ਪੰਜਾਬ 'ਚ ਡੇਂਗੂ ਨੇ ਹਾਹਾਕਾਰ, ਤਾਜਾ ਅੰਕੜਿਆਂ ਨੇ ਸਿਹਤ ਮਹਿਕਮੇ ਦੇ ਉਡਾਏ ਹੋਸ਼
LPTV / Chandigarh
ਪੰਜਾਬ ਵਿੱਚ ਡੇਂਗੂ ਨੇ ਹਾਹਾਕਾਰ ਮਚਾ ਦਿੱਤੀ ਹੈ। ਤਾਜਾ ਅੰਕੜਿਆਂ ਨੇ ਸਿਹਤ ਮਹਿਕਮੇ ਦੇ ਹੋਸ਼ ਉਡਾ ਦਿੱਤੇ ਹਨ। ਇਸ ਸਾਲ ਡੇਂਗੂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਭਾਵੇਂ ਕਿ ਅਣਅਧਿਕਾਰਤ ਤੌਰ ’ਤੇ ਅੰਕੜੇ ਕਿਤੇ ਜ਼ਿਆਦਾ ਹਨ, ਪਰ ਜੇਕਰ ਸਰਕਾਰੀ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਇਸ ਵੇਲੇ ਪੰਜਾਬ ਭਰ ਵਿੱਚ 20 ਹਜ਼ਾਰ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਹਨ ਤੇ 70 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
ਇਸ ਸਾਲ ਜ਼ਿਲ੍ਹਾ ਮੁਹਾਲੀ ਵਿੱਚ ਡੇਂਗੂ ਦੇ ਤਿੰਨ ਹਜ਼ਾਰ ਕੇਸ ਮਿਲੇ ਹਨ ਤੇ 36 ਵਿਅਕਤੀਆਂ ਦੀ ਮੌਤ ਹੋਈ ਹੈ। ਦੂਜੇ ਨੰਬਰ ’ਤੇ ਬਠਿੰਡਾ ਹੈ, ਜਿਥੇ 2,200 ਕੇਸ ਸਾਹਮਣੇ ਆਏ ਤੇ ਪੰਜ ਵਿਅਕਤੀਆਂ ਨੇ ਦਮ ਤੋੜ ਦਿੱਤਾ। ਉਧਰ, ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਪੱਬਾਂ ਭਾਰ ਹੈ। ਅਧਿਕਾਰੀਆਂ ਅਨੁਸਾਰ ਹੁਣ ਤੱਕ ਪੰਜਾਬ ਵਿਚ 16.50 ਲੱਖ ਘਰਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ।
ਦੱਸ ਦਈਏ ਕਿ ਮੱਛਰ ਦੇ ਕੱਟਣ ਨਾਲ ਡੇਂਗੂ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ। ਅੱਜਕੱਲ੍ਹ ਕੋਇਲ ਤੇ ਹੋਰ ਮੱਛਰ ਭਜਾਉਣ ਵਾਲੇ ਤਰਲ ਰੀਫਿਲ ਵੀ ਮੱਛਰਾਂ 'ਤੇ ਕੰਮ ਨਹੀਂ ਕਰਦੇ। ਇਨ੍ਹਾਂ ਤਰੀਕਿਆਂ ਨਾਲ ਕੁਝ ਸਮੇਂ ਲਈ ਹੀ ਰਾਹਤ ਮਿਲਦੀ ਹੈ, ਜਿਵੇਂ ਹੀ ਇਨ੍ਹਾਂ ਦਾ ਅਸਰ ਘੱਟ ਹੁੰਦਾ ਹੈ ਤਾਂ ਮੱਛਰ ਕੱਟਣਾ ਸ਼ੁਰੂ ਕਰ ਦਿੰਦੇ ਹਨ।
Dengue in Punjab the latest statistics have blown the senses of the health department