Vikrant Messi ਨੇ ਸੰਨਿਆਸ ਦਾ ਕੀਤਾ ਐਲਾਨ, ਕਿਹਾ- ਨਵੇਂ ਸਾਲ 'ਤੇ ਆਖਰੀ ਵਾਰ ਮਿਲਾਂਗੇ
Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਅਦਾਕਾਰ ਵਿਕਰਾਂਤ ਮੈਸੀ ਅੱਜ ਇੰਡਸਟਰੀ 'ਚ ਜਾਣਿਆ-ਪਛਾਣਿਆ ਨਾਂ ਹੈ। ਅਦਾਕਾਰ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਫਿਲਮ 12ਵੀਂ ਫੇਲ੍ਹ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਵਿਕਰਾਂਤ ਮੈਸੀ ਅੱਜ ਕਿਸੇ ਜਾਣ-ਪਛਾਣ ਦੇ ਮੋਹਤਾਜ਼ ਨਹੀਂ ਹੈ। ਇਸ ਦੌਰਾਨ ਵਿਕਰਾਂਤ ਮੈਸੀ ਨੇ ਹੁਣ 37 ਸਾਲ ਦੀ ਉਮਰ ਵਿਚ ਐਕਟਿੰਗ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਵਿਕਰਾਂਤ ਮੈਸੀ ਨੇ ਸੋਸ਼ਲ ਮੀਡੀਆ 'ਤੇ ਐਕਟਿੰਗ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਐਕਟਰ ਨੇ ਲਿਖਿਆ ਕਿ ਨਮਸਤੇ, ਪਿਛਲੇ ਕੁਝ ਸਾਲ ਅਤੇ ਇਸ ਤੋਂ ਅੱਗੇ ਦੇ ਸਮੇਂ ਬੇਮਿਸਾਲ ਰਹੇ ਹਨ। ਮੈਂ ਤੁਹਾਡੇ ਬੇਅੰਤ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਪਰ ਜਿਵੇਂ-ਜਿਵੇਂ ਮੈਂ ਅੱਗੇ ਵਧਦਾ ਹਾਂ, ਮੈਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਮੇਂ ਫਿਰ ਤੋਂ ਸੰਭਲਣ ਅਤੇ ਘਰ ਵਾਪਸ ਜਾਣ ਦਾ ਹੈ, ਇੱਕ ਪਤੀ ਦੇ ਰੂਪ ਵਿੱਚ ਅਤੇ ਇੱਕ ਅਦਾਕਾਰ ਦੇ ਰੂਪ ਵਿੱਚ ਵੀ। ਇਸ ਲਈ 2025 ਵਿਚ ਅਸੀਂ ਆਖਰੀ ਵਾਰ ਮਿਲਾਂਗੇ। ਪਿਛਲੀ ਦੋ ਫਿਲਮਾਂ ਤੇ ਕਈ ਸਾਲਾਂ ਦੀਆਂ ਯਾਦਾਂ। ਫਿਰ ਤੋਂ ਧੰਨਵਾਦ। ਹਰ ਚੀਜ਼ ਲਈ ਤੇ ਵਿਚਾਲੇ ਵਿਚ ਜੋ ਕੁਝ ਵੀ ਹੋਇਆ ਉਸ ਦੇ ਲਈ ਹਮੇਸ਼ਾਂ ਲਈ ਰਿਣੀ ਰਹਾਂਗਾ।
Vikrant Messi Announced His Retirement