ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਕੈਦੀ ਦੀ ਮੌਤ, ਕੈਦੀਆਂ ਨੇ ਕੀਤਾ ਜਮਕਰ ਹੰਗਾਮਾ ਜਲੰਧਰ ਵਿੱਚ ਪੁਲਿਸ ਤੋਂ ਬਚਣ ਲਈ ਕੋਰਟ ਬਿਲਡਿੰਗ ਤੋਂ ਕੁੱਦੇ ਗੈਂਗਸਟਰ ਅਮਨ-ਫਤੇਹ, ਦੋਵਾਂ ਦੀਆਂ ਲੱਤਾਂ ਟੁੱਟੀਆਂ ਜਲੰਧਰ ਵਿੱਚ ਬਿਸਕੁਟ-ਨਮਕੀਨ ਫੈਕਟਰੀ ਵਿੱਚ ਭਿਆਨਕ ਅੱਗ, ਲੱਖਾਂ ਦਾ ਸਟਾਕ ਸੜਕੇ ਸੁਆਹ ਮੱਕਾ ਦੇ ਨੇੜੇ ਹੂਤੀ ਡਰੋਨ ਇੰਟਰਸੈਪਟ, ਸਾਊਦੀ ਏਅਰ ਡਿਫੈਂਸ ਨੇ ਕੀਤਾ ਨਸ਼ਟ; ਹੂਤੀਆਂ ਨੇ ਕੀਤਾ ਇਨਕਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 17-09-2026 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨੀ ਤੇਲ ਰੱਖ ਸਕਦਾ ਹੈ, 'ਵੈਨੇਜ਼ੂਏਲਾ ਵਾਂਗ' ਓਪਨਏਆਈ ਅਤੇ ਐਂਥਰੋਪਿਕ ਮੁਖੀਆਂ ਤੋਂ ਬਾਅਦ, ਚੀਨ ਦੇ ਰਾਜ ਸੁਰੱਖਿਆ ਮੰਤਰੀ ਨੇ AI ਜੋਖਮਾਂ ਬਾਰੇ ਚੇਤਾਵਨੀ ਦਿੱਤੀ IPL 2027 ਨਿਲਾਮੀ ਨੂੰ ਲੈ ਕੇ BCCI ਦਾ ਵੱਡਾ ਫੈਸਲਾ, ਭਾਰਤ ਵਿੱਚ ਹੀ ਲੱਗੇਗੀ ਖਿਡਾਰੀਆਂ 'ਤੇ ਬੋਲੀ, ਜਾਣੋ ਪੂਰੀ ਜਾਣਕਾਰੀ ਮੱਕਾ ਨੇੜੇ ਈਰਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਦੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਨਿੰਦਾ ਜਲੰਧਰ ਹਾਈਟਸ-2 ਵਿੱਚ 14ਵੀਂ ਮੰਜ਼ਿਲ ਤੋਂ ਡਿੱਗੀ ਯੁਵਤੀ ਦੀ ਮੌਤ, ਜਾਂਚ ਵਿੱਚ ਕਈ ਅਹਿਮ ਸੁਰਾਗ

US ਨੇ ਫ਼ਲੋਰਿਡਾ ਨੂੰ ਦਿੱਤੀ Canada ਤੋਂ ਦਵਾਈਆਂ ਆਯਾਤ ਕਰਨ ਦੀ ਇਜਾਜ਼ਤ

US ਨੇ ਫ਼ਲੋਰਿਡਾ ਨੂੰ ਦਿੱਤੀ Canada ਤੋਂ ਦਵਾਈਆਂ ਆਯਾਤ ਕਰਨ ਦੀ ਇਜਾਜ਼ਤ


LPTV / Chandigarh

ਵਿਦੇਸ਼ ਡੈਸਕ : ਅਮਰੀਕਾ ਦੀ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਢਧਅ) ਵੱਲੋਂ ਫ਼ਲੋਰਿਡਾ ਨੂੰ ਕੈਨੇਡਾ ਤੋਂ ਕਈ ਮਿਲੀਅਨ ਡਾਲਰ ਦੀਆਂ ਦਵਾਈਆਂ ਆਯਾਤ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਇਸ ਕਦਮ ਨੇ ਕੈਨੇਡਾ ਵਿਚ ਦਵਾਈਆਂ ਦੀ ਸਪਲਾਈ ਦੀਆਂ ਚਿੰਤਾਵਾਂ ਨੂੰ ਦੁਬਾਰਾ ਜਗਾ ਦਿੱਤਾ ਹੈ। ਫ਼ਲੋਰਿਡਾ ਦਾ ਅਨੁਮਾਨ ਹੈ ਕਿ ਐੱਚਆਈਵੀ/ਏਡਜ਼, ਡਾਇਬਟੀਜ਼ ਤੇ ਹੈਪੀਟਾਈਟਸ ਸੀ ਵਰਗੀਆਂ ਬਿਮਾਈਆਂ ਦੇ ਇਲਾਜ ਲਈ ਕੈਨੇਡਾ ਤੋਂ ਪ੍ਰਿਸਕ੍ਰਿਪਸ਼ਨ ਦਵਾਈਆਂ (ਡਾਕਟਰ ਵੱਲੋਂ ਲਿਖੀਆਂ ਗਈਆਂ ਨੁਸਖ਼ੇ ਵਾਲੀਆਂ ਦਵਾਈਆਂ) ਮੰਗਵਾਉਣ ਨਾਲ ਅਮਰੀਕਾ ਨੂੰ ਹਰ ਸਾਲ ਕਰੀਬ 150 ਮਿਲੀਅਨ ਡਾਲਰ ਦੀ ਬੱਚਤ ਹੋਵੇਗੀ।
ਢਧਅ ਨੇ ਫ਼ਲੋਰਿਡਾ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਸੂਬਾ ਸਰਕਾਰ ਨੂੰ ਲਿਖੇ ਇੱਕ ਪੱਤਰ ਵਿੱਚ, ਢਧਅ ਦੇ ਨਿਰਦੇਸ਼ਕ ਨੇ ਪ੍ਰਸਤਾਵ ‘ਤੇ ਦਸਤਖ਼ਤ ਕੀਤੇ ਅਤੇ ਕਿਹਾ ਕਿ ਕੈਨੇਡਾ ਤੋਂ ਦਵਾਈਆਂ ਦਾ ਆਯਾਤ ਕਰਨ ਨਾਲ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਵਾਧੂ ਖ਼ਤਰਾ ਪੈਦਾ ਕੀਤੇ ਬਿਨਾਂ ਅਮਰੀਕੀ ਖਪਤਕਾਰਾਂ ਲਈ ਕਵਰ ਕੀਤੇ ਉਤਪਾਦਾਂ ਦੀ ਕੀਮਤ ਵਿੱਚ ਮਹੱਤਵਪੂਰਨ ਕਮੀ ਹੋ ਸਕਦੀ ਹੈ।ਫ਼ਲੋਰਿਡਾ ਦੀ ਤਰ੍ਹਾਂ ਕੁਝ ਹੋਰ ਸੂਬਿਆਂ ਨੇ ਵੀ ਅਜਿਹੀ ਆਗਿਆ ਲਈ ਬੇਨਤੀ ਕੀਤੀ ਹੋਈ ਹੈ, ਯਾਨੀ ਸ਼ੱਕਰਵਾਰ ਨੂੰ ਫ਼ਲੋਰਿਡਾ ਨੂੰ ਮਿਲੀ ਆਗਿਆ ਤੋਂ ਬਾਅਦ ਹੋਰਾਂ ਲਈ ਵੀ ਰਾਹ ਪੱਧਰਾ ਹੋ ਸਕਦਾ ਹੈ।

US allows Florida to import drugs from Canada


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now