ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਕੈਦੀ ਦੀ ਮੌਤ, ਕੈਦੀਆਂ ਨੇ ਕੀਤਾ ਜਮਕਰ ਹੰਗਾਮਾ ਜਲੰਧਰ ਵਿੱਚ ਪੁਲਿਸ ਤੋਂ ਬਚਣ ਲਈ ਕੋਰਟ ਬਿਲਡਿੰਗ ਤੋਂ ਕੁੱਦੇ ਗੈਂਗਸਟਰ ਅਮਨ-ਫਤੇਹ, ਦੋਵਾਂ ਦੀਆਂ ਲੱਤਾਂ ਟੁੱਟੀਆਂ ਜਲੰਧਰ ਵਿੱਚ ਬਿਸਕੁਟ-ਨਮਕੀਨ ਫੈਕਟਰੀ ਵਿੱਚ ਭਿਆਨਕ ਅੱਗ, ਲੱਖਾਂ ਦਾ ਸਟਾਕ ਸੜਕੇ ਸੁਆਹ ਮੱਕਾ ਦੇ ਨੇੜੇ ਹੂਤੀ ਡਰੋਨ ਇੰਟਰਸੈਪਟ, ਸਾਊਦੀ ਏਅਰ ਡਿਫੈਂਸ ਨੇ ਕੀਤਾ ਨਸ਼ਟ; ਹੂਤੀਆਂ ਨੇ ਕੀਤਾ ਇਨਕਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 17-09-2026 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨੀ ਤੇਲ ਰੱਖ ਸਕਦਾ ਹੈ, 'ਵੈਨੇਜ਼ੂਏਲਾ ਵਾਂਗ' ਓਪਨਏਆਈ ਅਤੇ ਐਂਥਰੋਪਿਕ ਮੁਖੀਆਂ ਤੋਂ ਬਾਅਦ, ਚੀਨ ਦੇ ਰਾਜ ਸੁਰੱਖਿਆ ਮੰਤਰੀ ਨੇ AI ਜੋਖਮਾਂ ਬਾਰੇ ਚੇਤਾਵਨੀ ਦਿੱਤੀ IPL 2027 ਨਿਲਾਮੀ ਨੂੰ ਲੈ ਕੇ BCCI ਦਾ ਵੱਡਾ ਫੈਸਲਾ, ਭਾਰਤ ਵਿੱਚ ਹੀ ਲੱਗੇਗੀ ਖਿਡਾਰੀਆਂ 'ਤੇ ਬੋਲੀ, ਜਾਣੋ ਪੂਰੀ ਜਾਣਕਾਰੀ ਮੱਕਾ ਨੇੜੇ ਈਰਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਦੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਨਿੰਦਾ ਜਲੰਧਰ ਹਾਈਟਸ-2 ਵਿੱਚ 14ਵੀਂ ਮੰਜ਼ਿਲ ਤੋਂ ਡਿੱਗੀ ਯੁਵਤੀ ਦੀ ਮੌਤ, ਜਾਂਚ ਵਿੱਚ ਕਈ ਅਹਿਮ ਸੁਰਾਗ

BSNL ਨੇ 24 ਸਾਲ ਬਾਅਦ ਬਦਲਿਆ LOGO, ਲਾਂਚ ਕੀਤੀਆਂ 7 ਨਵੀਆਂ Services, ਪੜ੍ਹੋ ਪੂਰੀ ਖਬਰ

BSNL ਨੇ 24 ਸਾਲ ਬਾਅਦ ਬਦਲਿਆ LOGO, ਲਾਂਚ ਕੀਤੀਆਂ 7 ਨਵੀਆਂ Services


Admin / Technology

ਸਰਕਾਰੀ ਟੈਲੀਕਾਮ ਕੰਪਨੀ BSNL ਜਲਦ ਹੀ ਦੇਸ਼ ਭਰ ਵਿਚ ਆਪਣੀ 4ਜੀ ਸੇਵਾ ਨੂੰ ਰੋਲਆਊਟ ਕਰਨ ਜਾ ਰਹੀ ਹੈ। ਉਥੇ ਹੀ, BSNL ਦਾ ਨਵਾਂ ਲੋਗੋ ਲਾਂਚ ਹੋ ਗਿਆ ਹੈ, ਜਿਸ ਵਿਚ ਹੁਣ Connecting India ਦੀ ਬਜਾਏ  Connecting Bharat ਲਿਖਿਆ ਦਿਖਾਈ ਦੇਵੇਗਾ। ਇੰਨਾ ਹੀ ਨਹੀਂ ਨਵੇਂ ਲੋਗੋ ਦੇ ਨਾਲ ਕੰਪਨੀ ਦੀਆਂ 7 ਨਵੀਆਂ ਸੇਵਾਵਾਂ ਵੀ ਲਾਂਚ ਕੀਤੀਆਂ ਗਈਆਂ ਹਨ। ਉਥੇ ਹੀ ਜੇਕਰ ਅਸੀਂ BSNL ਦੇ ਨਵੇਂ ਲੋਗੋ ਦੀ ਗੱਲ ਕਰੀਏ ਤਾਂ ਇਸਦੀ ਨਵੀਂ ਟੈਗਲਾਈਨ ਹੈ - Connecting Bharat- Securely, Affordably, and Reliably ਹੈ।


ਨਵੀਂ ਦਿੱਲੀ ਵਿਚ ਆਯੋਜਿਤ ਇਕ ਸਮਾਗਮ ਵਿਚ ਸੰਚਾਰ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਬੀਐੱਸਐੱਨਐੱਲ ਦਾ ਨਵਾਂ ਲੋਗੋ ਪੇਸ਼ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੋਗੋ ਤਾਕਤ, ਵਿਸ਼ਵਾਸ ਅਤੇ ਪਹੁੰਚ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਜੇਕਰ ਅਸੀਂ BSNL ਦੀਆਂ 7 ਨਵੀਆਂ ਸੇਵਾਵਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਸਪੈਮ-ਫ੍ਰੀ ਨੈੱਟਵਰਕ, ਵਾਈ-ਫਾਈ ਰੋਮਿੰਗ ਅਤੇ ਡਾਇਰੈਕਟ-ਟੂ-ਡਿਵਾਈਸ ਕਨੈਕਟੀਵਿਟੀ ਸ਼ਾਮਲ ਹੈ।


 BSNL ਦੀਆਂ ਨਵੀਆਂ ਸੇਵਾਵਾਂ 


BSNL ਨੇ ਮਾਈਨਿੰਗ ਕਾਰਜਾਂ ਲਈ ਘੱਟ-ਲੇਟੈਂਸੀ ਵਾਲੀ 5G ਕਨੈਕਟੀਵਿਟੀ ਸ਼ੁਰੂ ਕਰਨ ਲਈ ਸੀਡੈਕ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਪਣਾ 4ਜੀ ਟੈਲੀਕਾਮ ਸਟੈਕ ਡਿਵੈਲਪ ਕੀਤਾ ਹੈ, ਜਿਸ ਨੂੰ ਆਸਾਨੀ ਨਾਲ 5ਜੀ 'ਤੇ ਅਪਗ੍ਰੇਡ ਕੀਤਾ ਜਾ ਸਕਦਾ ਹੈ।


ਉਥੇ ਹੀ, ਕੰਪਨੀ ਨੇ ਉਪਭੋਗਤਾ ਅਨੁਭਵ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕਈ ਵਿਸ਼ੇਸ਼ਤਾਵਾਂ ਲਾਂਚ ਕੀਤੀਆਂ ਹਨ ਅਤੇ ਬਿਲਟ-ਇਨ ਸਪੈਮ ਬਲੌਕਰ ਨੂੰ ਇਨ੍ਹਾਂ ਵਿਚੋਂ ਇਕ ਦੱਸਿਆ ਜਾ ਰਿਹਾ ਹੈ। ਇਹ ਫਿਸ਼ਿੰਗ ਅਟੈਕ ਅਤੇ ਮਲ਼ੀਸ਼ੀਅਲSMS ਦਾ ਆਟੋਮੈਟੀਕਲੀ ਡਿਟੈਕਟ ਕਰਨ ਦੇ ਸਮਰੱਥ ਹੈ।


BSNL ਨੇ ਆਪਣੀ Wi-Fi ਰੋਮਿੰਗ ਸੇਵਾ ਨੂੰ ਵੀ ਇੰਟਰੋਡਿਊਸ ਕੀਤਾ ਹੈ, ਜਿਸ ਦੀ ਮਦਦ ਨਾਲ ਉਪਭੋਗਤਾ ਯਾਤਰਾ ਦੌਰਾਨ ਕਿਸੇ ਵੀ BSNL FTTH Wi-Fi ਨੈੱਟਵਰਕ ਨਾਲ ਜੁੜ ਸਕਣਗੇ। ਇੰਨਾ ਹੀ ਨਹੀਂ, FTTH ਯੂਜ਼ਰਸ ਕੰਪਨੀ ਦੀ ਫਾਈਬਰ ਆਧਾਰਿਤ ਇੰਟਰਾਨੈੱਟ ਲਾਈਵ ਟੀਵੀ ਸੇਵਾ ਰਾਹੀਂ 500 ਤੋਂ ਵੱਧ ਪ੍ਰੀਮੀਅਮ ਟੀਵੀ ਚੈਨਲ ਦੇਖ ਸਕਣਗੇ।


ਉਥੇ ਹੀ ਕੰਪਨੀ ਨੇ ਆਟੋਮੇਟਿਡ ਸਿਮ ਕਿਓਸਕ ਨੂੰ ਉਤਾਰਿਆ ਹੈ। ਇਹ 24 ਘੰਟੇ ਕੰਮ ਕਰਦੇ ਹਨ ਅਤੇ ਲੋਕ ਸਿਮ ਕਾਰਡ ਖਰੀਦਣ, ਉਹਨਾਂ ਨੂੰ ਅਪਗ੍ਰੇਡ ਕਰਨ, ਉਹਨਾਂ ਨੂੰ ਪੋਰਟ ਕਰਨ ਆਦਿ ਵਰਗੇ ਕੰਮ ਕਰ ਸਕਣਗੇ। ਇਸ ਤੋਂ ਇਲਾਵਾ ਕੰਪਨੀ ਨੇ ਸੈਟੇਲਾਈਟ ਟੂ ਡਿਵਾਈਸ ਕਨੈਕਟੀਵਿਟੀ ਸਾਲਿਊਸ਼ਨ ਵੀ ਉਤਾਰਿਆ ਹੈ, ਜਿਸ ਦਾ ਫਾਇਦਾ ਫਿਲਹਾਲ SMS ਸੇਵਾ ਲਈ ਦਿੱਤਾ ਜਾਵੇਗਾ। ਉਦਾਹਰਣ ਦੇ ਲਈ, ਤੁਹਾਨੂੰ ਦੱਸ ਦੇਈਏ ਕਿ ਹੁਣ ਉਪਭੋਗਤਾ ਹਵਾਈ ਯਾਤਰਾ ਅਤੇ ਸਮੁੰਦਰੀ ਯਾਤਰਾ ਦੌਰਾਨ ਵੀ SMS ਦੇ ਜ਼ਰੀਏ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜੁੜੇ ਰਹਿਣ ਦੇ ਯੋਗ ਹੋਣਗੇ।

BSNL Changed Logo After 24 Years Launched 7 New Services


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now