ਇਸ ਦਿਨ ਹੋਣ ਜਾ ਰਿਹਾ ਹੈ ਅਕਾਲੀ-ਭਾਜਪਾ ਗਠਜੋੜ ਦਾ ਐਲਾਨ — ਸੀਐੱਮ ਚਿਹਰੇ ਦਾ ਉਮੀਦਵਾਰ ਕੌਣ ਹੋਵੇਗਾ? ਕਪੂਰਥਲਾ ਵਿੱਚ ਦੀਵਾਲੀ ਦੀ ਰਾਤ ਖ਼ੂਨੀ ਵਾਰਦਾਤ! ਲੁਧਿਆਣਾ ਵਿੱਚ ਆਪ ਨੇਤਾ ਦੀ ਕਾਰ 'ਤੇ ਫਾਇਰਿੰਗ ਪੁਲਿਸਕਰਮੀ ਨੂੰ ਪਟਾਖੇ ਚਲਾਉਣ ਤੋਂ ਰੋਕਣਾ ਪਿਆ ਮਹਿੰਗਾ ਪੰਜਾਬ ਵਿੱਚ ਚੋਣ ਦੀਆਂ ਤਿਆਰੀਆਂ ਤੇਜ਼, ਜਨਵਰੀ ਵਿੱਚ ਹੋ ਸਕਦਾ ਹੈ ਤਾਰੀਖ਼ਾਂ ਦਾ ਐਲਾਨ ਯਾਮੀ ਗੌਤਮ: ਰਾਮਾਇਣ ਵਿੱਚ ਮਾਂ ਸੀਤਾ ਦੀ ਭੂਮਿਕਾ ਉਨ੍ਹਾਂ ਤੋਂ ਵਧੀਆ ਕੋਈ ਨਹੀਂ ਨਿਭਾ ਸਕਦਾ ਪਾਕਿਸਤਾਨ ਵਿੱਚ ਟੀਵੀ ਐਂਕਰ ਰਾਬੀਆ ਅਹਿਸਾਨ ਦੀ ਗੋਲੀ ਲੱਗਣ ਨਾਲ ਮੌਤ, ਪਤੀ ਹਿਰਾਸਤ ਵਿੱਚ ਕੈਂਸਰ ਦਵਾਈਆਂ ਦੀਆਂ ਕੀਮਤਾਂ ਵਿੱਚ ਕਟੌਤੀ: ਕੈਂਸਰ ਮਰੀਜ਼ਾਂ ਲਈ ਬਹੁਤ ਵੱਡੀ ਰਾਹਤ ਮਿਠਾਈ ਦੀ ਦੁਕਾਨ 'ਤੇ ਟੁੱਟ ਪਈਆਂ ਲੱਖਾਂ ਮਧੂਮੱਖੀਆਂ; ਦੁਕਾਨ ਛੱਡ ਕੇ ਭੱਜੇ ਗਾਹਕ ਕੇਂਦਰ ਸਰਕਾਰ ਵੱਲੋਂ ਪਾਸਪੋਰਟ ਅਤੇ ਵੀਜ਼ਾ ਨਿਯਮਾਂ ਵਿੱਚ ਢਿੱਲ

Jalandhar ਦੇ ਹਰਨੂਰ ਸਿੰਘ ਨੂੰ IPL 'ਚ ਮਿਲੀ ਜਗ੍ਹਾ, ਪਰਿਵਾਰ 'ਚ ਖੁਸ਼ੀ ਦੀ ਲਹਿਰ, ਇਸ ਟੀਮ ਨੇ ਬੇਸ ਪ੍ਰਾਈਸ 'ਤੇ ਖਰੀਦਿਆ

Jalandhar ਦੇ ਹਰਨੂਰ ਸਿੰਘ ਨੂੰ IPL 'ਚ ਮਿਲੀ ਜਗ੍ਹਾ, ਪਰਿਵਾਰ 'ਚ ਖੁਸ਼


Admin / Sports

ਲਾਈਵ ਪੰਜਾਬੀ ਟੀਵੀ ਬਿਊਰੋ : ਹਰਨੂਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਹਰਨੂਰ ਲੰਬੇ ਸਮੇਂ ਤੋਂ ਕ੍ਰਿਕਟ ਖੇਡ ਰਿਹਾ ਹੈ ਅਤੇ ਉਸ ਦਾ ਪਰਿਵਾਰ ਕ੍ਰਿਕਟਰਾਂ ਦਾ ਪਰਿਵਾਰ ਹੈ, ਉਸ ਦੇ ਪਰਿਵਾਰ ਨੂੰ ਉਮੀਦ ਹੈ ਕਿ ਆਈ.ਪੀ.ਐੱਲ. ਭਾਰਤੀ ਟੀਮ 'ਚ ਚੋਣ ਦਾ ਸੁਨਹਿਰੀ ਮੌਕਾ ਹੈ।


ਉਨ੍ਹਾਂ ਨੂੰ ਆਸ ਹੈ ਕਿ ਹਰਨੂਰ ਆਈ.ਪੀ.ਐੱਲ 'ਚ ਬਿਹਤਰ ਪ੍ਰਦਰਸ਼ਨ ਕਰਕੇ ਭਾਰਤੀ ਟੀਮ 'ਚ ਸ਼ਾਮਲ ਹੋ ਸਕੇਗਾ, ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਹਰਨੂਰ ਨੇ ਸ਼ੁਰੂ ਤੋਂ ਹੀ ਕ੍ਰਿਕਟ 'ਤੇ ਧਿਆਨ ਦਿੱਤਾ ਹੈ, ਇਸੇ ਲਈ ਅੱਜ ਹਰਨੂਰ ਇਸ ਮੁਕਾਮ 'ਤੇ ਹੈ। ਜਦੋਂ ਸਾਨੂੰ ਪਤਾ ਲੱਗਾ ਕਿ ਹਰਨੂਰ ਚੁਣਿਆ ਗਿਆ ਅਤੇ ਚੋਣ ਦੌਰਾਨ ਉਸ ਨੂੰ ਪੰਜਾਬ ਵੱਲੋਂ 30 ਲੱਖ ਦੀ ਮੁੱਢਲੀ ਕੀਮਤ 'ਤੇ ਖਰੀਦਿਆ ਹੈ, ਇਸ ਲਈ ਪਰਿਵਾਰ ਖੁਸ਼ੀ ਨਾਲ ਉਛਲ ਪਿਆ ਕਿਉਂਕਿ ਇਹ ਪਰਿਵਾਰ ਲਈ ਵੱਡਾ ਦਿਨ ਹੁੰਦਾ ਹੈ। ਪਰਿਵਾਰ ਅਤੇ ਹਰਨੂਰ ਨੇ ਇਸ ਦਿਨ ਲਈ ਸਖ਼ਤ ਮਿਹਨਤ ਕੀਤੀ ਸੀ। ਉਨ੍ਹਾਂ ਕਿਹਾ ਕਿ ਹਰਨੂਰ ਬਹੁਤ ਹੋਣਹਾਰ ਬੱਚਾ ਹੈ ਜੋ ਆਈਪੀਐਲ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਆਪ ਨੂੰ ਭਾਰਤੀ ਟੀਮ ਵਿੱਚ ਖੇਡਣ ਦੇ ਕਾਬਲ ਸਾਬਤ ਕਰੇਗਾ।


ਉੱਥੇ ਉਸ ਦੇ ਪਿਤਾ ਨੇ ਦੱਸਿਆ ਕਿ ਹਰਨੂਰ ਸ਼ੇਰੇ ਨੂੰ ਪੰਜਾਬ ਟੂਰਨਾਮੈਂਟ ਵਿਚ 33 ਛੱਕਿਆਂ ਅਤੇ 575 ਸਕੋਰਾਂ ਨਾਲ ਪਲੇਅਰ ਆਫ ਦਿ ਟੂਰਨਾਮੈਂਟ ਦੀ ਕਿਤਾਬ ਚੁਣਿਆ ਗਿਆ ਹੈ, ਜਿਸ ਤੋਂ ਬਾਅਦ ਆਈਪੀਐਲ ਅਤੇ ਬੀਸੀਸੀ ਦੀ ਨਜ਼ਰ ਹਰਨੂਰ ਤੇ ਪਈ।


ਉਥੇ ਗੱਲਬਾਤ ਦੌਰਾਨ ਹਰਨੂਰ ਦੇ ਦਾਦਾ ਜੀ ਨੇ ਦੱਸਿਆ ਕਿ ਜਦੋਂ ਹਰਨੂਰ ਨੂੰ ਕਿੰਗਜ਼ 11 ਪੰਜਾਬ ਨੇ 30 ਲੱਖ ਰੁਪਏ ਦੀ ਬੇਸ ਪ੍ਰਾਈਸ ਤੋਂ ਉਪਰ ਖਰੀਦਿਆ ਸੀ ਤਾਂ ਉਹ ਖੁਸ਼ ਸੀ।


ਹਰਨੂਰ ਦੇ ਦਾਦਾ ਜੀ ਨੇ ਕਿਹਾ ਕਿ ਹਰਨੂਰ ਬਹੁਤ ਪਿਆਰ ਕਰਨ ਵਾਲਾ ਪੁੱਤਰ ਹੈ ਅਤੇ ਉਸ ਵਿੱਚ ਬਹੁਤ ਪ੍ਰਤਿਭਾ ਹੈ। ਉਹ ਆਈਪੀਐਲ ਵਿੱਚ ਚੰਗਾ ਪ੍ਰਦਰਸ਼ਨ ਕਰੇਗਾ ਅਤੇ ਯਕੀਨੀ ਤੌਰ 'ਤੇ ਭਾਰਤੀ ਟੀਮ ਵਿੱਚ ਪਹੁੰਚ ਕੇ ਦੇਸ਼ ਦਾ ਨਾਂ ਰੌਸ਼ਨ ਕਰੇਗਾ।

Jalandhar s Harnoor Singh Gets A Place In IPL


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now