਾਬ ਸਰਕਾਰ: ਡਾ. ਰਵਜੋਤ ਸਿੰਘ*    ਜਲੰਧਰ ਪੁਲਿਸ ਵੱਲੋਂ ਐਨਡੀਪੀਐੱਸ ਐਕਟ ਤਹਿਤ 1,201 ਮਾਮਲੇ ਦਰਜ, ਸੱਤ ਮਹੀਨਿਆਂ ਵਿੱਚ 1,440 ਨਸ਼ਾ ਤਸਕਰ ਗ੍ਰਿਫ਼ਤਾਰ    ਦਿਸ਼ਾ ਤਹਿਤ ਅੰਤਰਗਤ ਇੰਨੋਸੈਂਟ ਹਾਰਟਸ ਸਕੂਲ ਵੱਲੋਂ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕਾਮਿਕਸ (avgc) ਬਾਰੇ ਕਰੀਅਰ ਗਾਈਡੈਂਸ ਸੈਮੀਨਾਰ ਆਯੋਜਿਤ   

ਬੇਅਦਬੀ ਕਾਨੂੰਨ ਵਿੱਚ ਹਿੰਦੂ ਧਾਰਮਿਕ ਗ੍ਰੰਥ ਸ਼ਾਮਲ ਨਾ ਕਰਨ ’ਤੇ ਰੋਸ, ਸ਼੍ਰੀ ਹਿੰਦੂ ਨਿਆਂ ਪੀਠ ਨੇ ਕੀਤੀ ਇੱਕ ਰੋਜ਼ਾ ਸੰਕੇਤਕ ਭੁੱਖ ਹੜਤਾਲ

August 9, 2026 / Religious
-ludhiananews-hindunyaypeeth-bea

ਦਰੇਸੀ ਮੈਦਾਨ ਵਿੱਚ ਸੰਤ-ਮਹਾਂਪੁਰਸ਼ਾਂ ਤੇ ਹਿੰਦੂ ਸੰਗਠਨਾਂ ਨੇ ਸਰਕਾਰ ਤੋਂ ਕਾਨੂੰਨ ਵਿੱਚ ਸੋਧ ਦੀ ਕੀਤੀ ਮੰਗ

ਹਰ ਧਰਮ ਦੀਆਂ ਭਾਵਨਾਵਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਅਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ।

Lptv News / Ludhiana


ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਬੇਅਦਬੀ ਕਾਨੂੰਨ ਵਿੱਚ ਸਨਾਤਨ ਧਰਮ ਦੇ ਧਾਰਮਿਕ ਗ੍ਰੰਥਾਂ ਅਤੇ ਦੇਵੀ-ਦੇਵਤਿਆਂ ਨੂੰ ਸ਼ਾਮਲ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਐਤਵਾਰ ਨੂੰ ਸ਼੍ਰੀ ਹਿੰਦੂ ਨਿਆਂ ਪੀਠ ਵੱਲੋਂ ਸਥਾਨਕ ਦਰੇਸੀ ਮੈਦਾਨ ਵਿੱਚ ਇੱਕ ਰੋਜ਼ਾ ਸੰਕੇਤਕ ਭੁੱਖ ਹੜਤਾਲ ਕੀਤੀ ਗਈ। ਇਸ ਦੌਰਾਨ ਸੰਤ ਸਮਾਜ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਾਨੂੰਨ ਵਿੱਚ ਸਾਰੇ ਧਰਮਾਂ ਦੀਆਂ ਧਾਰਮਿਕ ਆਸਥਾਵਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਵੇ। 

ਭੁੱਖ ਹੜਤਾਲ ਵਿੱਚ ਸੰਤ ਸਮਾਜ ਵੱਲੋਂ ਮਹਾਮੰਡਲੇਸ਼ਵਰ ਸਵਾਮੀ ਰਾਮੇਸ਼ਵਰ ਦਾਸ ਤਿਆਗੀ ਜੀ, ਮਹਾਮੰਡਲੇਸ਼ਵਰ ਸਵਾਮੀ ਸ਼ੇਰੂ ਦਾਸ ਜੀ, ਸਵਾਮੀ ਆਧਿਆਤਮਨੰਦ ਜੀ, ਸਵਾਮੀ ਯੋਗਾਨੰਦ ਜੀ, ਸਵਾਮੀ ਹਰੀਸ਼ ਜੀ, ਗੁਰਦੇਵ ਆਨੰਦ ਅਤਰੀ ਜੀ, ਮਹੰਤ ਦਿਨੇਸ਼ ਪੁਰੀ, ਸਨਾਤਨ ਧਰਮ ਪ੍ਰਚਾਰਕ ਅਜੈ ਵਸ਼ਿਸ਼ਟ, ਸ਼ਨੀ ਸਥਾਨ ਭਾਮੀਆਂ ਤੋਂ ਮਹੰਤ ਸੁਰੇਸ਼ ਜੀ,  ਸਵਾਮੀ ਮਨਸੁੱਖ ਦਾਸ ਜੀ, ਸਵਾਮੀ ਸਰਵਾਨੰਦ ਜੀ, ਸਵਾਮੀ ਰਾਮੇਸ਼ਵਰ ਲਿੰਗਾ ਜੀ, ਮਹੰਤ ਵਿਮਲ ਬਾਂਸਲ ਜੀ, ਸ਼ਿਵ ਨੰਦੀ ਦਾਸ ਜੀ, ਪੰਡਿਤ ਰਾਜਨ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸੰਤ-ਮਹਾਂਪੁਰਸ਼ ਅਤੇ ਪ੍ਰਚਾਰਕ ਸ਼ਾਮਲ ਹੋਏ। 

ਇਸ ਤੋਂ ਇਲਾਵਾ ਸ਼੍ਰੀ ਦੁਰਗਾ ਮਾਤਾ ਮੰਦਰ ਤੋਂ ਸੰਦੀਪ ਗੁਪਤਾ, ਸ਼੍ਰੀ ਰਾਮਲੀਲਾ ਕਮੇਟੀ ਤੋਂ ਕਮਲ ਬੱਸੀ ਅਤੇ ਦਿਨੇਸ਼ ਮਰਵਾਹਾ, ਪ੍ਰਾਚੀਨ ਗਊਸ਼ਾਲਾ ਤੋਂ ਸ਼ਾਮ ਲਾਲ ਸਪਰਾ, ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਅਸ਼ੋਕ ਥਾਪਰ, ਸ਼ਿਵਪੁਰੀ ਮੰਦਰ ਕਮੇਟੀ ਤੋਂ ਲਾਲ ਚੰਦ ਖੁਰਾਨਾ, ਭਾਵਾਧਸ ਤੋਂ ਚੌਧਰੀ ਯਸ਼ਪਾਲ, ਅੰਬੇਡਕਰ ਨੌਜਵਾਨ ਸਭਾ ਤੋਂ ਰਾਜ ਕੁਮਾਰ ਹੈੱਪੀ, ਮਾਂ ਕਾਲਕਾ ਰਥ ਸੇਵਕ ਸੰਘ ਤੋਂ ਨਰੇਸ਼ ਸ਼ਰਮਾ, ਭਾਰਤੀ ਜਨਤਾ ਪਾਰਟੀ ਤੋਂ ਕੌਂਸਲਰ ਵਿਪਨ ਵਿਨਾਇਕ ਅਤੇ ਉਪ-ਪ੍ਰਧਾਨ ਅੰਕਿਤ ਬੱਤਰਾ, ਲੁਧਿਆਣਾ ਫੁੱਲ ਲੋਡ ਟਰੱਕ ਐਸੋਸੀਏਸ਼ਨ ਤੋਂ ਮਨੋਜ ਟਿੰਕੂ, ਮਹਾਸ਼ਿਵਰਾਤਰੀ ਮਹੋਤਸਵ ਕਮੇਟੀ ਤੋਂ ਨੀਰਜ ਵਰਮਾ, ਪੰਜਾਬ ਸਕੂਟਰ ਮਾਰਕੀਟ ਐਸੋਸੀਏਸ਼ਨ ਦੇ ਚੇਅਰਮੈਨ ਦੀਪਕ ਅਰੋੜਾ, ਸ਼੍ਰੀ ਸਿੱਧ ਯੋਗੀ ਬਾਬਾ ਬਾਲਕਨਾਥ ਮਹਾਆਰਤੀ ਸੇਵਾ ਪਰਿਵਾਰ ਤੋਂ ਰਾਜਿੰਦਰ ਅਵਸਥੀ ਸਮੇਤ ਵੱਖ-ਵੱਖ ਹਿੰਦੂ ਸੰਗਠਨਾਂ ਦੇ ਨੁਮਾਇੰਦੇ ਮੌਜੂਦ ਰਹੇ। ਸ਼੍ਰੀ ਹਿੰਦੂ ਨਿਆਂ ਪੀਠ ਦੇ ਮੁੱਖ ਬੁਲਾਰੇ ਪ੍ਰਵੀਣ ਡੰਗ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਕਾਨੂੰਨ ਦਾ ਉਹ ਸਵਾਗਤ ਕਰਦੇ ਹਨ। 

ਪਰ ਇਸ ਕਾਨੂੰਨ ਵਿੱਚ ਗੀਤਾ, ਰਾਮਾਇਣ, ਵੇਦ, ਪੁਰਾਣ ਅਤੇ ਹੋਰ ਹਿੰਦੂ ਧਾਰਮਿਕ ਗ੍ਰੰਥਾਂ ਦੇ ਨਾਲ-ਨਾਲ ਦੇਵੀ-ਦੇਵਤਿਆਂ ਦੇ ਸਰੂਪਾਂ ਦੀ ਬੇਅਦਬੀ ਨੂੰ ਸ਼ਾਮਲ ਨਾ ਕੀਤਾ ਜਾਣਾ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਦੇ ਧਾਰਮਿਕ ਗ੍ਰੰਥਾਂ ਅਤੇ ਦੇਵੀ-ਦੇਵਤਿਆਂ ਦਾ ਅਪਮਾਨ ਵੀ ਓਨਾ ਹੀ ਗੰਭੀਰ ਅਪਰਾਧ ਹੈ। ਜੇਕਰ ਕਾਨੂੰਨ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਗਿਆ ਤਾਂ ਇਸ ਨਾਲ ਸਮਾਜ ਵਿੱਚ ਅਸੰਤੋਸ਼ ਪੈਦਾ ਹੋ ਸਕਦਾ ਹੈ। ਪ੍ਰਵੀਨ ਡੰਗ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਾਨੂੰਨ ਵਿੱਚ ਤੁਰੰਤ ਸੋਧ ਕਰਕੇ ਹਿੰਦੂ ਧਰਮ ਦੀਆਂ ਧਾਰਮਿਕ ਆਸਥਾਵਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਭੁੱਖ ਹੜਤਾਲ ਕਿਸੇ ਵੀ ਭਾਈਚਾਰੇ ਦੇ ਵਿਰੋਧ ਵਿੱਚ ਨਹੀਂ, ਸਗੋਂ ਕਾਨੂੰਨ ਵਿੱਚ ਬਰਾਬਰੀ ਦੀ ਮੰਗ ਨੂੰ ਲੈ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੰਕੇਤਕ ਭੁੱਖ ਹੜਤਾਲ ਰਾਹੀਂ ਹਿੰਦੂ ਸਮਾਜ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਹਰ ਧਰਮ ਦੀਆਂ ਭਾਵਨਾਵਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਅਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ। 

ਸ਼੍ਰੀ ਹਿੰਦੂ ਨਿਆਂ ਪੀਠ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਸੁਣਵਾਈ ਨਾ ਕੀਤੀ ਤਾਂ ਅੰਦੋਲਨ ਦੇ ਅਗਲੇ ਪੜਾਅ ਤਹਿਤ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪੇ ਜਾਣਗੇ। ਇਸ ਤੋਂ ਬਾਅਦ ਵੀ ਜੇਕਰ ਮੁੱਖ ਮੰਤਰੀ ਵੱਲੋਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਨਤਾ ਵੱਲੋਂ ਚੁਣੇ ਗਏ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰਕੇ ਲਾਗੂ ਬੇਅਦਬੀ ਕਾਨੂੰਨ ਵਿੱਚ ਸਨਾਤਨ ਧਰਮ ਦੇ ਧਾਰਮਿਕ ਗ੍ਰੰਥਾਂ ਅਤੇ ਦੇਵੀ-ਦੇਵਤਿਆਂ ਨੂੰ ਸ਼ਾਮਲ ਨਾ ਕੀਤੇ ਜਾਣ ਦਾ ਵਿਰੋਧ ਦਰਜ ਕਰਵਾਇਆ ਜਾਵੇਗ।

ludhiananews hindunyaypeeth beadbilaw sanatandharma hinduorganizations punjabgovernment daresiground

Recommended News
Popular Posts
Just Now