ਆਪ ਸਰਕਾਰ 'ਤੇ ਹੈਰੋਇਨ ਮਾਮਲੇ ਵਿੱਚ ਨਸ਼ਾ ਮੁਲਜ਼ਮ ਨੂੰ ਡਿਫ਼ਾਲਟ ਬੇਲ ਦਿਵਾਉਣ ਵਿੱਚ ਮਦਦ ਕਰਨ ਦਾ ਦੋਸ਼ ਝੋਟਾ ਦੇ ਪਿਤਾ ਨੇ ਰਾਹੁਲ ਗਾਂਧੀ, ਬੀਅੰਤ ਸਿੰਘ ਪਰਿਵਾਰ ਨੂੰ ਮਾਨਸਾ ਵਿਰੋਧ ਪ੍ਰਦਰਸ਼ਨ ਨਾ ਆਉਣ ਦੀ ਕੀਤੀ ਅਪੀਲ ਦੀਆ ਮਿਰਜ਼ਾ ਹਿੰਦੂਤਵ ਵਿਰੋਧੀ ਹੈ, ਸਾਨੂੰ ਨਹੀਂ ਦੱਸ ਸਕਦੀ ਦੀਵਾਲੀ ਕਿਵੇਂ ਮਨਾਈਏ ਕਦੇ ਵੀ ਡਿੱਗ ਸਕਦੀ ਹੈ ਸਰਕਾਰ! ਵਿਧਾਇਕਾਂ ਨੇ ਸਮਰਥਨ ਵਾਪਸ ਲੈਣ ਦੀ ਦਿੱਤੀ ਚੇਤਾਵਨੀ ਰਾਜਸਥਾਨ ਵਿੱਚ ਮੌਤ ਬਣ ਕੇ ਦੌੜਿਆ ਕਰੰਟ, ਸੜਕ ਬਣਾ ਰਹੇ 8 ਮਜ਼ਦੂਰਾਂ ਨੇ ਤੋੜਿਆ ਦਮ ਲੁਧਿਆਣਾ ਵਿੱਚ ਗੁਰਦੁਆਰਾ ਸਾਹਿਬ 'ਤੇ ਫਾਇਰਿੰਗ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ ਪੰਜਾਬ ਵਿੱਚ ਸਾਬਕਾ ਮੰਤਰੀ ਦੇ ਘਰ ਈਡੀ ਰੇਡ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-11-2026 05:30 AM ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-11-2026 05:30 AM ਇਸਰੋ ਨੇ ਨੈਵੀਗੇਸ਼ਨ ਸੈਟੇਲਾਈਟ ਐਨਵੀਐਸ-03 ਸਫਲਤਾਪੂਰਵਕ ਲਾਂਚ ਕੀਤਾ

ਸੁਮੇਧ ਸੈਣੀ ਅਤੇ ਹੋਰਾਂ ਦੇ ਨਾਰਕੋ ਟੈਸਟ ਦੀ ਦਰਖ਼ਾਸਤ 'ਤੇ 6 ਜੁਲਾਈ ਨੂੰ ਸੁਣਵਾਈ

ਸੁਮੇਧ ਸੈਣੀ ਅਤੇ ਹੋਰਾਂ ਦੇ ਨਾਰਕੋ ਟੈਸਟ ਦੀ ਦਰਖ਼ਾਸਤ 'ਤੇ 6 ਜੁਲਾਈ ਨੂੰ


LPTV / Chandigarh

ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨਾਲ ਸੰਬੰਧਿਤ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਫ਼ਰੀਦਕੋਟ ਸੈਸ਼ਨ ਕੋਰਟ 'ਚ ਮੰਗਲਵਾਰ ਨੂੰ ਸੁਣਵਾਈ ਹੋਈ ਪਰ ਸਾਬਕਾ ਡੀਜੀਪੀ ਸੈਣੀ, ਮੁਅੱਤਲ ਆਈਜੀਪੀ ਉਮਰਾਨੰਗਲ ਤੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ  ਪੇਸ਼ ਨਹੀਂ ਹੋਏ। ਤਿੰਨਾਂ ਨਾਮਜ਼ਦ ਅਧਿਕਾਰੀਆਂ ਦੀ ਜਗ੍ਹਾ ਉਨ੍ਹਾਂ ਦੇ ਵਕੀਲਾਂ ਨੇ ਤਰੀਕ ਭੁਗਤੀ ਜਿਸ ਤੋਂ ਬਾਅਦ ਸੁਣਵਾਈ ਲਈ ਨਵੀਂ ਤਰੀਕ 6 ਜੁਲਾਈ ਦੇ ਦਿੱਤੀ ਗਈ।

ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਫਰੀਦਕੋਟ ਦੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਦਰਖ਼ਾਸਤ ਦੇ ਕੇ ਮੰਗ ਕੀਤੀ ਸੀ ਕਿ ਜਾਂਚ ਟੀਮ ਨੂੰ ਇਸ ਮਾਮਲੇ 'ਚ ਨਾਮਜ਼ਦ ਤਿੰਨਾਂ ਅਧਿਕਾਰੀਆਂ ਦਾ ਨਾਰਕੋ ਟੈਸਟ ਕਰਵਾਉਣ ਦੀ ਆਗਿਆ ਦਿੱਤੀ ਜਾਵੇ। ਐਸਆਈਟੀ ਨੇ ਕਿਹਾ ਸੀ ਕਿ ਉਕਤ ਤਿੰਨੋਂ ਨਾਮਜ਼ਦ ਜਾਂਚ ਵਿਚ ਸੱਚ ਛੁਪਾ ਰਹੇ ਹਨ, ਇਸ ਲਈ ਇਨ੍ਹਾਂ ਦਾ ਨਾਰਕੋ ਜਾਂ ਲਾਈਡਿਟੈਕਟਿਵ ਟੈਸਟ ਕਰਵਾਇਆ ਜਾਣਾ ਲਾਜ਼ਮੀ ਹੈ। ਇਸ 'ਤੇ ਫਰੀਦਕੋਟ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਨੇ ਤਿੰਨਾਂ ਨਾਮਜ਼ਦਾਂ ਨੂੰ 22 ਜੂਨ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਨੋਟਿਸ ਕੀਤਾ ਸੀ, ਪਰ ਅੱਜ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਤਿੰਨੋਂ ਨਾਮਜ਼ਦ ਅਦਾਲਤ 'ਚ ਪੇਸ਼ ਨਹੀਂ ਹੋਏ। ਸਿਰਫ ਉਨ੍ਹਾਂ ਦੇ ਵਕੀਲ ਪੇਸ਼ ਹੋਏ।

Hearing on the application of Narco test of Sumedh Saini and others on July 6


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now