ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ
August 31, 2026 / crime
Lptv News /
ਜਾਲੰਧਰ
ਮਹਿੰਗੀ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਮੁਲਜ਼ਮ ਦੇ ਬੈਗ ਵਿੱਚੋਂ 10 ਲੱਖ ਅਤੇ ਆਈਫੋਨ ਬਰਾਮਦ
ਮੁਲਜ਼ਮ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ
ਜਾਲੰਧਰ ਪੁਲਿਸ ਨੇ ਸ਼ਹਿਰ ਵਿੱਚ ਚੱਲ ਰਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਹੁੱਕਾ ਬਾਰ ਵਿੱਚ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਪੁਲਿਸ ਨੇ ਹੁੱਕਾ-ਚਿਲਮ, ਸ਼ਰਾਬ, ਮੋਬਾਈਲ, 10 ਲੱਖ ਕੈਸ਼ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ।
ਜਾਲੰਧਰ ਪੁਲਿਸ ਨੇ ਸ਼ਹਿਰ ਵਿੱਚ ਚੱਲ ਰਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਹੁੱਕਾ ਬਾਰ ਵਿੱਚ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਪੁਲਿਸ ਨੇ ਹੁੱਕਾ-ਚਿਲਮ, ਸ਼ਰਾਬ, ਮੋਬਾਈਲ, 10 ਲੱਖ ਕੈਸ਼ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਦੌਰਾਨ ਬਦਨਾਮ ਤਸਕਰ ਨੂੰ ਵੀ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੀ ਪਛਾਣ ਤਰਸੇਮ ਸਿੰਘ ਉਰਫ਼ ਸੀਮਾ ਵਜੋਂ ਹੋਈ ਹੈ।
ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਇੰਸਪੈਕਟਰ ਜੈਇੰਦਰ ਸਿੰਘ ਦੀ ਅਗਵਾਈ ਵਿੱਚ ਕਾਰਵਾਈ ਕੀਤੀ ਗਈ। ਤਲਾਸ਼ੀ ਦੌਰਾਨ ਪੁਲਿਸ ਨੇ ਮੁਲਜ਼ਮ ਕੋਲੋਂ ਸ਼ਰਾਬ, ਹੁੱਕਾ ਅਤੇ ਹੋਰ ਸਮਾਨ ਬਰਾਮਦ ਕੀਤਾ। ਬਰਾਮਦਗੀ ਵਿੱਚ 8 ਬੋਤਲ ਬਲੈਕ ਲੇਬਲ, 10 ਬੋਤਲ ਬੈਲੇਨਟਾਈਨ ਵਿਸਕੀ ਅਤੇ 4 ਬੋਤਲ ਜੇਮੀਸਨ ਵਿਸਕੀ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਨੇ 3 ਹੁੱਕਾ ਚਿਲਮ ਅਤੇ 3 ਹੁੱਕਾ ਪਾਈਪ ਵੀ ਜ਼ਬਤ ਕੀਤੇ।
ਉੱਥੇ ਹੀ ਮੁਲਜ਼ਮ ਕੋਲ ਰੱਖੇ ਇੱਕ ਬੈਗ ਵਿੱਚੋਂ 10,71,990 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ। ਪੁਲਿਸ ਨੇ ਉਸ ਕੋਲੋਂ ਇੱਕ ਐਪਲ ਮੋਬਾਈਲ, ਇੱਕ ਐਪਲ ਟੈਬਲੈੱਟ, ਇੱਕ ਸੈਮਸੰਗ ਮੋਬਾਈਲ, ਇੱਕ ਸੈਮਸੰਗ ਕੀਪੈਡ ਫੋਨ ਅਤੇ ਇੱਕ ਵੀਵੋ ਮੋਬਾਈਲ ਵੀ ਜ਼ਬਤ ਕੀਤਾ। ਇਸ ਤੋਂ ਇਲਾਵਾ ਦੋ ਸੋਨੇ ਦੇ ਬਰੇਸਲੈੱਟ ਅਤੇ ਚਾਰ ਸੋਨੇ ਦੀਆਂ ਰਿੰਗਾਂ ਵੀ ਪੁਲਿਸ ਨੇ ਕਬਜ਼ੇ ਵਿੱਚ ਲਈਆਂ ਹਨ।
ਪੁਲਿਸ ਦੀ ਸ਼ੁਰੂਆਤੀ ਜਾਂਚ ਅਨੁਸਾਰ, ਤਰਸੇਮ ਸਿੰਘ ਉਰਫ਼ ਸੀਮਾ ਇੱਕ ਪੇਸ਼ੇਵਰ ਅਪਰਾਧੀ ਹੈ। ਉਸ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਥਾਣਾ ਬਸਤੀ ਬਾਵਾ ਖੇਲ ਵਿੱਚ ਮਾਰਪੀਟ, ਚੋਰੀ ਅਤੇ ਐਕਸਾਈਜ਼ ਐਕਟ ਤਹਿਤ ਘੱਟੋ-ਘੱਟ ਛੇ ਫੌਜਦਾਰੀ ਮਾਮਲੇ ਦਰਜ ਹਨ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਜਾਂਚ ਵਿੱਚ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਵਿਦੇਸ਼ੀ ਸ਼ਰਾਬ ਕਿੱਥੋਂ ਲਿਆਉਂਦਾ ਸੀ ਅਤੇ ਉਸ ਕੋਲੋਂ ਬਰਾਮਦ ਇੰਨੀ ਵੱਡੀ ਨਕਦੀ ਦਾ ਸਰੋਤ ਕੀ ਹੈ।
Jalandhar police raids hookah bar