ਦਿਲਜੀਤ ਦੋਸਾਂਝ ਦੇ 'ਔਰਾ ਇੰਡੀਆ ਟੂਰ' 'ਤੇ ਸੰਕਟ ਬਿਨਾਂ ਮਨਜ਼ੂਰੀ ਛੁੱਟੀ ਲੈਣ ਵਾਲੇ ਕਰਮਚਾਰੀਆਂ ਦਾ ਮੰਗਿਆ ਰਿਕਾਰਡ : ਪੰਜਾਬ ਸਰਕਾਰ ਦਾ ਵੱਡਾ ਹੁਕਮ ਐਸਜੀਪੀਸੀ ਨੇ ਨਸ਼ਾ ਵਿਰੋਧੀ ਅੰਦੋਲਨ ਦੌਰਾਨ ਜ਼ਖ਼ਮੀ ਹੋਏ ਚਾਰ ਨੌਜਵਾਨਾਂ ਨੂੰ 5-5 ਲੱਖ ਰੁਪਏ ਦੇ ਚੈੱਕ ਦਿੱਤੇ ਅੰਮ੍ਰਿਤਸਰ ਵਿੱਚ ਨਸ਼ਾ ਸਮਗਲਿੰਗ ਨੈੱਟਵਰਕ ਨਾਲ ਜੁੜੇ ਚਾਰ ਗ੍ਰਿਫ਼ਤਾਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਹਮਲੇ ਵਿੱਚ ਚਾਰ ਪੁਲਿਸ ਕਰਮਚਾਰੀ ਮਾਰੇ ਗਏ ਸਾਊਦੀ ਅਰਬ ਵਿੱਚ ਹਮਲਿਆਂ ਦੀ ਭਾਰਤ ਨੇ ਕੀਤੀ ਸਖ਼ਤ ਨਿੰਦਾ ਡਿਲਿਵਰੀ ਤੋਂ ਬਾਅਦ ਔਰਤ ਦੀ ਮੌਤ 'ਤੇ ਵਿਵਾਦ, ਰਿਸ਼ਤੇਦਾਰਾਂ ਨੇ ਹਸਪਤਾਲ ਦੇ ਬਾਹਰ ਲਾਸ਼ ਰੱਖ ਕੇ ਕੀਤਾ ਵਿਰੋਧ ਲੁਧਿਆਣਾ ਵਿੱਚ ਸਕਾਰਪੀਓ ਸਵਾਰ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਔਰਤਾਂ ਬਾਰੇ ਵਿਵਾਦਪੂਰਨ ਟਿੱਪਣੀਆਂ ਕਰਨ ਕਾਰਨ ਅਕਾਲੀ ਆਗੂ ਸਿਕੰਦਰ ਮਲੂਕਾ ਵੱਡੀ ਮੁਸੀਬਤ ਵਿੱਚ ਫਸ ਗਏ ਹਨ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 23-10-2026 05:30 AM

RBI Repo Rate Cut- ਪੰਜ ਸਾਲ ਬਾਅਦ ਆਰਬੀਆਈ ਨੇ ਦਿੱਤੀ ਵੱਡੀ ਖੁਸ਼ਖਬਰੀ, ਰੈਪੋ ਰੇਟ 'ਚ ਕੀਤੀ ਕਟੌਤੀ, ਘਟੇਗੀ EMI

RBI Repo Rate Cut- ਪੰਜ ਸਾਲ ਬਾਅਦ ਆਰਬੀਆਈ ਨੇ ਦਿੱਤੀ ਵੱਡੀ ਖੁਸ਼ਖਬਰੀ


Admin / Business

ਲਾਈਵ ਪੰਜਾਬੀ ਟੀਵੀ ਬਿਊਰੋ : ਕੇਂਦਰੀ ਬਜਟ ਵਿਚ ਟੈਕਸ ਛੋਟ ਦੇਣ ਤੋਂ ਬਾਅਦ ਹੁਣ ਭਾਰਤੀ ਰਿਜ਼ਰਵ ਬੈਂਕ ਨੇ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਰੈਪੋ ਰੇਟ ਵਿਚ 0.25 ਫੀਸਦੀ ਦੀ ਕਟੌਤੀ ਕੀਤੀ ਹੈ। ਜਿਸ ਤੋਂ ਬਾਅਦ ਹੁਣ ਕਰਜ਼ਾ ਸਸਤਾ ਹੋ ਜਾਵੇਗਾ। ਮਤਲਬ ਤੁਹਾਡੀ ਈਐਮਆਈ ਹੁਣ ਘੱਟ ਜਾਵੇਗੀ। ਦੱਸਣਯੋਗ ਹੈ ਕਿ ਮੌਜੂਦਾ ਰੈਪੋ ਰੇਟ ਹੁਣ 6.25 ਫੀਸਦੀ ਹੈ।


ਪੰਜ ਸਾਲ ਪਹਿਲਾਂ ਘਟੇ ਸੀ ਰੈਪੋ ਰੇਟ


ਜ਼ਿਕਰਯੋਗ ਹੈ ਕਿ ਇਸ ਤੋਂ 5 ਸਾਲ ਪਹਿਲਾਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਈ 2020 ਵਿਚ ਰੈਪੋ ਦਰ ਵਿਚ ਕਟੌਤੀ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਇਸ ਨੂੰ ਹੌਲੀ-ਹੌਲੀ ਵਧਾ ਕੇ 6.5 ਫੀਸਦੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਰੈਪੋ ਰੇਟ 'ਚ ਆਖਰੀ ਵਾਧਾ ਫਰਵਰੀ 2023 'ਚ ਕੀਤਾ ਗਿਆ ਸੀ।


ਕੀ ਕਹਿੰਦਾ ਹੈ ਆਰਬੀਆਈ


ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਮੁਤਾਬਕ ਬੈਠਕ ਵਿਚ ਆਰਥਿਕ ਵਿਕਾਸ 'ਤੇ ਚਰਚਾ ਕੀਤੀ ਗਈ। ਗਵਰਨਰ ਮੁਤਾਬਕ ਅਸੀਂ ਬੈਠਕ 'ਚ ਫੈਸਲਾ ਲਿਆ ਹੈ ਕਿ ਰੈਪੋ ਰੇਟ ਘੱਟ ਕੀਤਾ ਜਾ ਰਿਹਾ ਹੈ। ਹੁਣ ਰੈਪੋ ਰੇਟ 6.50 ਤੋਂ ਘਟਾ ਕੇ 6.25 ਕੀਤਾ ਜਾ ਰਿਹਾ ਹੈ। ਰੈਪੋ ਰੇਟ 'ਚ ਕਟੌਤੀ ਤੋਂ ਬਾਅਦ ਹੁਣ ਤੁਹਾਡੀ ਲੋਨ ਦੀ  ਈਐਮਆਈ ਘੱਟ ਜਾਵੇਗੀ।


ਚੁਣੌਤੀਆਂ 'ਚੋਂ ਲੰਘ ਰਿਹਾ ਵਿਸ਼ਵ ਆਰਥਿਕਤਾ 


ਗਵਰਨਰ ਨੇ ਕਿਹਾ ਕਿ ਵਿਸ਼ਵ ਅਰਥਵਿਵਸਥਾ ਚੁਣੌਤੀਆਂ ਵਿਚੋਂ ਗੁਜ਼ਰ ਰਹੀ ਹੈ। ਇਸ ਤੋਂ ਇਲਾਵਾ ਵਿਸ਼ਵ ਪੱਧਰ 'ਤੇ ਮਹਿੰਗਾਈ ਵੀ ਵਧ ਰਹੀ ਹੈ। ਫੈਡਰਲ ਰਿਜ਼ਰਵ ਬੈਂਕ ਵੀ ਦਰਾਂ ਵਿਚ ਕਟੌਤੀ ਕਰ ਰਿਹਾ ਹੈ। ਭੂ-ਰਾਜਨੀਤਿਕ ਤਣਾਅ ਵੀ ਵਧ ਰਿਹਾ ਹੈ। ਜਿਸ ਕਾਰਨ ਦੁਨੀਆ ਭਰ ਦੀ ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਭਾਰਤੀ ਰੁਪਿਆ ਅਜੇ ਵੀ ਦਬਾਅ ਵਿੱਚ ਹੈ। ਰਿਜ਼ਰਵ ਬੈਂਕ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ।

After Five Years RBI Gave Big News Repo Rate Cut EMI Will Be Reduced


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now