ਦਿਲਜੀਤ ਦੋਸਾਂਝ ਦੇ 'ਔਰਾ ਇੰਡੀਆ ਟੂਰ' 'ਤੇ ਸੰਕਟ ਬਿਨਾਂ ਮਨਜ਼ੂਰੀ ਛੁੱਟੀ ਲੈਣ ਵਾਲੇ ਕਰਮਚਾਰੀਆਂ ਦਾ ਮੰਗਿਆ ਰਿਕਾਰਡ : ਪੰਜਾਬ ਸਰਕਾਰ ਦਾ ਵੱਡਾ ਹੁਕਮ ਐਸਜੀਪੀਸੀ ਨੇ ਨਸ਼ਾ ਵਿਰੋਧੀ ਅੰਦੋਲਨ ਦੌਰਾਨ ਜ਼ਖ਼ਮੀ ਹੋਏ ਚਾਰ ਨੌਜਵਾਨਾਂ ਨੂੰ 5-5 ਲੱਖ ਰੁਪਏ ਦੇ ਚੈੱਕ ਦਿੱਤੇ ਅੰਮ੍ਰਿਤਸਰ ਵਿੱਚ ਨਸ਼ਾ ਸਮਗਲਿੰਗ ਨੈੱਟਵਰਕ ਨਾਲ ਜੁੜੇ ਚਾਰ ਗ੍ਰਿਫ਼ਤਾਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਹਮਲੇ ਵਿੱਚ ਚਾਰ ਪੁਲਿਸ ਕਰਮਚਾਰੀ ਮਾਰੇ ਗਏ ਸਾਊਦੀ ਅਰਬ ਵਿੱਚ ਹਮਲਿਆਂ ਦੀ ਭਾਰਤ ਨੇ ਕੀਤੀ ਸਖ਼ਤ ਨਿੰਦਾ ਡਿਲਿਵਰੀ ਤੋਂ ਬਾਅਦ ਔਰਤ ਦੀ ਮੌਤ 'ਤੇ ਵਿਵਾਦ, ਰਿਸ਼ਤੇਦਾਰਾਂ ਨੇ ਹਸਪਤਾਲ ਦੇ ਬਾਹਰ ਲਾਸ਼ ਰੱਖ ਕੇ ਕੀਤਾ ਵਿਰੋਧ ਲੁਧਿਆਣਾ ਵਿੱਚ ਸਕਾਰਪੀਓ ਸਵਾਰ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਔਰਤਾਂ ਬਾਰੇ ਵਿਵਾਦਪੂਰਨ ਟਿੱਪਣੀਆਂ ਕਰਨ ਕਾਰਨ ਅਕਾਲੀ ਆਗੂ ਸਿਕੰਦਰ ਮਲੂਕਾ ਵੱਡੀ ਮੁਸੀਬਤ ਵਿੱਚ ਫਸ ਗਏ ਹਨ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 23-10-2026 05:30 AM

GIC ਵਧਣ ਨਾਲ ਮਾਪਿਆਂ ਤੇ ਵਾਧੂ ਬੋਝ, ਕੈਨੇਡਾ ਦੀ ਪੜ੍ਹਾਈ ਹੋਈ ਮਹਿੰਗੀ,

GIC ਵਧਣ ਨਾਲ ਮਾਪਿਆਂ ਤੇ ਵਾਧੂ ਬੋਝ, ਕੈਨੇਡਾ ਦੀ ਪੜ੍ਹਾਈ ਹੋਈ ਮਹਿੰਗੀ,


Lptv Bureau / Panjab

(GIC) ਦੀ ਰਕਮ ਵਧਾ ਕੇ 23,448 ਕੈਨੇਡੀਅਨ ਡਾਲਰ ਕਰ ਦਿੱਤੀ ਗਈ

ਗਿਣਤੀ ਵਿੱਚ ਵੀ ਕਰੀਬ 30 ਫੀਸਦੀ ਗਿਰਾਵਟ ਆਉਣ ਦੀ ਗੱਲ ਸਾਹਮਣੇ ਆਈ ਹੈ

ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਇੱਛੁਕ ਭਾਰਤੀ ਵਿਦਿਆਰਥੀਆਂ ਲਈ ਖਰਚਾ ਹੋਰ ਵਧ ਗਿਆ ਹੈ। 1 ਸਤੰਬਰ ਤੋਂ ਸਟੱਡੀ ਪਰਮਿਟ ਲਈ ਲੋੜੀਂਦੀ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟ (GIC) ਦੀ ਰਕਮ ਵਧਾ ਕੇ 23,448 ਕੈਨੇਡੀਅਨ ਡਾਲਰ ਕਰ ਦਿੱਤੀ ਗਈ ਹੈ। ਮੌਜੂਦਾ ਦਰ ਮੁਤਾਬਕ ਇਹ ਰਕਮ ਲਗਭਗ 16.15 ਲੱਖ ਰੁਪਏ ਬਣਦੀ ਹੈ। 2025 ਵਿੱਚ GIC ਦੀ ਲੋੜੀਂਦੀ ਰਕਮ 22,895 ਕੈਨੇਡੀਅਨ ਡਾਲਰ ਸੀ। ਕੈਨੇਡਾ ਵਿੱਚ ਮਹਿੰਗਾਈ ਅਤੇ ਵਧਦੇ ਰਹਿਣ-ਸਹਿਣ ਦੇ ਖਰਚਿਆਂ ਨੂੰ ਦੇਖਦਿਆਂ ਇਸ ਰਕਮ ਵਿੱਚ ਵਾਧਾ ਕੀਤਾ ਗਿਆ ਹੈ। 

ਇਸ ਫੈਸਲੇ ਨਾਲ ਵਿਦੇਸ਼ ਵਿੱਚ ਪੜ੍ਹਾਈ ਲਈ ਪਹਿਲਾਂ ਹੀ ਵੱਡਾ ਬਜਟ ਤਿਆਰ ਕਰ ਰਹੇ ਪੰਜਾਬੀ ਮਾਪਿਆਂ ਤੇ ਵਾਧੂ ਵਿੱਤੀ ਬੋਝ ਪਿਆ ਹੈ। ਇਸ ਦੇ ਨਾਲ ਕੈਨੇਡੀਅਨ ਡਾਲਰ ਦੀ ਮਜ਼ਬੂਤੀ ਨੇ ਵੀ ਖਰਚਾ ਵਧਾਇਆ ਹੈ। 2023 ਵਿੱਚ ਕੈਨੇਡੀਅਨ ਡਾਲਰ ਦੀ ਕੀਮਤ ਕਰੀਬ 58.10 ਰੁਪਏ ਸੀ, ਜੋ ਹੁਣ 68.90 ਰੁਪਏ ਤੱਕ ਪਹੁੰਚ ਗਈ ਹੈ। ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਕਾਰਨ GIC ਦੀ ਰਕਮ ਭਾਰਤੀ ਕਰੰਸੀ ਵਿੱਚ ਹੋਰ ਮਹਿੰਗੀ ਪੈ ਰਹੀ ਹੈ। 

ਐਸੋਸੀਏਸ਼ਨ ਆਫ਼ ਕੰਸਲਟੈਂਟਸ ਆਫ਼ ਓਵਰਸੀਜ਼ ਸਟੱਡੀਜ਼ ਦੇ ਜਨਰਲ ਸਕੱਤਰ ਦਵਿੰਦਰ ਕੁਮਾਰ ਨੇ ਕਿਹਾ ਕਿ GIC ਵਿੱਚ ਵਾਧੇ ਨਾਲ ਮਾਪਿਆਂ ਤੇ ਵਾਧੂ ਬੋਝ ਪਿਆ ਹੈ, ਕਿਉਂਕਿ ਹਰ ਪਰਿਵਾਰ ਦਾ ਵਿਦੇਸ਼ੀ ਪੜ੍ਹਾਈ ਲਈ ਇੱਕ ਸੀਮਤ ਬਜਟ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਨਾਲ-ਨਾਲ ਵਿਦਿਆਰਥੀਆਂ ਦਾ ਰੁਝਾਨ ਹੁਣ ਅਮਰੀਕਾ, ਜਰਮਨੀ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵੱਲ ਵੀ ਵਧ ਰਿਹਾ ਹੈ। 

 ਗਲੇਨ ਮੋਰ ਵਾਸੀ ਜਗਤਾਰ ਸਿੰਘ ਮੁਤਾਬਕ GIC ਵਧਣ ਅਤੇ ਕੈਨੇਡੀਅਨ ਡਾਲਰ 68 ਰੁਪਏ ਤੋਂ ਪਾਰ ਜਾਣ ਕਾਰਨ ਮਾਪਿਆਂ ਨੂੰ ਰੁਪਏ ਨੂੰ ਕੈਨੇਡੀਅਨ ਡਾਲਰ ਵਿੱਚ ਬਦਲ ਕੇ ਬੱਚਿਆਂ ਦੇ ਖਾਤਿਆਂ ਵਿੱਚ ਰਕਮ ਭੇਜਣ ਲਈ ਪਹਿਲਾਂ ਨਾਲੋਂ ਵੱਧ ਪੈਸੇ ਖਰਚਣੇ ਪੈ ਰਹੇ ਹਨ। ਉਨ੍ਹਾਂ ਮੁਤਾਬਕ ਇਸ ਕਾਰਨ ਕਰੀਬ 60 ਤੋਂ 70 ਹਜ਼ਾਰ ਰੁਪਏ ਦਾ ਵਾਧੂ ਬੋਝ ਪੈ ਰਿਹਾ ਹੈ। ਇਸ ਦੌਰਾਨ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਕਰੀਬ 30 ਫੀਸਦੀ ਗਿਰਾਵਟ ਆਉਣ ਦੀ ਗੱਲ ਸਾਹਮਣੇ ਆਈ ਹੈ।

Studying in canada becomes costlier hike in gic places additional burden on parents


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now