Coronavirus Cases- ਦੇਸ਼ 'ਚ ਫਿਰ ਵਧੇ ਕੋਰੋਨਾ ਦੇ ਮਾਮਲੇ, ਦੇਖੋ ਕੀ ਕਹਿੰਦੇ ਹਨ ਅੰਕੜੇ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ, ਨਵੀਂ ਦਿੱਲੀ :ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਇਕ ਵਾਰ ਮੁੜ ਵਾਧਾ ਹੋਇਆ ਹੈ। ਬੀਤੇ ਦਿਨ ਦੇ ਮੁਕਾਬਲੇ ਅੱਜ ਨੂੰ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਜਿਥੇ ਦੁਨੀਆ ਭਰ 'ਚ ਹੁਣ ਤਕ ਕੋਰੋਨਾ ਖਿਲਾਫ ਜੰਗ ਜਾਰੀ ਹੈ, ਉਥੇ । ਭਾਰਤ ਵਿਚ ਕੋਰੋਨਾ ਦੇ ਵੱਧ ਰਹੇ ਮਾਮਲੇ ਚਿੰਤਾਜਨਕ ਹਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 18313 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਮੰਗਲਵਾਰ ਦੇ ਮੁਕਾਬਲੇ ਲਗਭਗ 23 ਫੀਸਦੀ ਜ਼ਿਆਦਾ ਹਨ। ਇਸ ਦੇ ਨਾਲ ਹੀ ਇਸ ਦੌਰਾਨ 57 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਇਨਫੈਕਟਡ 20 ਹਜ਼ਾਰ 742 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਹੁੰਚ ਗਏ ਹਨ।
ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1 ਲੱਖ 45 ਹਜ਼ਾਰ 26 ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੇਸ਼ 'ਚ ਕੋਰੋਨਾ ਦੇ 14,830 ਨਵੇਂ ਮਾਮਲੇ ਦਰਜ ਕੀਤੇ ਗਏ ਸਨ, ਜਦਕਿ ਇਸ ਦੌਰਾਨ 36 ਲੋਕਾਂ ਦੀ ਮੌਤ ਹੋ ਗਈ ਸੀ।
ਪੜ੍ਹੋ ਦੇਸ਼ ਵਿਚ ਕੋਰੋਨਾ ਦੇ ਤਾਜ਼ਾ ਅੰਕੜੇ
- ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਨਵੇਂ ਕੇਸ - 18,313।
- ਕੋਰੋਨਾ ਨਾਲ ਮੌਤਾਂ - 57।
- ਕੋਰੋਨਾ ਕਾਰਨ ਹੁਣ ਤੱਕ ਕੁੱਲ ਮੌਤਾਂ - 5 ਲੱਖ 26 ਹਜ਼ਾਰ 167।
- ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ - 20 ਹਜ਼ਾਰ 742।
- ਐਕਟਿਵ ਕੇਸ (ਕੋਵਿਡ-19 ਐਕਟਿਵ ਕੇਸ) - 1 ਲੱਖ 45 ਹਜ਼ਾਰ 26।
- ਰਿਕਵਰੀ ਦਰ 98.45 ਫ਼ੀਸਦੀ।
- ਹੁਣ ਤੱਕ ਟੀਕੇ ਦੀ ਕੁੱਲ ਖੁਰਾਕ - 202.79 ਕਰੋੜ।
Coronavirus Cases Corona cases have increased again in the country see what the statistics say