ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

Sreesanth Vs Gambhir - ਸ਼੍ਰੀਸੰਤ-ਗੰਭੀਰ ਵਿਵਾਦ 'ਚ ਆਇਆ ਨਵਾਂ ਮੋੜ, ਸ਼੍ਰੀਸੰਤ ਨੂੰ ਭੇਜਿਆ ਕਾਨੂੰਨੀ ਨੋਟਿਸ

Sreesanth Vs Gambhir - ਸ਼੍ਰੀਸੰਤ-ਗੰਭੀਰ ਵਿਵਾਦ 'ਚ ਆਇਆ ਨਵਾਂ ਮੋੜ,


LPTV / Chandigarh

ਸਪੋਰਟਸ ਡੈਸਕ : ਲੀਜੈਂਡ ਲੀਗ ਕ੍ਰਿਕਟ ਵਿਚ ਇੰਡੀਆ ਕੈਪੀਟਲ ਤੇ ਗੁਜਰਾਤ ਜਾਇੰਟਸ ਦੀ ਟੀਮ ਵਿਚਕਾਰ ਖੇਡੇ ਗਏ ਮੈਚ ਵਿਚ ਇੰਡੀਆ ਕੈਪੀਟਲ ਦੀ ਟੀਮ ਨੇ ਗੁਜਰਾਤ ਜਾਇੰਟਸ ਦੀ ਟੀਮ ਨੂੰ ਹਰਾਇਆ। ਜਿੱਤ-ਹਾਰ ਤੋਂ ਇਲਾਵਾ ਇਹ ਮੈਚ ਗੁਜਰਾਤ ਜਾਇੰਟਸ ਟੀਮ ਦੇ ਤੇਜ਼ ਗੇਂਦਬਾਜ਼ ਸ਼੍ਰੀਸੰਤ ਅਤੇ ਇੰਡੀਆ ਕੈਪੀਟਲ ਟੀਮ ਦੇ ਕਪਤਾਨ ਗੌਤਮ ਗੰਭੀਰ ਵਿਚਾਲੇ ਹੋਏ ਵਿਵਾਦ ਕਾਰਨ ਕਾਫੀ ਵਾਇਰਲ ਹੋ ਰਿਹਾ ਹੈ।
ਦਰਅਸਲ ਇਸ ਪੂਰੇ ਵਿਵਾਦ ਤੋਂ ਬਾਅਦ ਸ਼੍ਰੀਸੰਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤਾ ਹੈ। ਜਿਸ ਵਿੱਚ ਉਸਨੇ ਸਾਰੀ ਘਟਨਾ ਬਿਆਨ ਕੀਤੀ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਗੌਤਮ ਗੰਭੀਰ ਨੇ ਉਸ ਨੂੰ ਫਿਕਸਰ ਕਿਹਾ ਹੈ। ਇਸ ਦੌਰਾਨ ਸ਼੍ਰੀਸੰਤ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕਿਉਂਕਿ ਲੀਜੈਂਡ ਲੀਗ ਕ੍ਰਿਕਟ ਦੇ ਕਮਿਸ਼ਨਰ ਨੇ ਸ਼੍ਰੀਸੰਤ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਇੱਕ ਰਿਪੋਰਟ ਦੇ ਮੁਤਾਬਕ, “ਨੋਟਿਸ ਦੇ ਅਨੁਸਾਰ, ਸ਼੍ਰੀਸੰਤ ਨੇ ਟੂਰਨਾਮੈਂਟ ਦੌਰਾਨ ਆਪਣੇ ਕਰਾਰ ਦੀ ਉਲੰਘਣਾ ਕੀਤੀ ਹੈ। ਇੰਡੀਆ ਟੂਡੇ ਦੇ ਅਨੁਸਾਰ, LLC ਸ਼੍ਰੀਸੰਤ ਨਾਲ ਤਾਂ ਹੀ ਗੱਲ ਕਰੇਗਾ ਜੇਕਰ ਉਹ ਸੋਸ਼ਲ ਮੀਡੀਆ ਤੋਂ ਗੰਭੀਰ ਦੀ ਆਲੋਚਨਾ ਕਰਨ ਵਾਲੇ ਆਪਣੇ ਸਾਰੇ ਵੀਡੀਓ ਹਟਾ ਦੇਵੇ।

Sreesanth Vs Gambhir Sreesanth Gambir dispute takes a new turn legal notice sent to Sreesanth


Popular Posts
Just Now