OnePlus Nord 4 ਦੀ ਕੀਮਤ ਦਾ ਖੁਲਾਸਾ, ਮਿਲਣਗੇ ਗ਼ਜ਼ਬ ਦੇ ਫੀਚਰਜ਼, ਇਸ ਦਿਨ ਲਾਂਚ ਹੋਵੇਗਾ ਫੋਨ
Admin / TRADE
ਟਰੇਡ ਡੈਸਕ : OnePlus Nord 4 ਨੂੰ ਕੰਪਨੀ ਨੇ ਅਧਿਕਾਰਤ ਤੌਰ 'ਤੇ ਟੀਜ਼ ਕੀਤਾ ਹੈ। ਹਾਲਾਂਕਿ ਕੰਪਨੀ ਨੇ ਆਪਣੀ ਪੋਸਟ ਵਿਚ ਫੋਨ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ ਪਰ 15 ਸੈਕਿੰਡ ਦੇ ਵੀਡੀਓ ਵਿਚ ਕੰਪਨੀ ਨੇ ਸੰਕੇਤ ਦਿੱਤਾ ਹੈ ਕਿ OnePlus ਦਾ ਇਹ ਫੋਨ Nord ਸੀਰੀਜ਼ ਵਿਚ ਆ ਰਿਹਾ ਹੈ। OnePlus ਦੇ ਇਸ ਸਮਾਰਟਫੋਨ ਨੂੰ ਮੈਟਲ ਫ੍ਰੇਮ ਦਿੱਤਾ ਜਾਵੇਗਾ। OnePlus ਨੇ Nord 3 ਨੂੰ ਪਿਛਲੇ ਸਾਲ ਜੁਲਾਈ ਵਿਚ ਲਾਂਚ ਕੀਤਾ ਸੀ। ਇਸ ਫੋਨ ਵਿਚ MediaTek Dimension 9300 ਪ੍ਰੋਸੈਸਰ ਦਿੱਤਾ ਗਿਆ ਸੀ। ਹਾਲਾਂਕਿ ਇਸ ਸਾਲ ਲਾਂਚ ਹੋਣ ਵਾਲਾ ਇਸ ਦਾ ਅਪਗ੍ਰੇਡਿਡ ਵਰਜ਼ਨ ਕੁਆਲਕਾਮ ਦੇ ਪ੍ਰੋਸੈਸਰ ਨਾਲ ਆਵੇਗਾ। ਫੋਨ 16 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ।
OnePlus Nord 4 ਦੀ ਕੀਮਤ ਲਾਂਚ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਈ ਹੈ। OnePlus ਦੇ ਇਸ ਫੋਨ ਦੀ ਕੀਮਤ ਭਾਰਤੀ ਟਿਪਸਟਰ ਸੰਜੂ ਚੌਧਰੀ ਨੇ ਆਪਣੇ X ਹੈਂਡਲ ਤੋਂ ਸ਼ੇਅਰ ਕੀਤੀ ਹੈ। ਟਿਪਸਟਰ ਦਾ ਦਾਅਵਾ ਹੈ ਕਿ ਇਹ ਫੋਨ ਭਾਰਤ ਵਿਚ 31,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਜਾਵੇਗਾ। ਕੰਪਨੀ ਇਸ ਫੋਨ ਦੇ ਨਾਲ OnePlus Buds 3 Pro ਅਤੇ OnePlus Watch 2R ਨੂੰ ਵੀ ਲਾਂਚ ਕਰੇਗੀ। ਇਸ ਲੀਕ ਵਿਚ ਫੋਨ ਦਾ ਡਿਜ਼ਾਈਨ ਵੀ ਸਾਹਮਣੇ ਆਇਆ ਹੈ। OnePlus ਦਾ ਇਹ ਮਿਡ-ਬਜਟ ਸਮਾਰਟਫੋਨ ਡਿਊਲ-ਟੋਨ ਡਿਜ਼ਾਈਨ ਦੇ ਨਾਲ ਆ ਸਕਦਾ ਹੈ। ਇਸ ਫੋਨ ਦੇ ਬੈਕ ਵਿਚ ਡਿਊਲ ਕੈਮਰਾ ਸੈੱਟਅਪ ਮਿਲ ਸਕਦਾ ਹੈ। ਫੋਨ ਦਾ ਕੈਮਰਾ ਸੈਂਸਰ ਹਾਰੀਜੋਂਟਲ ਟਾਪ ਲੇਫਟ ਕਾਰਨਰ ਵਿਚ ਫਿਟ ਕੀਤਾ ਗਿਆ ਹੈ।
ਇਹ ਮਿਲਣਗੇ ਫੀਚਰਜ਼
ਰਿਪੋਰਟਾਂ ਦੇ ਅਨੁਸਾਰ, OnePlus Nord 4 ਵਿਚ 6.74 ਇੰਚ ਦੀ 1.5K OLED ਡਿਸਪਲੇਅ ਹੋਵੇਗੀ। ਇਸ ਫੋਨ ਵਿਚ 120Hz ਰਿਫਰੈਸ਼ ਰੇਟ ਵਾਲੀ ਡਿਸਪਲੇ ਹੋਵੇਗੀ, ਜਿਸ ਦੀ ਪੀਕ ਬ੍ਰਾਈਟਨੈੱਸ 2150 ਨਾਈਟਸ ਤੱਕ ਹੋ ਸਕਦੀ ਹੈ। OnePlus ਦਾ ਇਹ ਸਮਾਰਟਫੋਨ Qualcomm Snapdragon 7+ Gen 3 ਪ੍ਰੋਸੈਸਰ ਦੇ ਨਾਲ ਆ ਸਕਦਾ ਹੈ। ਇਹ 12GB ਰੈਮ ਦੇ ਨਾਲ 256GB ਤੱਕ ਦੀ ਇੰਟਰਨਲ ਸਟੋਰੇਜ ਨੂੰ ਸਪੋਰਟ ਕਰ ਸਕਦਾ ਹੈ।
5,500mAh ਦੀ ਹੋਵੇਗੀ ਬੈਟਰੀ
OnePlus Nord 4 ਵਿਚ 5,500mAh ਦੀ ਬੈਟਰੀ ਮਿਲ ਸਕਦੀ ਹੈ। ਇਸ ਦੇ ਨਾਲ 100W ਫਾਸਟ ਚਾਰਜਿੰਗ ਫੀਚਰ ਦਿੱਤਾ ਜਾ ਸਕਦਾ ਹੈ। OnePlus ਦਾ ਇਹ ਫੋਨ ਡਿਊਲ 5G, ਵਾਈ-ਫਾਈ 6, ਬਲੂਟੁੱਥ 5.4, NFC, IR ਬਲਾਸਟਰ ਵਰਗੇ ਫੀਚਰਸ ਨੂੰ ਸਪੋਰਟ ਕਰੇਗਾ। ਡਿਊਲ ਕੈਮਰਾ ਸੈੱਟਅਪ ਫੋਨ ਦੇ ਪਿਛਲੇ ਪਾਸੇ ਪਾਇਆ ਜਾ ਸਕਦਾ ਹੈ। ਇਸ ਵਿੱਚ ਇੱਕ 50MP ਮੁੱਖ ਕੈਮਰਾ ਅਤੇ 8MP ਸੈਕੰਡਰੀ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16MP ਕੈਮਰਾ ਹੋਵੇਗਾ।
OnePlus Nord 4 Price Revealed Amazing Features Will Be Available The Phone Will Be Launched On This Day