ਪ੍ਰਿੰਸੀਪਲ ਦੇ ਕ.ਤ.ਲ ਵਿਰੋਧ ਹਰਿਆਣਾ 'ਚ ਸਾਰੇ ਪ੍ਰਾਈਵੇਟ ਸਕੂਲ ਬੰਦ
ਹਰਿਆਣਾ, 16 ਜੁਲਾਈ 2025: ਹਰਿਆਣਾ ਵਿੱਚ ਪ੍ਰਿੰਸੀਪਲ ਜਗਬੀਰ ਪਾਨੂ ਦੇ ਕਤਲ ਦੇ ਵਿਰੋਧ ਵਿੱਚ ਅੱਜ ਸਾਰੇ ਪ੍ਰਾਈਵੇਟ ਸਕੂਲ ਬੰਦ ਹਨ। ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਸੱਦੇ 'ਤੇ, ਸਾਰੇ ਪ੍ਰਾਈਵੇਟ ਸਕੂਲਾਂ ਨੇ ਅੱਜ ਆਪਣੇ-ਆਪਣੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਸੀ। ਇਸ ਵਿੱਚ ਸੀਬੀਐਸਈ ਅਤੇ ਐਚਬੀਐਸਈ ਦੋਵੇਂ ਪ੍ਰਾਈਵੇਟ ਸਕੂਲ ਸ਼ਾਮਲ ਹਨ। ਸੋਨੀਪਤ ਅਤੇ ਰੋਹਤਕ ਵਿੱਚ ਸਕੂਲ ਖੁੱਲ੍ਹੇ ਹਨ। ਪ੍ਰੀਖਿਆ ਕਾਰਨ ਪੰਚਕੂਲਾ ਵਿੱਚ ਵੀ 90 ਪ੍ਰਤੀਸ਼ਤ ਸਕੂਲ ਖੁੱਲ੍ਹੇ ਹਨ।
ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਪ੍ਰਿੰਸੀਪਲ ਜਗਬੀਰ ਪਾਨੂ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ ਉਨ੍ਹਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਪ੍ਰਸ਼ਾਸਨ ਨੂੰ ਅਧਿਆਪਕਾਂ ਦੀ ਸੁਰੱਖਿਆ ਲਈ ਇੱਕ ਵਿਸ਼ੇਸ਼ ਕਾਨੂੰਨ ਬਣਾਉਣ ਅਤੇ ਦੋਸ਼ੀ ਵਿਦਿਆਰਥੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ।
10 ਜੁਲਾਈ ਨੂੰ ਨਾਰਨੌਦ ਦੇ ਇੱਕ ਸਕੂਲ ਵਿੱਚ 4 ਵਿਦਿਆਰਥੀਆਂ ਨੇ ਜਗਬੀਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ | ਜਿਸ ਵਿੱਚ ਉਸਦਾ ਜਿਗਰ ਫਟ ਗਿਆ ਸੀ। ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Read More : ਗੁਰੂਗ੍ਰਾਮ 'ਚ ਮਹਿਲਾ ਟੈਨਿਸ ਖਿਡਾਰਨ ਦਾ ਕ.ਤ.ਲ, ਪਿਓ ਨੇ ਹੀ ਮਾਰੀਆਂ ਗੋ.ਲੀ.ਆਂ
All Private Schools Are Closed In Haryana In Opposition To The Principal s Instructions