ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਸੋਸ਼ਲ ਮੀਡੀਆ 'ਤੇ ਹੁੰਦੀ ਟ੍ਰੋਲਿੰਗ ਤੋਂ ਬਹੁਤ ਪ੍ਰੇਸ਼ਾਨ ਪ੍ਰਸਿੱਧ ਗਾਇਕਾ - ਜਸਵਿੰਦਰ ਬਰਾੜ

ਸੋਸ਼ਲ ਮੀਡੀਆ 'ਤੇ ਹੁੰਦੀ ਟ੍ਰੋਲਿੰਗ ਤੋਂ ਬਹੁਤ ਪ੍ਰੇਸ਼ਾਨ ਪ੍ਰਸਿੱਧ ਗਾਇਕਾ


ਚੰਡੀਗੜ੍ਹ, 22 ਜੁਲਾਈ 2025 , (ਨਵਦੀਪ ਕੌਰ ਰਜ਼ਾਦਾ ) :  ਮਸ਼ਹੂਰ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਆਪਣੀ ਸ਼ਕਤੀਸ਼ਾਲੀ ਆਵਾਜ਼ ਲਈ ਜਾਣੀ ਜਾਂਦੀ ਹੈ। ਗਾਇਕਾ ਜਸਵਿੰਦਰ ਬਰਾੜ ਇੰਡਸਟਰੀ ਦੀਆਂ ਸਭ ਤੋਂ ਸਤਿਕਾਰਯੋਗ ਹਸਤੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ, ਜੋ ਇਸ ਸਮੇਂ ਸੋਸ਼ਲ ਮੀਡੀਆ ਉਤੇ ਹੁੰਦੀ ਟ੍ਰੋਲਿੰਗ ਤੋਂ ਬਹੁਤ ਪ੍ਰੇਸ਼ਾਨ ਹੈ।
ਹਾਲ ਹੀ ਵਿੱਚ ਗਾਇਕਾ ਨੇ ਇੱਕ ਇੰਟਰਵਿਊ ਵਿੱਚ ਸ਼ਿਰਕਤ ਕੀਤੀ, ਜਿੱਥੇ ਉਸਨੇ ਆਪਣੇ ਆਪ ਦੀ ਹੁੰਦੀ ਟ੍ਰੋਲਿੰਗ ਬਾਰੇ ਖੁੱਲ੍ਹ ਕੇ ਗੱਲ ਕੀਤੀ। ਗਾਇਕਾ ਨੇ ਦੱਸਿਆ ਕਿ ਉਸ ਬਾਰੇ ਸੋਸ਼ਲ ਮੀਡੀਆ ਉਤੇ ਕੁਮੈਂਟਜ਼ ਵਿੱਚ ਅਜਿਹੀਆਂ ਫਾਲਤੂ ਗੱਲਾਂ ਹੁੰਦੀਆਂ ਹਨ, ਜੋ ਹੁਣ ਉਸ ਲਈ ਸਹਿਣਯੋਗ ਨਹੀਂ ਹਨ।
ਗਾਇਕਾ ਨੇ ਖੁਦ ਦੱਸਿਆ ਕਿ ਲੋਕ ਉਸਦੀ ਧੀ ਨੂੰ 'ਨਾਜਾਇਜ਼' ਕਹਿੰਦੇ ਹਨ, ਉਸ ਦੀ ਆਵਾਜ਼ ਅਤੇ ਉਸਦੀ ਸ਼ਕਲ ਉਤੇ ਕੁਮੈਂਟ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਸ ਨੂੰ ਟੀਬੀ ਦੀ ਬਿਮਾਰੀ ਹੈ। ਉਸ ਦੇ ਚਰਿੱਤਰ ਉਤੇ ਉਂਗਲੀਆਂ ਚੁੱਕਦੇ ਹਨ, ਉਸਦਾ ਰਿਸ਼ਤਾ ਉਸਦੇ ਪੁੱਤਰ ਨਾਲ ਜੋੜਦੇ ਹਨ। "ਇਸ ਸਭ ਕਾਰਨ ਮੈਂ ਬਹੁਤ ਪ੍ਰੇਸ਼ਾਨ ਹਾਂ, ਮੈਂ ਕਈ ਵਾਰ ਸੋਚਿਆ ਹੈ ਕਿ ਮੈਂ ਖੁਦ ਨੂੰ ਖਤਮ ਕਰ ਲਵਾਂ।" ਗਾਇਕਾ ਨੇ ਅੱਗੇ ਕਿਹਾ, "ਇਨ੍ਹਾਂ ਨੂੰ ਹਟਾ ਦੇਵੋਂ, ਮੈਂ ਹੁਣ ਹੋਰ ਸਹਿਣ ਨਹੀਂ ਕਰ ਸਕਦੀ ਹਾਂ। ਮੈਂ 7 ਸਾਲ ਡਿਪਰੈਸ਼ਨ ਵਿੱਚ ਰਹੀ ਹਾਂ, ਮੈਂ ਬਹੁਤ ਮੁਸ਼ਕਿਲ ਨਾਲ ਉੱਠੀ ਹਾਂ, ਮੈਨੂੰ ਤੰਗ ਨਾ ਕਰੋ।" ਇਸ ਤੋਂ ਇਲਾਵਾ ਗਾਇਕਾ ਨੇ ਇਹ ਵੀ ਦੱਸਿਆ ਕਿ ਉਹ ਹੁਣ ਅਜਿਹੇ ਲੋਕਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰੇਗੀ।
ਗਾਇਕਾ ਦੀ ਟੀਮ ਨੇ ਇੰਸਟਾਗ੍ਰਾਮ ਹੈਂਡਲ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ, ਉਸਨੇ ਉਪਭੋਗਤਾਵਾਂ ਨੂੰ ਉਸਦੇ ਵਿਰੁੱਧ ਲਗਾਏ ਗਏ ਧੋਖਾਧੜੀ ਦੇ ਇਲਜ਼ਾਮਾਂ ਵਿਰੁੱਧ ਚਿਤਾਵਨੀ ਦਿੱਤੀ ਹੈ। ਉਸਨੇ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਸੰਬੰਧਤ ਹੋਣ ਨਾਲ ਉਹ ਉਸਦੇ ਕੰਮਾਂ ਲਈ ਦੋਸ਼ੀ ਨਹੀਂ ਬਣਦੀ ਹੈ।
ਗਾਇਕਾ ਜਸਵਿੰਦਰ ਬਰਾੜ ਬਾਰੇ
ਪੰਜਾਬੀ ਅਖਾੜਿਆਂ ਦੀ ਸ਼ਾਨ ਗਾਇਕਾ ਜਸਵਿੰਦਰ ਬਰਾੜ ਦਾ ਜਨਮ 8 ਸਤੰਬਰ 1973 ਨੂੰ ਹਰਿਆਣਾ ਦੇ ਸਿਰਸਾ 'ਚ ਹੋਇਆ। ਪੰਜਾਬੀ ਗਾਇਕੀ 'ਚ ਜਸਵਿੰਦਰ ਬਰਾੜ ਆਪਣੀ ਦਮਦਾਰ ਅਵਾਜ਼ ਕਰਕੇ ਪਹਿਚਾਣੀ ਜਾਂਦੀ ਹੈ। ਜਸਵਿੰਦਰ ਬਰਾੜ ਵੱਲੋਂ ਕਈ ਹਿੱਟ ਐਲਬਮਾਂ ਸਰੋਤਿਆਂ ਦੀ ਝੋਲੀ ਪਾਈਆਂ ਹਨ।
ਜਸਵਿੰਦਰ ਕੌਰ ਦਾ ਵਿਆਹ ਰਣਜੀਤ ਸਿੰਘ ਸਿੱਧੂ ਨਾਲ ਸਾਲ 2000 'ਚ ਹੋਇਆ ਸੀ। ਵਿਆਹ ਤੋਂ ਦੋ ਸਾਲ ਬਾਅਦ ਜਸਵਿੰਦਰ ਬਰਾੜ ਨੇ ਗਾਇਕੀ ਸਫ਼ਰ ਤੋਂ ਦੂਰੀ ਵੀ ਬਣਾ ਕੇ ਰੱਖੀ ਸੀ। ਜਸਵਿੰਦਰ ਬਰਾੜ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 1990 'ਚ ਐਲਬਮ 'ਕੀਮਤੀ ਚੀਜ਼' ਨਾਲ ਕੀਤੀ ਸੀ। ਉਸ ਤੋਂ ਬਾਅਦ ਗਾਇਕਾ ਇੱਕ ਤੋਂ ਇੱਕ ਹਿੱਟ ਐਲਬਮਾਂ ਕਰਦੀ ਗਈ। ਜਸਵਿੰਦਰ ਕੌਰ ਬਰਾੜ ਦੀ ਅਵਾਜ਼ 'ਚ ਗਾਇਆ ਗੀਤ 'ਰਿਜ਼ਾ' ਕਾਫ਼ੀ ਮਕਬੂਲ ਵੀ ਹੋਇਆ ਸੀ।
ਆਪਣੀ ਦਮਦਾਰ ਗਾਇਕੀ ਕਾਰਨ ਜਸਵਿੰਦਰ ਬਰਾੜ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। ਜਸਵਿੰਦਰ ਬਰਾੜ ਨੂੰ 'ਸ਼੍ਰੋਮਣੀ ਪੰਜਾਬੀ ਲੋਕ ਗਾਇਕੀ ਐਵਾਰਡ 2010' ਵੀ ਮਿਲ ਚੁੱਕਿਆ ਹੈ। ਇਸ ਐਵਾਰਡ ਨੂੰ ਪ੍ਰਾਪਤ ਕਰਨ ਵਾਲੇ ਉਹ 12ਵੇਂ ਕਲਾਕਾਰ ਸੀ। ਇਸ ਦੇ ਨਾਲ ਹੀ ਉਹ ਸੰਗੀਤ ਸਮਾਰਟ ਐਵਾਰਡ ਪ੍ਰੋ. ਮੋਹਨ ਸਿੰਘ ਮੇਲੇ ਤੋਂ ਪ੍ਰਾਪਤ ਕਰ ਚੁੱਕੇ ਹਨ।
ਇੱਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਗਾਇਕੀ ਤੋਂ ਕੁਝ ਦੂਰ ਹੋ ਗਈ ਸੀ, ਕਿਉਂਕਿ ਕਿਸੇ ਪ੍ਰੋਗਰਾਮ ਤੋਂ ਪਰਤਦੇ ਸਮੇਂ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ ਸੀ, ਜਿਸ 'ਚ ਉਨ੍ਹਾਂ ਦੀ ਟੀਮ ਦੇ ਕਈ ਮੈਂਬਰਾਂ ਦੀ ਮੌਤ ਹੋ ਗਈ ਸੀ। ਜਿੰਨ੍ਹਾਂ 'ਚ ਕੁਝ ਨੇ ਉਨ੍ਹਾਂ ਦੇ ਹੱਥਾਂ 'ਚ ਦਮ ਤੋੜਿਆ ਸੀ, ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਰਹਿਣ ਲੱਗੀ ਅਤੇ ਗਾਇਕੀ ਤੋਂ ਦੂਰ ਹੋ ਗਈ ਸੀ।
ਸਿੱਧੂ ਮੂਸੇਵਾਲਾ ਨੇ ਲਿਆ ਸੀ ਗਾਇਕਾ ਦਾ ਆਪਣੇ ਗਾਣੇ ਵਿੱਚ ਨਾਂਅ
ਲੰਬੇ ਸਮੇਂ ਤੋਂ ਬਾਅਦ ਉਨ੍ਹਾਂ ਮੁੜ ਪੰਜਾਬੀ ਗਾਇਕੀ 'ਚ ਵਾਪਸੀ ਕੀਤੀ, ਜਿਸ ਕਾਰਨ ਉਨ੍ਹਾਂ ਦੇ ਗੀਤ ਪਹਿਲਾਂ ਵਾਂਗ ਹੀ ਦਰਸ਼ਕਾਂ ਵਲੋਂ ਪਸੰਦ ਕੀਤੇ ਗਏ। ਦੱਸ ਦੇਈਏ ਕਿ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਵੀ ਆਪਣੇ ਗੀਤ 'ਚ ਜਸਵਿੰਦਰ ਬਰਾੜ ਦਾ ਜ਼ਿਕਰ ਕੀਤਾ ਸੀ, ਜਿਸ ਕਾਰਨ ਉਹਨਾਂ ਦੇ ਗਾਇਕੀ ਕਰੀਅਰ ਨੂੰ ਮੁੜ ਪਰਵਾਜ਼ ਮਿਲੀ।
Read More :













Famous singer jaswinder brar is very upset with the trolling happening on social media


Popular Posts
Just Now