ਗੋਡੇ ਬਦਲਵਾਉਣ 'ਤੇ ਕਰਮਚਾਰੀਆਂ ਨੂੰ ਹੁਣ ਮਿਲਣਗੇ 70 ਹਜ਼ਾਰ ਰੁਪਏ, ਪੜ੍ਹੋ ਪੂਰਾ ਖ਼ਬਰ
LPTV / Chandigarh
ਸਟੇਟ ਡੈਸਕ: ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਗੋਡਿਆਂ ਦੀ ਸਰਜਰੀ ਲਈ ਦਿੱਤੇ ਜਾਣ ਵਾਲੇ ਮੁਆਵਜ਼ੇ ਵਿਚ 5,000 ਰੁਪਏ ਪ੍ਰਤੀ (ਗੋਡਾ ਬਦਲਣ) ਦਾ ਵਾਧਾ ਕੀਤਾ ਏ। ਇਸ ਦੇ ਨਾਲ ਹੀ ਹੋਰ ਮੈਡੀਕਲ ਬਿੱਲਾਂ ਦੀ ਸੀਮਾ ਵੀ ਵਧਾ ਦਿੱਤੀ ਗਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਹਿਲਾਂ ਗੋਡਿਆਂ ਦੇ ਇਲਾਜ ਲਈ 65,000 ਰੁਪਏ ਪ੍ਰਤੀ ਗੋਡਾ ਅਤੇ ਸੋਧੇ ਹੋਏ ਇਮਪਲਾਂਟ ਲਈ ਇੱਕ ਲੱਖ ਰੁਪਏ ਪ੍ਰਤੀ ਗੋਡਾ ਦਿੱਤਾ ਜਾਂਦਾ ਸੀ, ਜਿਸ ਨੂੰ ਵਧਾ ਕੇ ਹੁਣ ਗੋਡਿਆਂ ਦੇ ਇਮਪਲਾਂਟ ਦੀ ਰਾਸ਼ੀ 70 ਹਜ਼ਾਰ ਰੁਪਏ ਪ੍ਰਤੀ ਗੋਡਾ ਅਤੇ ਸੋਧੇ ਹੋਏ ਇਮਪਲਾਂਟ ਲਈ 1.5 ਲੱਖ ਰੁਪਏ ਪ੍ਰਤੀ ਗੋਡਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਕਮਰ ਦੇ ਜੋੜ ਦੇ ਇਮਪਲਾਂਟ ਲਈ 40,000 ਰੁਪਏ ਦੇ ਨਾਲ-ਨਾਲ ਹੱਡੀਆਂ ਦੇ ਸੀਮੇਂਟ ਅਤੇ ਨਾਨ-ਸੀਮੇਂਟ ਲਈ 5,000 ਰੁਪਏ ਦਿੱਤੇ ਜਾਂਦੇ ਸਨ, ਹੁਣ ਹਿੱਪ ਇੰਪਲਾਂਟ ਲਈ 90,000 ਰੁਪਏ ਪ੍ਰਤੀ ਕਮਰ ਦਿੱਤੇ ਜਾਣਗੇ।
Employees will now get 70 thousand rupees for knee replacement Read full news