ਗਮਾਡਾ ਦੀ ਆਕਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ: 27 ਪ੍ਰਾਪਰਟੀਆਂ ਤੋਂ ਲਗਭਗ 5400 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ: ਹਰਦੀਪ ਸਿੰਘ ਮੁੰਡੀਆਂ ਆਕਸਫੋਰਡ ਚ ਲਗਜ਼ਰੀ ਸਟੋਰ ਤੋਂ 1.50 ਕਰੋੜ ਦਾ ਸਾਮਾਨ ਗਾਇਬ, ਮੈਨੇਜਰ ਖ਼ਿਲਾਫ਼ ਕੇਸ ਜਥੇਦਾਰ ਅਰਜਨ ਸਿੰਘ ਸ਼ੇਰਗਿੱਲ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਛੱਤਬੀੜ ਚਿੜੀਆਘਰ ਚ 8 ਮਹੀਨਿਆਂ ਦੌਰਾਨ 3.71 ਲੱਖ ਸੈਲਾਨੀ ਪਹੁੰਚੇ 25 ਅਗਸਤ ਤੋਂ ਆਮ ਆਦਮੀ ਕਲੀਨਿਕਾਂ ਦੀਆਂ OPD ਸੇਵਾਵਾਂ ਬੰਦ ਕਰਨ ਦਾ ਐਲਾਨ ਇੱਕ ਸਟਿੱਕੀ ਨੋਟ ’ਤੇ 150 ਸ਼ਬਦ ਲਿਖ ਕੇ ਪੁਸ਼ਪਾਜਯੋਤੀ ਨੇ ਬਣਾਇਆ ਵਿਸ਼ਵ ਰਿਕਾਰਡ ਜੀਜਾ-ਸਾਲੇ ਨੇ ਮਿਲ ਕੇ ਰਚੀ ਸੀ 72 ਲੱਖ ਦੀ ਲੁੱਟ ਦੀ ਸਾਜ਼ਿਸ਼, ਪੁਲੀਸ ਕਮਿਸ਼ਨਰ ਨੇ ਕੀਤਾ ਵੱਡਾ ਖੁਲਾਸਾ ਬ੍ਰੇਕਿੰਗ ਨਿਊਜ਼: ਲੁਧਿਆਣਾ ਦੇ ਨਿਰਵਾਨਾ ਕਲੱਬ ਵਿੱਚ ਸਮਾਗਮ ਦੌਰਾਨ ਚੱਲੀਆਂ ਤਾਬੜਤੋੜ ਗੋਲੀਆਂ ਕਪੂਰਥਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ 10 ਸਾਲਾਂ ਤੋਂ ਭਗੌੜਾ ਮੁਲਜ਼ਮ ਲੁਧਿਆਣਾ ਤੋਂ ਗ੍ਰਿਫ਼ਤਾਰ, ਸੰਸਦ ਚ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ ਦਾ ਦੋਸ਼

ਜਥੇਦਾਰ ਅਰਜਨ ਸਿੰਘ ਸ਼ੇਰਗਿੱਲ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

Jathedar-arjan-singh-shergill-ap


Lptv News / Panjab

ਨਿਯੁਕਤੀ ਜਥੇਦਾਰ ਸ਼ੇਰਗਿੱਲ ਦੀਆਂ ਪੰਥ, ਸਮਾਜ ਅਤੇ ਕੌਮ ਪ੍ਰਤੀ ਸੇਵਾਵਾਂ ਅਤੇ ਵਚਨਬੱਧਤਾ ਨੂੰ ਦੇਖਦਿਆਂ ਕੀਤੀ ਗਈ

ਜਥੇਦਾਰ ਸ਼ੇਰਗਿੱਲ ਦਾ ਤਜਰਬਾ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਚ ਸਹਾਇਕ ਹੋਵੇਗਾ

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅਖੰਡ ਕੀਰਤਨੀ ਜਥਾ ਦੇ ਮੁੱਖ ਬੁਲਾਰੇ ਜਥੇਦਾਰ ਅਰਜਨ ਸਿੰਘ ਸ਼ੇਰਗਿੱਲ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। 

ਪਾਰਟੀ ਦੇ ਮੀਡੀਆ ਸਕੱਤਰ ਤਜਿੰਦਰ ਸਿੰਘ ਪੰਨੂ ਅਤੇ ਮੁੱਖ ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਇਹ ਨਿਯੁਕਤੀ ਜਥੇਦਾਰ ਸ਼ੇਰਗਿੱਲ ਦੀਆਂ ਪੰਥ, ਸਮਾਜ ਅਤੇ ਕੌਮ ਪ੍ਰਤੀ ਸੇਵਾਵਾਂ ਅਤੇ ਵਚਨਬੱਧਤਾ ਨੂੰ ਦੇਖਦਿਆਂ ਕੀਤੀ ਗਈ ਹੈ। 

ਪਾਰਟੀ ਆਗੂਆਂ ਮੁਤਾਬਕ ਜਥੇਦਾਰ ਸ਼ੇਰਗਿੱਲ ਨੇ ਪੰਥਕ ਸਿਧਾਂਤਾਂ ਅਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨਾਲ ਜੁੜੇ ਮੁੱਦਿਆਂ ’ਤੇ ਸਰਗਰਮ ਭੂਮਿਕਾ ਨਿਭਾਈ ਹੈ। ਅਖੰਡ ਕੀਰਤਨੀ ਜਥਾ ਦੇ ਮੁੱਖ ਬੁਲਾਰੇ ਵਜੋਂ ਉਨ੍ਹਾਂ ਨੇ ਧਰਮ ਪ੍ਰਚਾਰ ਅਤੇ ਪੰਥਕ ਏਕਤਾ ਲਈ ਵੀ ਕੰਮ ਕੀਤਾ ਹੈ। 

ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਸੋਢੀ ਨੇ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਜਥੇਦਾਰ ਸ਼ੇਰਗਿੱਲ ਦਾ ਤਜਰਬਾ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਚ ਸਹਾਇਕ ਹੋਵੇਗਾ।

Jathedar arjan singh shergill appointed senior vice president of akali dal punar surjit


Popular Posts
Just Now