*ਮਹਾਨ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸੁਨਾਮ ਨੂੰ ਸਮਰਪਿਤ*    ਕੈਨੇਡਾ ਸਰਕਾਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਤੇ ਮੁੜ ਵਿਚਾਰ ਕਰੇ: ਸੁਨੀਲ ਜਾਖੜ    ਸੰਸਦ ਦਾ ਭਾਸ਼ਣ ਇੰਸਟਾਗ੍ਰਾਮ ਤੇ ਬੈਨ ਕਰਨ ਤੇ ਮੀਤ ਹੇਅਰ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਬੋਲਿਆ ਹਮਲਾ ਕਿਹਾ- ਇਹ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰ ਦਾ ਘਾਣ ਤਾਨਾਸ਼ਾਹੀ ਦੀ ਸਭ ਤੋਂ ਵੱਡੀ ਮਿਸਾਲ    ਪੰਜਾਬ ਡ.ਰੱ/ਗ ਮਾਮਲੇ ਦਾ ਵਧਿਆ ਦਾਇਰਾ, SC ਨੇ ਹਰਿਆਣਾ ਤੇ ਹਿਮਾਚਲ ਨੂੰ ਵੀ ਬਣਾਇਆ ਧਿਰ    ਅੰਮ੍ਰਿਤਸਰ ਵਿੱਚ ਪੁਲਿਸ ਚੌਂਕੀ ਚਮਿਆਰੀ ਤੇ ਹੋਏ ਹਮਲੇ ਵਿੱਚ ਸ਼ਾਮਲ ਨਾਬਾਲਗ ਸਮੇਤ ਚਾਰ ਮੁਲਜ਼ਮ ਕਾਬੂ    ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ    ਕਾਂਗਰਸੀ ਆਗੂ ਦੇ ਪੁੱਤਰ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦਾ ਕੇਸ ਦਰਜ    ਸ਼ਾਹਕੋਟ 'ਚ ਫ਼ੌਜ ਦੇ ਟਰੱਕ ਦੀ ਟੱਕਰ ਨਾਲ ਕਿਸਾਨ ਦੀ ਮੌਤ, ਪੀੜਤ ਪਰਿਵਾਰ ਨੂੰ 10 ਸਾਲ ਬਾਅਦ ਮਿਲਿਆ ਇਨਸਾਫ਼; ਹੁਣ ਮਿਲੇਗਾ 35 ਲੱਖ ਦਾ ਮੁਆਵਜ਼ਾ    ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼    ਡੇਰਾ ਬਾਬਾ ਨਾਨਕ ਵਿਖੇ ਘਰੋਂ ਸਕੂਲ ਪੜਨ ਗਿਆ ਦਸਵੀਂ ਜਮਾਤ ਦਾ ਵਿਦਿਆਰਥੀ ਲਾਪਤਾ   

ਟਵਿੱਟਰ 'ਤੇ ਹੁਣ ਬਲੂ ਟਿੱਕ ਲਿਖ ਸਕਣਗੇ 25,000 ਅੱਖਰ, ਇਹ ਸਕੀਮ ਸਿਰਫ…

June 28, 2023
Twitter-can-now-write-blue-tick-

LPTV / Chandigarh

ਵਿਦੇਸ਼ ਡੈਸਕ: ਟਵਿੱਟਰ 'ਤੇ ਆਪਣੀ ਗੱਲ ਖੁੱਲ੍ਹ ਕੇ ਲਿਖਣ ਦਾ ਮੌਕਾ ਹੁਣ ਕੰਪਨੀ ਬਲੂ ਟਿੱਕ ਵਾਲੇ ਯੂਜਰ ਨੂੰ ਦੇਣ ਜਾ ਰਹੀ ਹੈ। ਹੁਣ ਟਵਿਟਰ ਬਲੂ ਯੂਜ਼ਰਸ ਆਪਣੇ ਵਿਚਾਰ ਜਾਂ ਗੱਲ 10,000 ਅੱਖਰਾਂ ਦੀ ਬਜਾਏ 25,000 ਅੱਖਰਾਂ ਵਿੱਚ ਲਿਖ ਸਕਣਗੇ। ਇਸ ਅਪਡੇਟ ਨੂੰ ਟਵਿੱਟਰ 'ਤੇ Prachi Poddar ਨਾਂ ਦੇ ਵਿਅਕਤੀ ਨੇ ਸ਼ੇਅਰ ਕੀਤਾ ਹੈ, ਜੋ ਕੰਪਨੀ 'ਚ ਇੰਜੀਨੀਅਰ ਦੇ ਅਹੁਦੇ 'ਤੇ ਹੈ। ਹੁਣ ਟਵਿੱਟਰ ਬਲੂ ਉਪਭੋਗਤਾਵਾਂ ਦੁਆਰਾ ਲਿਖੇ ਲੰਬੇ ਟਵੀਟ ਕੋਈ ਵੀ ਪੜ੍ਹ ਸਕਦਾ ਹੈ ਪਰ ਲੰਬੇ ਟਵੀਟਸ ਦਾ ਵਿਕਲਪ ਸਿਰਫ ਪੇਡ ਗਾਹਕਾਂ ਕੋਲ ਹੈ।
ਜਦੋਂ ਤੋਂ ਐਲੋਨ ਮਸਕ ਨੇ ਟਵਿੱਟਰ ਖਰੀਦਿਆ ਹੈ, ਓਦੋਂ ਤੋਂ ਲੋਕਾਂ ਨੂੰ ਪਲੇਟਫਾਰਮ 'ਤੇ ਲਗਾਤਾਰ ਅਪਡੇਟਸ ਮਿਲ ਰਹੇ ਹਨ। ਫਰਵਰੀ ਵਿੱਚ ਕੰਪਨੀ ਨੇ ਬਲੂ ਟਿੱਕ ਵਾਲੇ ਸਬਸਕ੍ਰਾਈਬਰ ਲਈ ਟਵੀਟ ਦੀ ਸੀਮਾ 4,000 ਅੱਖਰਾਂ ਤੋਂ ਵਧਾ ਕੇ 10,000 ਅੱਖਰਾਂ ਤੱਕ ਕਰ ਦਿੱਤੀ ਸੀ। ਇਸ ਦੇ ਨਾਲ ਹੀ ਕੰਪਨੀ ਨੇ ਬਲੂ ਟਿੱਕ ਵਾਲੇ ਸਬਸਕ੍ਰਾਈਬਰ ਨੂੰ ਟੈਕਸਟ ਫੌਂਟ ਦੇ ਬੋਲਡ ਅਤੇ ਸਟਾਈਲ ਨੂੰ ਬਦਲਣ ਦਾ ਵਿਕਲਪ ਵੀ ਦਿੱਤਾ ਸੀ। ਜਿਨ੍ਹਾਂ ਲੋਕਾਂ ਨੇ ਟਵਿੱਟਰ ਬਲੂ ਸਬਸਕ੍ਰਾਈਬਰ ਨਹੀਂ ਲਈ ਹੈ, ਉਹ ਸਿਰਫ 280 ਅੱਖਰਾਂ ਤੱਕ ਟਵੀਟ ਕਰ ਸਕਦੇ ਹਨ। ਪਹਿਲਾਂ ਇਹ ਸੀਮਾ 140 ਅੱਖਰਾਂ ਦੀ ਸੀ।

Twitter can now write blue tick 25000 characters this scheme only

Recommended News
Popular Posts
Just Now