ਈਰਾਨ ਨੂੰ 37-34 ਨਾਲ ਹਰਾ ਕੇ 2026 ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਕਾਂਗੋ ਵਿੱਚ ਵੱਡਾ ਜਹਾਜ਼ ਹਾਦਸਾ, ਫੌਜ ਦੇ ਦੋ ਸੀਨੀਅਰ ਜਨਰਲ ਰੈਂਕ ਅਫ਼ਸਰਾਂ ਸਮੇਤ 14 ਦੀ ਮੌਤ ਜਲੰਧਰ ਵਿੱਚ ਬਾਬਾ ਸੋਢਲ ਮੇਲੇ ਵਿੱਚ ਪਹੁੰਚੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ, ਮੰਦਿਰ ਵਿੱਚ ਟੇਕਿਆ ਮੱਥਾ ਏਸ਼ੀਅਨ ਗੇਮਜ਼: ਭਾਰਤ ਦਾ ਕੁੱਲ ਮੈਡਲ ਅੰਕੜਾ 23 'ਤੇ ਪਹੁੰਚਿਆ, 2 ਸੋਨ, 9 ਸਿਲਵਰ, 12 ਕਾਂਸੀ ਫਗਵਾੜਾ MC ਵਿੱਚ ਆਪ ਪਾਰਸ਼ਦ ਰੀਟਾ ਦਾ ਬਿਆਨ ਚਰਚਾ ਵਿੱਚ ਚੰਡੀਗੜ੍ਹ ਵਿੱਚ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਲੁਧਿਆਣਾ ਵਿੱਚ ਪੁਲਿਸਕਰਮੀ ਬਣ ਕੇ ਨੌਜਵਾਨ ਦਾ ਅਪਹਰਨ ਕੁੱਤੇ ਨੇ ਬਚਾਈ ਨੌਜਵਾਨ ਦੀ ਜਾਨ: ਗਲੀ ਵਿੱਚ ਹਮਲਾਵਰ ਕਿਰਪਾਨ ਅਤੇ ਲੱਤ-ਘੂੰਥੇ ਬਰਸਾ ਰਹੇ ਸਨ, ਤਦ ਹੀ ਉਨ੍ਹਾਂ 'ਤੇ ਝਪਟਿਆ ਪੀਐੱਮ ਕਿਸਾਨ 24ਵੀਂ ਕਿਸ਼ਤ: ਖਾਤੇ ਵਿੱਚ ਕਦੋਂ ਆਉਣਗੇ 2000 ਰੁਪਏ? ਸਾਹਮਣੇ ਆਇਆ ਵੱਡਾ ਅਪਡੇਟ ਭਾਰਤੀ ਸਕੁੈਸ਼ ਖਿਡਾਰੀਆਂ ਨੇ ਏਸ਼ੀਅਨ ਗੇਮਜ਼ ਵਿੱਚ ਤਿੰਨ ਮੈਡਲ ਪੱਕੇ ਕੀਤੇ

ਵਿਕਾਸਸ਼ੀਲ ਸਮਾਜ ਦੀ ਉਸਾਰੀ ਲਈ ਨੌਜਵਾਨ ਵਰਗ ਵਿੱਚ ਨਿਵੇਸ਼ ਕਰਨ ਦੀ ਲੋੜ- ਡਾ.ਰਾਜੇਸ਼ ਗਰੋਵਰ

ਵਿਕਾਸਸ਼ੀਲ ਸਮਾਜ ਦੀ ਉਸਾਰੀ  ਲਈ ਨੌਜਵਾਨ ਵਰਗ ਵਿੱਚ ਨਿਵੇਸ਼ ਕਰਨ ਦੀ ਲੋੜ-


LPTV Bureau / Kapurthla

ਸਾਇੰਸ ਸਿਟੀ ਵੱਲੋਂ ਕੌਮਾਂਤਰੀ ਨੌਜਵਾਨ ਦਿਵਸ ਮਨਾਇਆ ਗਿਆ

ਨਵਨੀਨਤਾ ‘ਚ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਲਈ ਵੱਧ ਤੋਂ ਵੱਧ ਮੌਕੇ ਪੈਦਾ ਕਰੋ

ਨੌਜਵਾਨ ਦੇਸ਼ ਦੇ ਭਵਿੱਖ ਨਿਰਮਾਤਾ  
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਵਿਸ਼ਵ-ਵਿਆਪੀ ਚੁਣੌਤੀਆਂ ਪ੍ਰਤੀ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਦੇ ਆਸ਼ੇ ਨਾਲ ਕੌਮਾਂਤਰੀ ਨੌਜਵਾਨ ਦਿਵਸ ਤੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਸਾਕਾਰਾਤਮਿਕ ਬਦਲਾਅ ਲਿਆਉਣ ਵਾਸਤੇ ਨੌਜਵਾਨਾਂ ਨੂੰ ਇਕ ਏਜੰਟ ਵਜੋਂ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ 100 ਤੋਂ ਵੱਧ  ਨੌਜਵਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਲੇ ਹਿੱਸਾ ਲਿਆ। 
ਇਸ ਵਾਰ ਕੌਮਾਂਤਰੀ ਨੌਜਵਾਨ ਦਿਵਸ ਮਨਾਉਣ ਦਾ ਸਿਰਲੇਖ “ਸਾਂਝੀਆਂ ਇੱਛਾਵਾ ਲਈ ਵੱਖ-ਵੱਖ ਦ੍ਰਿਸ਼ਟੀਕੋਣ“ ਇਸ ਗੱਲ ਦੀ ਹਾਮੀ ਭਰਦਾ ਹੈ ਕਿ  ਨੌਜਾਵਾਨ ਵਰਗ ਭਾਵੇਂ ਕਿਸੇ ਵੀ ਖਿੱਤੇ, ਸੱਭਿਆਚਾਰ ਅਤੇ ਸਮਾਜਕ ਆਰਥਿਕ ਪਿਛੋਕੜ ਨਾਲ ਸੰਬੰਧਤ ਹੋਵੇ ਸਾਰਿਆਂ ਦੀ ਇੱਛਾ ਇਕੋ ਹੀ ਹੈ ਸਾਰਿਆਂ ਲਈ ਇਕਸਮਾਨ  ਰੋਜ਼ਗਾਰ ਦੇ ਮੌਕੇ, ਮਿਆਰੀ ਸਿੱਖਿਆ ਅਤੇ ਸਥਾਈ ਭਵਿੱਖ ਹੋਵੇ।   

ਇਸ ਮੌਕੇ ਸਾਇੰਸ ਸਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਖੁਸ਼ਹਾਲ ਅਤੇ ਵਿਕਾਸਸ਼ੀਲ ਸਮਾਜ ਦੀ ਉਸਾਰੀ  ਲਈ ਨੌਜਵਾਨ ਵਰਗ ਵਿੱਚ ਨਿਵੇਸ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਤਰੱਕੀ ਤੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ । ਉਨ੍ਹਾਂ ਹੁਨਰਮੰਦ ਅਤੇ ਨਵੀਨਤਕਾਰੀ ਨੌਜਵਾਨਾਂ ਨੂੰ ਦੇਸ਼ ਨੂੰ ਸਫ਼ਲਤਾ ਅਤੇ ਖੁਸ਼ਹਾਲੀ ਦੇ ਰਾਹ ਤੋਰਨ ਵਾਲੇ ਮਜ਼ਬੂਤ ਸ਼ਕਤੀ ਦੱਸਿਆ। ਉਨ੍ਹਾਂ ਕਿਹਾ ਕਿ ਦੇਸ਼ ਦਾ ਭਵਿੱਖ ਇਸ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਲੀਡਰਸ਼ਿਪ ਗੁਣਾਂ ਨੂੰ ਨਿਖਾਰਨ, ਨਿਰੰਤਰ ਸਿੱਖਣ ਦੀ ਭਾਵਨਾ ਅਪਣਾਉਣ ਅਤੇ ਦੇਸ਼ ਦੀ ਉਸਾਰੀ  ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਵੱਲ ਪ੍ਰੇਰਿਤ ਕੀਤਾ। 

ਪੰਜਾਬੀ ਯੂਨੀਵਰਸਿਟੀ ਪਟਿਆਲਾ  ਦੇ ਡਾਇਰੈਕਟਰ ਯੂਥ ਵੈਲਫ਼ੇਅਰ,ਡਾ. ਭੀਮ ਇੰਦਰ ਸਿੰਘ ਇਸ ਮੌਕੇ ਮੁਖ ਬੁਲਾਰੇ ਵਜੋਂ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਵਿਗਿਆਨ,ਤਕਨਾਲੌਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਨੌਜਵਾਨਾਂ ਦੀ ਭੂਮਿਕਾ ਤੇ ਚਾਨਣਾ ਪਾਇਆ । ਉਨ੍ਹਾਂ ਦੱਸਿਆ ਕਿ ਅੱਜ  ਨੌਜਵਾਨ ਵਰਗ ਦੁਨੀਆਂ ਦੀਆਂ ਚੁਣੌਤੀਆਂ ਦੇ ਹੱਲ ਆਰਟੀਫ਼ਿਸ਼ੀਅਲ ਇੰਟੈਲੀਜੈਂਸੀ  ਵਰਗੀਆਂ ਨੂੰ ਤਕਨੀਕਾਂ ਨੂੰ ਆਪਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ।  ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਸਿਰਫ਼  ਨਵੀਆਂ-ਨਵੀਆਂ ਤਕਨੀਕਾਂ ਦੀ ਵਰਤੋਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਉਹ ਵਧੇਰੇ ਨਵੀਨਤਕਾਰੀ ਤੇ ਉਦਮੀ ਹੈ ਜੋ  ਚੁਸਤ –ਦਰੁਸਤ ਅਤੇ ਸਥਾਈ ਭਵਿੱਖ ਦੇ ਪੂਰਨੇ ਪਾ ਰਿਹਾ ਹੈ।  ਉਨ੍ਹਾਂ ਵਿਦਿਅਕ ਸੰਸਥਾਵਾਂ ਅਤੇ ਨੀਤੀਆਂ ਬਣਾਉਣ ਵਾਲਿਆਂ ਨੂੰ  ਅਪੀਲ ਨਵਨੀਨਤਾ, ਅਤੇ ਲੀਡਰਸ਼ਿਪ ਵਿੱਚ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਲਈ ਵੱਧ ਤੋਂ ਵੱਧ ਮੌਕੇ ਪੈਦਾ ਕਰੋ।

Need To Invest In The Youth For Building A Progressive Society Dr Rajesh Grover

ਵਿਕਾਸਸ਼ੀਲ ਸਮਾਜ ਦੀ ਉਸਾਰੀ  ਲਈ ਨੌਜਵਾਨ ਵਰਗ ਵਿੱਚ ਨਿਵੇਸ਼ ਕਰਨ ਦੀ ਲੋੜ-
ਵਿਕਾਸਸ਼ੀਲ ਸਮਾਜ ਦੀ ਉਸਾਰੀ  ਲਈ ਨੌਜਵਾਨ ਵਰਗ ਵਿੱਚ ਨਿਵੇਸ਼ ਕਰਨ ਦੀ ਲੋੜ-
ਵਿਕਾਸਸ਼ੀਲ ਸਮਾਜ ਦੀ ਉਸਾਰੀ  ਲਈ ਨੌਜਵਾਨ ਵਰਗ ਵਿੱਚ ਨਿਵੇਸ਼ ਕਰਨ ਦੀ ਲੋੜ-


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now