ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

Alia Bhatt Skin Care Routine - ਆਲੀਆ ਭੱਟ ਵਰਗੀ ਸਾਫਟ ਤੇ ਗਲੋਇੰਗ ਸਕਿਨ ਚਾਹੁੰਦੇ ਹੋ ਤਾਂ ਅਪਣਾਓ ਇਹ ਬਿਊਟੀ ਟਿਪਸ

Alia Bhatt Skin Care Routine - ਆਲੀਆ ਭੱਟ ਵਰਗੀ ਸਾਫਟ ਤੇ ਗਲੋਇੰਗ


Admin / LIFESTYLE

ਲਾਈਫਸਟਾਈਲ ਡੈਸਕ : ਆਲੀਆ ਭੱਟ ਆਪਣੀ ਖੂਬਸੂਰਤੀ ਤੇ ਅਦਾਕਾਰੀ ਲਈ ਜਾਣੀ ਜਾਂਦੀ ਹੈ। ਉਹ ਆਪਣੀ ਖੂਬਸੂਰਤੀ, ਸਿਹਤ ਤੇ ਗਲੋਇੰਗ ਸਕਿਨ ਦਾ ਬਹੁਤ ਧਿਆਨ ਰੱਖਦੀ ਹੈ। ਉਹ ਆਪਣੇ ਯੂਟਿਊਬ ਚੈਨਲ 'ਤੇ ਸਕਿਨ ਦੀ ਦੇਖਭਾਲ ਨਾਲ ਸਬੰਧਤ ਟਿਪਸ ਅਤੇ ਹੈਕਸ ਬਾਰੇ ਵੀ ਗੱਲ ਕਰਦੀ ਹੈ। ਆਓ ਅੱਜ, ਅਭਿਨੇਤਰੀ ਦੇ ਜਨਮਦਿਨ ਦੇ ਮੌਕੇ 'ਤੇ, ਉਨ੍ਹਾਂ ਦੀ ਸਕਿਨ ਕੇਅਰ ਟਿਪਸ 'ਤੇ ਨਜ਼ਰ ਮਾਰੀਏ।


ਕਲੀਂਜ਼ਰ ਕਰਨਾ ਜ਼ਰੂਰੀ

ਆਲੀਆ ਲਗਾਤਾਰ ਕਿਸੇ ਜੈਂਟਲ ਕਲਿੰਜ਼ਰ ਨਾਲ ਸਕਿਨ ਦੀ ਕਲਿਜ਼ਿੰਗ ਕਰਦੀ ਰਹਿੰਦੀ ਹੈ। ਜੋ ਕਿ ਬਹੁਤ ਹੀ ਫਾਇਦੇਮਦ ਹੈ। ਇਸ ਨਾਲ ਤੁਹਾਡੀ ਸਕਿਨ ਬਹੁਤ ਹੀ ਕੋਮਲ ਤਰੀਕੇ ਨਾਲ ਸਾਫ਼ ਹੋ ਜਾਵੇਗੀ ਅਤੇ ਖੁਸ਼ਕੀ ਮਹਿਸੂਸ ਨਹੀਂ ਹੋਵੇਗੀ। ਇਸ ਤੋਂ ਬਾਅਦ ਉਹ ਆਪਣੀ ਸਕਿਨ ਦੀ ਮਸਾਜ ਕਰਨਾ ਪਸੰਦ ਕਰਦੀ ਹੈ। 


ਟੋਨਿੰਗ

ਸਾਫਟ ਕਲਿੰਜ਼ਰ ਤੋਂ ਬਾਅਦ, ਆਲੀਆ ਟੋਨਿੰਗ ਮਿਸਟ ਦੀ ਵਰਤੋਂ ਕਰਦੀ ਹੈ। ਉਸਨੇ ਦੱਸਿਆ ਕਿ ਉਹ ਸਿਰਾਮਾਈਡ ਅਤੇ ਪ੍ਰੋਬਾਇਓਟਿਕਸ ਨਾਲ ਭਰਪੂਰ ਉਤਪਾਦਾਂ ਦੀ ਵਰਤੋਂ ਕਰਦੀ ਹੈ। ਆਲੀਆ ਨੇ ਦੱਸਿਆ ਕਿ ਸੇਰਾਮਾਈਡਸ ਸਕਿਨ ਕੇਅਰ ਫ੍ਰੈਂਡਲੀ ਹਨ।


ਸੀਰਮ

ਤੀਜੇ ਸਟੇਪ ਵਿਚ ਆਲੀਆ ਸਕਿਨ 'ਤੇ ਸੀਰਮ ਦੀ ਵਰਤੋਂ ਕਰਦੀ ਹੈ। ਉਹ ਆਪਣੀ ਸਕਿਨ ਨੂੰ ਹਾਈਡਰੇਟ ਰੱਖਣ ਲਈ ਪੇਪਟਾਇਡ ਸੀਰਮ ਲਾਉਂਦੀ ਹੈ।


ਮੋਇਸਚਰਾਈਜ਼ਰ 

ਆਲੀਆ ਭੱਟ ਇਕ ਲਾਈਟ ਮੋਇਸਚਰਾਈਜ਼ਰ ਦੀ ਵਰਤੋਂ ਕਰਦੀ ਹੈ। ਜਿਸ ਵਿੱਚ ਸੇਰਾਮਾਈਡ ਹੁੰਦਾ ਹੈ ਅਤੇ ਇਹ ਸਕਿਨ ਨੂੰ ਨਿਊਟਰੀਸ਼ੀਅਨ ਦੇਣ ਦੇ ਨਾਲ ਸਕਿਨ ਨੂੰ ਬਹੁਤ ਨਰਮ ਰੱਖਦਾ ਹੈ।


ਸਨਸਕ੍ਰੀਨ

ਆਪਣੀ ਸਕਿਨ ਨੂੰ ਸੂਰਜ ਤੋਂ ਬਚਾਉਣ ਲਈ, ਆਲੀਆ ਕਾਫ਼ੀ ਮਾਤਰਾ ਵਿਚ ਹਲਕਾ 50 ਐਸਪੀਐਫ ਸਨਸਕ੍ਰੀਨ ਲਗਾਉਂਦੀ ਹੈ। ਇਸ ਨਾਲ ਸਕਿਨ ਕਾਲੀ ਨਹੀਂ ਪੈਂਦੀ।


ਲਿਪ ਬਾਮ ਬਣਾਉਂਦਾ ਹੈ ਹੋਰ ਵੀ ਖੂਬਸੂਰਤ

ਆਲੀਆ ਭੱਟ ਗੁਲਾਬੀ ਅਤੇ ਨਰਮ ਲਿਪਸ ਲਈ ਪੇਪਟਾਇਡ ਲਿਪ ਬਾਮ ਦੀ ਵਰਤੋਂ ਕਰਦੀ ਹੈ। ਇਸ ਨਾਲ ਉਹ ਜ਼ਿਆਦਾ ਖੂਬਸੂਰਤ ਲਗਦੀ ਹੈ।

Alia Bhatt Skin Care Routine If You Want Soft And Glowing Skin Like Alia Bhatt Follow These Beauty Tips


Popular Posts
Just Now