Actress Smriti Biswas - ਮਸ਼ਹੂਰ ਅਦਾਕਾਰਾ ਸਮ੍ਰਿਤੀ ਬਿਸਵਾਸ ਦਾ ਦੇਹਾਂਤ, ਫਰਵਰੀ 'ਚ ਮਨਾਇਆ ਸੀ ਆਪਣਾ 100ਵਾਂ ਜਨਮ ਦਿਨ
Admin / Entertainment
ਐਂਟਰਟੇਨਮੈਂਟ ਡੈਸਕ : ਮਸ਼ਹੂਰ ਅਦਾਕਾਰਾ ਸਮ੍ਰਿਤੀ ਬਿਸਵਾਸ ਦਾ 100 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਫਿਲਮ ਹੈਰੀਟੇਜ ਫਾਊਂਡੇਸ਼ਨ ਨੇ ਕੀਤੀ ਹੈ। ਫਿਲਮ ਹੈਰੀਟੇਜ ਫਾਊਂਡੇਸ਼ਨ ਨੇ ਅਭਿਨੇਤਰੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਕਿਹਾ ਕਿ ਉਸਨੇ ਬੁੱਧਵਾਰ ਨੂੰ ਆਪਣੇ ਨਾਸਿਕ ਸਥਿਤ ਘਰ ਵਿਚ ਆਖਰੀ ਸਾਹ ਲਿਆ ਅਤੇ ਵੀਰਵਾਰ ਨੂੰ ਈਸਾਈ ਰੀਤੀ ਰਿਵਾਜਾਂ ਨਾਲ ਸਸਕਾਰ ਕੀਤਾ ਗਿਆ।
ਐਕਸ 'ਤੇ ਦਿੱਗਜ ਅਭਿਨੇਤਰੀ ਦੇ ਦੇਹਾਂਤ ਦੀ ਦੁਖਦਾਈ ਖਬਰ ਦਿੰਦੇ ਹੋਏ, ਫਿਲਮ ਹੈਰੀਟੇਜ ਫਾਊਂਡੇਸ਼ਨ ਨੇ ਲਿਖਿਆ ਕਿ ਫਿਲਮ ਹੈਰੀਟੇਜ ਫਾਊਂਡੇਸ਼ਨ ਤਜਰਬੇਕਾਰ ਅਦਾਕਾਰਾ ਸਮ੍ਰਿਤੀ ਬਿਸਵਾਸ ਦੇ ਦੇਹਾਂਤ ਦੀ ਖਬਰ ਸੁਣ ਕੇ ਬਹੁਤ ਦੁਖੀ ਹੈ। ਸਮ੍ਰਿਤੀ ਬਿਸਵਾਸ, ਜਿਸ ਨੇ ਇਸ ਸਾਲ ਫਰਵਰੀ ਵਿੱਚ ਆਪਣਾ 100ਵਾਂ ਜਨਮਦਿਨ ਮਨਾਇਆ, 1940 ਤੋਂ 1950 ਦੇ ਦਹਾਕੇ ਤੱਕ ਸਭ ਤੋਂ ਜੋਸ਼ੀਲੇ ਅਤੇ ਸੁੰਦਰ ਅਭਿਨੇਤਰੀਆਂ ਵਿਚੋਂ ਇਕ ਸੀ। ਦਸ ਸਾਲ ਦੀ ਉਮਰ ਵਿਚ ਉਨ੍ਹਾਂ ਨੇ ਐਕਟਿੰਗ ਸ਼ੁਰੂ ਕੀਤੀ ਸੀ।
Actress Smriti Biswas Famous Actress Smriti Biswas Passed Away Her 100th Birthday Was Celebrated In February