ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

Happy New Year 2025- 1 ਜਨਵਰੀ ਨੂੰ ਹੀ ਕਿਉਂ ਮਨਾਉਂਦੇ ਹਾਂ ਨਵਾਂ ਸਾਲ? ਜਾਣੋ ਇਸ ਦਾ ਇਤਿਹਾਸ, ਸ਼ੁਰੂਆਤ ਕਿੱਥੋਂ ਹੋਈ ਤੇ ਕਿਵੇਂ ਖਾਸ ਬਣ ਗਿਆ ਇਹ ਦਿਨ

Happy New Year 2025- 1 ਜਨਵਰੀ ਨੂੰ ਹੀ ਕਿਉਂ ਮਨਾਉਂਦੇ ਹਾਂ ਨਵਾਂ ਸਾ


Admin / Article

News Year 2025 : ਜਿਵੇਂ ਹੀ 31 ਦਸੰਬਰ 2024 ਨੂੰ ਦਿਨ ਖ਼ਤਮ ਹੋਇਆ ਤਾਂ ਰਾਤ 12 ਵਜੇ ਦੁਨੀਆ ਨੇ ਸਾਲ 2025 ਦਾ ਸਵਾਗਤ ਕੀਤਾ। ਇਸ ਦਿਨ 1 ਜਨਵਰੀ ਨੂੰ ਪੁਰਾਣੇ ਸਾਲ ਨੂੰ ਅਲਵਿਦਾ ਕਹਿ ਕੇ ਨਵਾਂ ਸਾਲ ਮਨਾਇਆ ਜਾਂਦਾ ਹੈ ਪਰ ਨਵਾਂ ਸਾਲ ਪਹਿਲੀ ਜਨਵਰੀ ਤੋਂ ਕਿਉਂ ਸ਼ੁਰੂ ਹੁੰਦਾ ਹੈ? ਕੀ ਤੁਸੀਂ ਕਦੇ ਸੋਚਿਆ ਹੈ। ਆਓ ਜਾਣਦੇ ਹਾਂ 1 ਜਨਵਰੀ ਨੂੰ ਨਵਾਂ ਸਾਲ ਮਨਾਉਣ ਦਾ ਇਤਿਹਾਸ, ਇਸ ਦੀ ਸ਼ੁਰੂਆਤ ਕਿੱਥੋਂ ਹੋਈ ਅਤੇ ਇਹ ਦਿਨ ਕਿਵੇਂ ਖਾਸ ਬਣ ਗਿਆ। 


ਕੈਲੰਡਰ 45 ਈਸਾ ਪੂਰਵ ਤੋਂ ਪਹਿਲਾਂ ਰੋਮਨ ਸਾਮਰਾਜ ਵਿਚ ਵਰਤੋਂ ਵਿਚ ਸੀ। ਰੋਮ ਦੇ ਉਸ ਸਮੇਂ ਦੇ ਰਾਜੇ ਨੁਮਾ ਪੋਮਪਿਲਸ ਦੇ ਸਮੇਂ, ਰੋਮਨ ਕੈਲੰਡਰ ਵਿਚ 10 ਮਹੀਨੇ, ਇਕ ਸਾਲ ਵਿਚ 310 ਦਿਨ ਅਤੇ ਹਫ਼ਤੇ ਵਿਚ 8 ਦਿਨ ਸਨ। ਕੁਝ ਸਮੇਂ ਬਾਅਦ, ਨੁਮਾ ਨੇ ਕੈਲੰਡਰ ਵਿਚ ਤਬਦੀਲੀਆਂ ਕੀਤੀਆਂ ਤੇ ਜਨਵਰੀ ਨੂੰ ਕੈਲੰਡਰ ਦਾ ਪਹਿਲਾ ਮਹੀਨਾ ਮੰਨਿਆ। 1 ਜਨਵਰੀ ਨੂੰ ਨਵਾਂ ਸਾਲ ਮਨਾਉਣ ਦਾ ਰੁਝਾਨ 1582 ਈ: ਵਿਚ ਗ੍ਰੈਗੋਰੀਅਨ ਕੈਲੰਡਰ ਦੀ ਸ਼ੁਰੂਆਤ ਤੋਂ ਬਾਅਦ ਸ਼ੁਰੂ ਹੋਇਆ।


 1582 ਤੋਂ ਪਹਿਲਾਂ ਬਸੰਤ ਰੁੱਤ ਵਿਚ ਨਵਾਂ ਸਾਲ ਮਾਰਚ ਤੋਂ ਸ਼ੁਰੂ ਹੁੰਦਾ ਸੀ ਪਰ ਨੁਮਾ ਦੇ ਫੈਸਲੇ ਤੋਂ ਬਾਅਦ ਜਨਵਰੀ ਤੋਂ ਸਾਲ ਸ਼ੁਰੂ ਹੋ ਗਿਆ। ਦਰਅਸਲ, ਮਾਰਚ ਮਹੀਨੇ ਦਾ ਨਾਮ ਰੋਮਨ ਦੇਵਤਾ ਮਾਰਸ ਦੇ ਨਾਮ 'ਤੇ ਰੱਖਿਆ ਗਿਆ ਸੀ, ਜੋ ਯੁੱਧ ਦਾ ਦੇਵਤਾ ਸੀ। ਜਦੋਂ ਕਿ ਜਨਵਰੀ ਨੂੰ ਰੋਮਨ ਦੇਵਤਾ ਜੈਨਸ ਦੇ ਨਾਮ ਤੋਂ ਲਿਆ ਗਿਆ ਹੈ, ਜਿਸ ਦੇ ਦੋ ਮੂੰਹ ਸਨ, ਸਾਹਮਣੇ ਵਾਲੇ ਮੂੰਹ ਨੂੰ ਸ਼ੁਰੂਆਤ ਮੰਨਿਆ ਜਾਂਦਾ ਸੀ ਅਤੇ ਪਿਛਲੇ ਮੂੰਹ ਨੂੰ ਅੰਤ ਮੰਨਿਆ ਜਾਂਦਾ ਸੀ। ਨੁਮਾ ਨੇ ਸਾਲ ਦੀ ਸ਼ੁਰੂਆਤ ਲਈ, ਸ਼ੁਰੂਆਤ ਦੇ ਦੇਵਤੇ ਜੈਨਸ ਨੂੰ ਚੁਣਿਆ ਅਤੇ ਇਸ ਤਰ੍ਹਾਂ ਜਨਵਰੀ ਸਾਲ ਦਾ ਪਹਿਲਾ ਮਹੀਨਾ ਬਣ ਗਿਆ।  

ਈਸਾ ਮਸੀਹ ਦੇ ਜਨਮ ਤੋਂ 46 ਸਾਲ ਪਹਿਲਾਂ ਰੋਮਨ ਰਾਜੇ ਜੂਲੀਅਸ ਸੀਜ਼ਰ ਨੇ ਨਵੀਆਂ ਗਣਨਾਵਾਂ ਦੇ ਆਧਾਰ 'ਤੇ ਨਵਾਂ ਕੈਲੰਡਰ ਬਣਾਇਆ ਸੀ। ਇਸ ਦਾ ਨਾਂ ਗਸੀਜਰ ਹੈ ਜੋ 1 ਜਨਵਰੀ ਤੋਂ ਨਵੇਂ ਸਾਲ ਦੀ ਸ਼ੁਰੂਆਤ ਦਾ ਐਲਾਨ ਕਰਦਾ ਹੈ। ਧਰਤੀ ਸੂਰਜ ਦੁਆਲੇ 365 ਦਿਨ ਅਤੇ 6 ਘੰਟੇ ਘੁੰਮਦੀ ਹੈ। ਅਜਿਹੇ 'ਚ ਜਦੋਂ ਜਨਵਰੀ ਅਤੇ ਫਰਵਰੀ ਮਹੀਨੇ ਨੂੰ ਜੋੜਿਆ ਗਿਆ ਤਾਂ ਇਹ ਸੂਰਜ ਦੀ ਗਣਨਾ ਨਾਲ ਮੇਲ ਨਹੀਂ ਖਾਂਦਾ, ਜਿਸ ਤੋਂ ਬਾਅਦ ਖਗੋਲ ਵਿਗਿਆਨੀਆਂ ਨੇ ਇਸ ਦਾ ਡੂੰਘਾਈ ਨਾਲ ਅਧਿਐਨ ਕੀਤਾ। 


ਕੋਈ ਵੀ ਕੈਲੰਡਰ ਸੂਰਜ ਚੱਕਰ ਜਾਂ ਚੰਦਰ ਚੱਕਰ ਦੀ ਗਣਨਾ ਦੇ ਆਧਾਰ 'ਤੇ ਬਣਾਇਆ ਜਾਂਦਾ ਹੈ। ਚੰਦਰ ਚੱਕਰ 'ਤੇ ਆਧਾਰਿਤ ਕੈਲੰਡਰ ਵਿਚ 354 ਦਿਨ ਹੁੰਦੇ ਹਨ। ਇਸ ਦੇ ਨਾਲ ਹੀ ਸੂਰਜ ਚੱਕਰ 'ਤੇ ਬਣੇ ਕੈਲੰਡਰ 'ਚ 365 ਦਿਨ ਹੁੰਦੇ ਹਨ। ਗ੍ਰੈਗੋਰੀਅਨ ਕੈਲੰਡਰ ਸੂਰਜ ਦੇ ਚੱਕਰ 'ਤੇ ਅਧਾਰਤ ਹੈ। ਜ਼ਿਆਦਾਤਰ ਦੇਸ਼ਾਂ ਵਿਚ, ਸਿਰਫ਼ ਗ੍ਰੇਗੋਰੀਅਨ ਕੈਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ।  

Happy New Year 2025 Why Do We Celebrate New Year On January 1 Know Its History Where It Started And How This Day Became Special


Popular Posts
Just Now