POCO M6 4G- Poco ਸਮਾਰਟਫੋਨ ਇਕ ਨਵਾਂ ਫੋਨ ਲਾਂਚ ਕਰਨ ਲਈ ਤਿਆਰੀ, ਫਾਸਟ ਚਾਰਜਿੰਗ, 108MP ਕੈਮਰਾ ਅਤੇ ਸ਼ਾਨਦਾਰ ਹੋਵੇਗਾ ਡਿਸਪਲੇਅ, 11 ਜੂਨ ਨੂੰ ਕੀਤਾ ਜਾਵੇਗਾ ਲਾਂਚ
Admin / National
ਟੈੱਕ ਡੈਸਕ : Poco ਸਮਾਰਟਫੋਨ ਪ੍ਰੇਮੀਆਂ ਲਈ ਇਕ ਨਵਾਂ ਫੋਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਫੋਨ POCO M6 4G ਹੈ, ਜਿਸ ਦੀ ਲਾਂਚ ਡੇਟ ਦੀ ਪੁਸ਼ਟੀ ਖੁਦ ਕੰਪਨੀ ਨੇ ਕੀਤੀ ਹੈ। ਕੰਪਨੀ ਮੁਤਾਬਕ ਇਸ ਫੋਨ ਨੂੰ 11 ਜੂਨ ਨੂੰ ਗਲੋਬਲ ਮਾਰਕੀਟ 'ਚ ਲਾਂਚ ਕੀਤਾ ਜਾਵੇਗਾ। ਇਹ ਫੋਨ Redmi 13 4G ਨਾਲ ਕਾਫੀ ਮਿਲਦਾ ਜੁਲਦਾ ਹੈ। ਇਸ ਫੋਨ 'ਚ ਤਿੰਨ ਕਲਰ ਆਪਸ਼ਨ ਹੋਣ ਜਾ ਰਹੇ ਹਨ। ਕੰਪਨੀ ਨੇ ਇਸ ਫੋਨ ਨੂੰ ਲੈ ਕੇ ਇਕ ਟੀਜ਼ਰ ਵੀ ਸ਼ੇਅਰ ਕੀਤਾ ਹੈ।
ਪਹਿਲਾ ਵੇਰੀਐਂਟ 6GB + 128GB ਅਤੇ ਦੂਜਾ 8GB + 256GB
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦੇ ਹੋਏ, Poco ਨੇ ਆਪਣੇ ਨਵੇਂ ਮੋਬਾਈਲ ਫੋਨ ਦੀ ਲਾਂਚ ਤਰੀਕ ਦਾ ਖੁਲਾਸਾ ਕੀਤਾ ਹੈ। ਇਸ ਫੋਨ ਨੂੰ 11 ਜੂਨ 2024 ਨੂੰ ਆਨਲਾਈਨ ਈਵੈਂਟ 'ਚ ਪੇਸ਼ ਕੀਤਾ ਜਾਵੇਗਾ। ਇਸ ਫੋਨ ਨੂੰ 3 ਕਲਰ ਆਪਸ਼ਨ ਬਲੈਕ, ਪਰਪਲ ਅਤੇ ਵਾਈਟ 'ਚ ਪੇਸ਼ ਕੀਤਾ ਜਾ ਸਕਦਾ ਹੈ। POCO M6 4G ਦੋ ਸਟੋਰੇਜ ਸੰਰਚਨਾਵਾਂ ਵਿਚ ਆਉਣ ਵਾਲਾ ਹੈ, ਜਿਸ ਵਿਚ ਪਹਿਲਾ ਵੇਰੀਐਂਟ 6GB + 128GB ਅਤੇ ਦੂਜਾ 8GB + 256GB ਵਿਚ ਆਵੇਗਾ।
ਇਹ ਹੋਵੇਗੀ ਫੋਨ ਦੀ ਕੀਮਤ?
ਇਸ ਫੋਨ ਦੇ ਟੀਜ਼ਰ 'ਚ ਕੰਪਨੀ ਨੇ ਮੋਬਾਈਲ ਫੋਨ ਦੀ ਕੀਮਤ ਬਾਰੇ ਵੀ ਦੱਸਿਆ ਹੈ। ਇਸ 'ਚ 6GB ਵੇਰੀਐਂਟ ਦੀ ਸ਼ੁਰੂਆਤੀ ਕੀਮਤ 129 ਅਮਰੀਕੀ ਡਾਲਰ ਦੱਸੀ ਗਈ ਹੈ, ਜੋ ਕਿ 10 ਹਜ਼ਾਰ 768 ਭਾਰਤੀ ਰੁਪਏ ਦੇ ਬਰਾਬਰ ਹੈ। ਇਸ ਤੋਂ ਇਲਾਵਾ 8GB ਵੇਰੀਐਂਟ ਦੀ ਕੀਮਤ 149 ਅਮਰੀਕੀ ਡਾਲਰ ਯਾਨੀ 12 ਹਜ਼ਾਰ 438 ਰੁਪਏ ਦੱਸੀ ਗਈ ਹੈ।ਹੁਣ ਗੱਲ ਕਰਦੇ ਹਾਂ ਫੋਨ ਦੇ ਫੀਚਰਜ਼ ਦੀ। ਇਹ ਫੋਨ Redmi 13 4G ਦਾ ਰੀਬ੍ਰਾਂਡਿਡ ਵਰਜ਼ਨ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ Redmi 13 4G ਵਰਗੇ ਫੀਚਰਜ਼ Poco ਦੇ ਨਵੇਂ ਫੋਨ 'ਚ ਵੀ ਦੇਖੇ ਜਾ ਸਕਦੇ ਹਨ।
5,030mAh ਦੀ ਬੈਟਰੀ
Redmi 13 4G ਵਿਚ ਤੁਹਾਨੂੰ 6.79 ਇੰਚ ਦੀ FHD+ IPS LCD ਪੈਨਲ ਡਿਸਪਲੇ ਮਿਲਦੀ ਹੈ ਜੋ 90Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਬਿਹਤਰ ਪ੍ਰਦਰਸ਼ਨ ਲਈ ਇਸ ਫੋਨ 'ਚ MediaTek Helio G91 ਅਲਟਰਾ ਚਿਪਸੈੱਟ ਹੈ। ਇਹ Redmi ਫੋਨ 6GB ਅਤੇ 8GB LPDDR4X ਰੈਮ ਅਤੇ 128GB ਅਤੇ 256GB ਸਟੋਰੇਜ ਵਿਚ ਆਉਂਦਾ ਹੈ।ਇਸ ਸਮਾਰਟਫੋਨ 'ਚ 108MP ਪ੍ਰਾਇਮਰੀ ਕੈਮਰਾ + 2MP ਸੈਕੰਡਰੀ ਕੈਮਰਾ ਹੈ ਜਦਕਿ ਫਰੰਟ 'ਚ 13MP ਸੈਲਫੀ ਕੈਮਰਾ ਵਰਤਿਆ ਗਿਆ ਹੈ। ਬੈਟਰੀ ਦੀ ਗੱਲ ਕਰੀਏ ਤਾਂ ਇਸ 'ਚ 5,030mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਫੋਨ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।
POCO M6 4G Poco Smartphone Ready To Launch A New Phone Fast Charging 108MP Camera And Amazing Display Will Be Launched On June 11