Winter Care Tips- ਪੈਰਾਂ ਦੀ ਖੁਸ਼ਕੀ ਨੂੰ ਘੱਟ ਕਰਨ ਲਈ ਅਪਣਾਓ ਇਹ ਟਿਪਸ
LPTV / Chandigarh
ਲਾਈਵ ਪੰਜਾਬੀ ਟੀਵੀ: ਸਰਦੀਆਂ ਦੇ ਮੌਸਮ 'ਚ ਪੈਰਾਂ 'ਚ ਖੁਸ਼ਕੀ ਹੋਣਾਂ ਇੱਕ ਵੱਡੀ ਸਮੱਸਿਆ ਹੈ। ਇਸ ਤਰ੍ਹਾਂ ਜੇਕਰ ਅਸੀਂ ਆਪਣੇ ਪੈਰਾਂ ਦਾ ਧਿਆਨ ਸਹੀ ਤਰੀਕੇ ਨਾਲ ਨਹੀਂ ਰੱਖਦੇ ਤਾਂ ਇਹ ਸਮੱਸਿਆ ਬਣ ਜਾਂਦੀ ਹੈ। ਇਸ ਦੇ ਨਾਲ ਹੀ ਡਰਾਈ ਸਕਿੱਨ ਵਾਲੇ ਲੋਕਾਂ ਨੂੰ ਤਾਂ ਬਹੁਤ ਪਰੇਸ਼ਾਨੀ ਰਹਿੰਦੀ ਹੈ । ਇਸ ਤਰ੍ਹਾਂ ਦੀ ਸਥਿਤੀ 'ਤੇ ਅਕਸਰ ਔਰਤਾਂ ਕਈ ਤਰ੍ਹਾਂ ਦੇ ਨੁਖਸੇ ਵਰਤਦੀਆਂ ਹਨ। ਇਸ ਲਈ ਉਹ ਮਾਰਕੀਟ 'ਚ ਮਿਲਨ ਵਾਲੀ ਕ੍ਰੀਮ ਦੀ ਵਰਤੋਂ ਕਰਦੀਆਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਨਹੀਂ ਮਿਲਦਾ।
ਪੈਰਾਂ 'ਚ ਖੁਸ਼ਕੀ ਦੀ ਸਮੱਸਿਆ ਦਾ ਕਾਰਨ
ਨਮੀ ਦੀ ਘਾਟ, ਸਾਬਣ, ਹੀਟ, ਹਿਊਮਿਡਿਟੀ ਅਤੇ ਡਿਹਾਈਡਰੇਸ਼ਨ ਡਰਾਇਨੈੱਸ ਕਾਰਨ ਹਨ।
ਟਿਪਸ
ਨਹਾਉਣ ਤੋਂ ਬਾਅਦ moisturizer ਦੀ ਵਰਤੋਂ ਕਰੋ। ਖੁਸ਼ਕੀ ਨੂੰ ਘੱਟ ਕਰਨ 'ਚ moisturizer ਬਹੁਤ ਮਦਦਗਾਰ ਹੁੰਦਾ ਹੈ । ਇਸੇ ਤਰ੍ਹਾਂ ਤੁਸੀਂ ਜਦੋਂ ਵੀ ਨਹਾ ਕੇ ਆਉਦੇ ਹੋ ਜਾਂ ਫਿਰ ਪੈਰਾਂ ਨੂੰ ਧੋ ਕੇ ਹੱਟਦੇ ਹੋ, ਤਾਂ ਤੁਹਾਨੂੰ moisturizer ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਤੁਹਾਡੇ ਪੈਰਾਂ ਨੂੰ ਖੁਸ਼ਕੀ ਤੋਂ ਰੋਕਣ ਵਿੱਚ ਮਦਦ ਕਰਦਾ ਹੈ ਕਿਉਂਕਿ ਤੁਹਾਡੇ ਪੈਰਾਂ ਨੂੰ ਧੋਣ ਦੇ ਬਾਅਦ ਉਨ੍ਹਾਂ ਦੇ ਕੁਦਰਤੀ ਪੌਸ਼ਟਿਕ ਤੱਤ ਘੱਟ ਹੁੰਦੇ ਹਨ। ਜਿਸ ਕਾਰਨ ਉਹ ਡਰਾਈ ਹੋ ਜਾਂਦੇ ਹਨ। ਤੁਸੀਂ ਬਾਜ਼ਾਰ ਵਿੱਚ ਮਿਲਣ ਵਾਲੇ ਕਿਸੀ ਵੀ moisturizer ਦਾ ਉਪਯੋਗ ਕਰ ਸਕਦੇ ਹੋ ।
ਖੁਦ ਨੂੰ ਰੱਖੋ ਹਾਈਡ੍ਰੇਟ
ਖੁਸ਼ਕੀ ਰੋਕਣ ਲਈ ਸਕਿਨ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ । ਇਸ ਲਈ ਸਕਿਨ ਦੀ ਹਾਈਡ੍ਰੇਸ਼ਨ ਨੂੰ ਵਧਾਉਣ ਲਈ ਤੁਹਾਨੂੰ ਖ਼ੂਬ ਪਾਣੀ ਪੀਣਾ ਚਾਹੀਦਾ ਹੈ। ਇਹ ਤੁਹਾਡੀ ਚਮੜੀ ਕੋਮਲ ਬਣਾਏਗਾ ਅਤੇ ਡਰਾਇਨੈਸ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।
Winter Care Tips Follow these tips to reduce dry feet