ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਮੋਹਾਲੀ ਤੋਂ ਸੂਬਾ ਪੱਧਰੀ ਮੁਹਿੰਮ ਦੀ ਸ਼ੁੂਰੂਆਤ    ਲੁਧਿਆਣਾ ‘ਚ ਤੀਆਂ ਦਾ ਸ਼ਾਨਦਾਰ ਸਮਾਗਮ, ਮਦਨ ਲਾਲ ਬੱਗਾ ਤੇ ਮੇਅਰ ਇੰਦਰਜੀਤ ਕੌਰ ਨੇ ਕੀਤੀ ਸ਼ਿਰਕਤ    15 ਅਗਸਤ ਨੂੰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਲਹਿਰਾਉਣਗੇ ਤਰੰਗਾ    ਸੀਟੀ ਯੂਨੀਵਰਸਿਟੀ ਵਿਖੇ ਪੰਜਾਬ ਯੂਥ ਡਿਪਲੋਮੈਟਿਕ ਸਮਿਟ–ਮਾਡਲ ਯੂਨਾਈਟਿਡ ਨੇਸ਼ਨਜ਼ ਦਾ ਆਯੋਜਨ    ਬੇਅਦਬੀ ਕਾਨੂੰਨ ਵਿੱਚ ਹਿੰਦੂ ਧਾਰਮਿਕ ਗ੍ਰੰਥ ਸ਼ਾਮਲ ਨਾ ਕਰਨ ’ਤੇ ਰੋਸ, ਸ਼੍ਰੀ ਹਿੰਦੂ ਨਿਆਂ ਪੀਠ ਨੇ ਕੀਤੀ ਇੱਕ ਰੋਜ਼ਾ ਸੰਕੇਤਕ ਭੁੱਖ ਹੜਤਾਲ    *ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਿਆ*    *’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਸਿਖਰਲੀਆਂ 10 ਪ੍ਰਕਿਰਿਆਵਾਂ ਅਧੀਨ 316.50 ਕਰੋੜ ਰੁਪਏ ਦੀ ਲਾਗਤ ਨਾਲ 2.44 ਲੱਖ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏੇ*    ਢਿੱਲੋਂ ਵਲੋਂ ਪੰਜਾਬ ਭਾਜਪਾ ਦਾ ਅਧਿਕਾਰਤ ਵਟਸਐਪ ਚੈਨਲ ਲਾਂਚ    ਮਹਾਰਾਸ਼ਟਰ ’ਚ ਦੁੱਧ ਹੋਇਆ ਮਹਿੰਗਾ, 11 ਅਗਸਤ ਤੋਂ ₹2 ਪ੍ਰਤੀ ਲੀਟਰ ਵਾਧਾ    CBSE 12ਵੀਂ ਸਪਲੀਮੈਂਟਰੀ ਨਤੀਜਾ ਇਸ ਹਫ਼ਤੇ ਆਉਣ ਦੀ ਉਮੀਦ, ਵਿਦਿਆਰਥੀ ਰੱਖਣ ਨਜ਼ਰ   

BSNL ਦਾ ਵੱਡਾ ਧਮਾਕਾ, ਹੁਣ ਟੀਵੀ ਚਲਾਉਣ ਲਈ set-top box ਦੀ ਨਹੀਂ ਪਵੇਗੀ ਲੋੜ, ਪੂਰੇ ਭਾਰਤ 'ਚ ਲਾਂਚ ਹੋਈ BSNL ਦੀ BiTV ਸੇਵਾ

BSNL-s-Big-Bang-Now-Set-top-Box-


Admin / Technology

ਬੀਐੱਸਐੱਨਐੱਲ ਦੁਆਰਾ ਸੇਵਾ ਨੂੰ ਬਿਹਤਰ ਬਣਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਵਿਚ ਸਰਕਾਰੀ ਟੈਲੀਕਾਮ ਆਪਰੇਟਰ ਨੇ ਆਪਣੇ ਉਪਭੋਗਤਾਵਾਂ ਨੂੰ ਲਾਈਵ ਟੀਟੀ ਸਹੂਲਤ ਪ੍ਰਦਾਨ ਕਰਨ ਲਈ ਬੀਆਈਟੀਵੀ ਸਰਵਿਸ ਦੀ ਸ਼ੁਰੂਆਤ ਕੀਤੀ ਹੈ, ਜਿਸ ਲਈ ਕੰਪਨੀ ਨੇ ਓਟੀਟੀ ਪਲੇ ਦੇ ਨਾਲ ਹੱਥ ਮਿਲਾਇਆ ਹੈ। ਪਹਿਲਾਂ ਇਹ ਸੇਵਾ ਤਾਮਿਲਨਾਡੂ ਦੇ ਪੁਡੂਚੇਰੀ ਵਿਚ ਪਾਇਲਟ ਪ੍ਰੋਜੈਕਟ ਵਜੋਂ ਲਾਂਚ ਕੀਤੀ ਗਈ ਸੀ ਹੁਣ ਇਸਨੂੰ ਪੂਰੇ ਦੇਸ਼ ਵਿਚ ਲਿਆਂਦਾ ਗਿਆ ਹੈ।


ਬੀਆਈਟੀਵੀ ਸੇਵਾ ਦੀ ਮਦਦ ਨਾਲ ਬੀਐੱਸਐੱਨਐੱਲ ਆਪਣੇ ਉਪਭੋਗਤਾਵਾਂ ਨੂੰ ਸਮਾਰਟ ਫੋਨਾਂ 'ਤੇ ਸਿੱਧਾ ਇੰਟਰਨੈਟ ਟੀਵੀ ਪ੍ਰਦਾਨ ਕਰਵਾਉਣਾ ਚਾਹੁੰਦਾ ਹੈ। ਇਸ ਦੀ ਮਦਦ ਨਾਲ ਯੂਜ਼ਰਜ਼ ਨੂੰ 450 ਤੋਂ ਜ਼ਿਆਦਾ ਲਾਈਵ ਟੀਵੀ ਚੈਨਲ ਮਿਲਣ ਵਾਲੇ ਹਨ। ਇਸ ਵਿਚ ਕਈ ਪ੍ਰੀਮੀਅਮ ਚੈਨਲ ਵੀ ਸ਼ਾਮਲ ਕੀਤਾ ਗਿਆ ਹੈ।


ਬੀਐੱਸਐੱਨਐੱਲ ਦੀ ਬੀਆਈਟੀਵੀ ਸੇਵਾ ਦੇ ਤਹਿਤ 450 ਤੋਂ ਵੱਧ ਟੀਵੀ ਚੈਨਲਾਂ ਨੂੰ ਦੇਖਿਆ ਜਾ ਸਕਦਾ ਹੈ। ਬੀਐੱਸਐੱਨਐੱਲ ਬੀਆਈਟੀਵੀ  ਉਪਭੋਗਤਾਵਾਂ ਲਈ ਲਾਈਵ ਟੀਵੀ ਸੇਵਾ ਤੱਕ ਪਹੁੰਚਣਾ ਕਾਫ਼ੀ ਆਸਾਨ ਹੈ। ਜੇਕਰ ਤੁਸੀਂ ਇਸ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ (https://fms.bsnl.in/iptvreg) 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਸੂਬੇ ਦੀ ਚੋਣ ਕਰਨੀ ਹੋਵੇਗੀ। ਇਸ ਤੋਂ ਬਾਅਦ ਤੁਹਾਨੂੰ ਇੱਕ ਓਟੀਪੀ ਭੇਜਿਆ ਜਾਵੇਗਾ, ਜਿਸ ਨੂੰ ਦਾਖਲ ਕਰਨ ਤੋਂ ਬਾਅਦ ਤੁਸੀਂ ਸੇਵਾ ਨੂੰ ਐਕਟੀਵੇਟ ਕਰ ਸਕਦੇ ਹੋ।

ਤੁਸੀਂ ਗੂਗਲ ਪਲੇਅਸਟੋਰ 'ਤੇ ਜਾ ਕੇ ਓਟੀਟੀ ਪਲੇਅ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਹੋ। ਐਪ ਦੀ ਵਰਤੋਂ ਕਰਨ ਲਈ, ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ਦੀ ਮਦਦ ਨਾਲ ਲੌਗਇਨ ਕਰਨਾ ਹੋਵੇਗਾ।

Powered by Froala Editor

BSNL s Big Bang Now Set top Box Will Not Be Required To Operate TV BSNL s BiTV Service Launched Across India

Popular Posts
Just Now