Saif Ali Khan Attack Case- ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਸ਼ੱਕੀ ਪੁਲਿਸ ਹਿਰਾਸਤ 'ਚ, ਪੁੱਛਗਿੱਛ ਜਾਰੀ
Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ 'ਤੇ ਹੋਏ ਹਮਲੇ ਦੇ ਸ਼ੱਕੀ ਦੋਸ਼ੀ ਨੂੰ ਪੁਲਿਸ ਨੇ ਮੁੰਬਈ 'ਚ ਗ੍ਰਿਫਤਾਰ ਕਰ ਲਿਆ ਹੈ। ਇਸ ਮੁਲਜ਼ਮ ਨੂੰ ਪੁਲਿਸ ਨੇ ਘਟਨਾ ਤੋਂ ਕਰੀਬ 32 ਘੰਟੇ ਬਾਅਦ ਫੜ ਲਿਆ ਸੀ। ਪੁਲਿਸ ਹੁਣ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ ਕਿ ਕੀ ਉਸ ਦੀ ਹਮਲੇ ਵਿਚ ਕੋਈ ਭੂਮਿਕਾ ਹੈ।
ਦਰਅਸਲ, ਮੁੰਬਈ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਦੀਆਂ 28 ਟੀਮਾਂ ਮਿਲ ਕੇ ਇਸ ਹਮਲਾਵਰ ਦੀ ਭਾਲ ਕਰ ਰਹੀਆਂ ਸੀ। ਆਖ਼ਰਕਾਰ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੂੰ ਮੁਲਜ਼ਮ ਕੋਲੋਂ ਉਹੀ ਬੈਗ ਮਿਲਿਆ ਹੈ, ਜੋ ਸੀਸੀਟੀਵੀ ਵਿੱਚ ਹਮਲਾਵਰ ਨਾਲ ਨਜ਼ਰ ਆ ਰਿਹਾ ਸੀ।
Saif Ali Khan Attack Case Suspect In Saif Ali Khan Attack Case In Police Custody