Delhi Weather Update- ਰਾਜਧਾਨੀ 'ਚ ਠੰਢ ਦਾ 'ਯੈਲੋ ਅਲਰਟ'; ਸੂਰਜ ਦੇਵਤਾ ਹੋਏ ਗਾਇਬ, ਪ੍ਰਦੂਸ਼ਣ ਨੇ ਵੀ ਵਿਗਾੜੇ ਹਾਲਾਤ
Delhi
- ਸਫਦਰਜੰਗ ਵਿਖੇ ਵੱਧ ਤੋਂ ਵੱਧ ਤਾਪਮਾਨ 15.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3.3 ਡਿਗਰੀ ਘੱਟ ਹੈ। ਕਈ ਇਲਾਕਿਆਂ ਵਿੱਚ ਤਾਪਮਾਨ ਆਮ ਨਾਲੋਂ 5 ਡਿਗਰੀ ਤੱਕ ਹੇਠਾਂ ਚਲਾ ਗਿਆ, ਜਿਸ ਨਾਲ 'ਕੋਲਡ ਡੇ' (Cold Day) ਵਾਲੀ ਸਥਿਤੀ ਬਣ ਗਈ।
- ਬੁੱਧਵਾਰ: ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਨੂੰ ਦੇਖਦੇ ਹੋਏ 'ਯੈਲੋ ਅਲਰਟ' (Yellow Alert) ਜਾਰੀ ਕੀਤਾ ਗਿਆ ਹੈ। ਦਿਨ ਦਾ ਤਾਪਮਾਨ 14 ਤੋਂ 16 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।
- ਵੀਰਵਾਰ: ਇਸ ਦਿਨ ਵੀ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ ਅਤੇ ਯੈਲੋ ਅਲਰਟ ਬਰਕਰਾਰ ਰਹੇਗਾ। ਹਵਾਵਾਂ ਦੀ ਰਫ਼ਤਾਰ 5 ਤੋਂ 15 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ।
- AQI: ਸਿਰਫ਼ 24 ਘੰਟਿਆਂ ਦੇ ਅੰਦਰ ਹੀ ਏਅਰ ਕੁਆਲਿਟੀ ਇੰਡੈਕਸ (AQI) ਵਿੱਚ 66 ਅੰਕਾਂ ਦਾ ਉਛਾਲ ਆਇਆ ਹੈ ਅਤੇ ਇਹ 310 ਦਰਜ ਕੀਤਾ ਗਿਆ ਹੈ, ਜੋ ਕਿ 'ਬਹੁਤ ਖਰਾਬ' (Very Poor) ਸ਼੍ਰੇਣੀ ਵਿੱਚ ਆਉਂਦਾ ਹੈ।
Delhi weather update yellow alert of cold in the capital sun god disappeared pollution also worsened the situation