ਕੈਨੇਡਾ ਵਿੱਚ ਸ਼ੋਅ ਤੋਂ ਬਾਅਦ Ammy Virk 'ਤੇ ਹਮਲਾ, ਰੋਲਜ਼ ਰਾਇਸ ਕਾਰ 'ਤੇ 7 ਗੋਲੀਆਂ ਚਲਾਈਆਂ ਗਈਆਂ
September 9, 2026 / international
LPTV News /
ਕੈਨੇਡਾ
ਕਾਰ ਵਿੱਚ ਅੰਮੀ ਵਿਰਕ ਸਮੇਤ ਚਾਰ ਲੋਕ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ
ਵਾਰਦਾਤ ਤੋਂ ਬਾਅਦ SUV ਨੂੰ ਅੱਗ ਦੇ ਹਵਾਲੇ ਕੀਤਾ
ਕੈਨੇਡਾ ਦੇ ਐਬਟਸਫੋਰਡ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਅੰਮੀ ਵਿਰਕ ਦੀ ਕਾਰ 'ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ਨੀਵਾਰ ਦੇਰ ਰਾਤ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਅੰਮੀ ਵਿਰਕ ਐਬਟਸਫੋਰਡ ਵਿੱਚ ਆਪਣਾ ਸ਼ੋਅ ਖਤਮ ਕਰ ਕੇ ਬਾਹਰ ਨਿਕਲੇ ਸਨ। ਇਸੇ ਦੌਰਾਨ ਮੈਕਕਲਮ ਰੋਡ ਅਤੇ ਸਾਊਥ ਫਰੇਜ਼ਰ ਵੇ ਦੇ ਨੇੜੇ ਉਨ੍ਹਾਂ ਦੀ ਲਗਜ਼ਰੀ ਰੋਲਜ਼ ਰਾਇਸ ਕੁਲੀਨਨ ਕਾਰ 'ਤੇ 7 ਤੋਂ 10 ਗੋਲੀਆਂ ਚਲਾਈਆਂ ਗਈਆਂ।
ਕਾਰ ਵਿੱਚ ਅੰਮੀ ਵਿਰਕ ਸਮੇਤ ਚਾਰ ਲੋਕ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ। ਫਾਇਰਿੰਗ ਵਿੱਚ ਕਾਰ ਦੇ ਪਿਛਲੇ ਸ਼ੀਸ਼ੇ ਸਮੇਤ ਕਰੀਬ 7 ਥਾਵਾਂ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਮਜ਼ਬੂਤੀ ਕਾਰਨ ਗੋਲੀਆਂ ਅੰਦਰ ਨਹੀਂ ਜਾ ਸਕੀਆਂ।
ਪੁਲਿਸ ਮੁਤਾਬਕ, ਫਾਇਰਿੰਗ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਸਥਾਨ ਤੋਂ ਕਰੀਬ 5 ਕਿਲੋਮੀਟਰ ਦੂਰ ਸੰਨੀ ਸਾਈਡ ਪਲੇਸ ਦੇ ਨੇੜੇ ਇੱਕ ਸ਼ੱਕੀ SUV ਸੜੀ ਹੋਈ ਮਿਲੀ, ਜਿਸਨੂੰ ਹਮਲੇ ਵਿੱਚ ਵਰਤੇ ਜਾਣ ਦਾ ਸ਼ੱਕ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਪ੍ਰਾਈਵੇਸੀ (ਨਿੱਜਤਾ) ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਇਹ ਦੱਸਣ ਤੋਂ ਇਨਕਾਰ ਕੀਤਾ ਹੈ ਕਿ ਹਮਲਾਵਰਾਂ ਦਾ ਮੁੱਖ ਨਿਸ਼ਾਨਾ ਕੌਣ ਸੀ। ਘਟਨਾ ਤੋਂ ਬਾਅਦ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਵਿੱਚ ਚਿੰਤਾ ਦਾ ਮਾਹੌਲ ਹੈ। ਖਾਸ ਕਰਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਵਰਗੀਆਂ ਘਟਨਾਵਾਂ ਤੋਂ ਬਾਅਦ ਵਿਦੇਸ਼ਾਂ ਵਿੱਚ ਸ਼ੋਅ ਕਰਨ ਵਾਲੇ ਪੰਜਾਬੀ ਕਲਾਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਫਿਰ ਉੱਠਣੇ ਸ਼ੁਰੂ ਹੋ ਗਏ ਹਨ।
Ammy Virk Attacked After Show In Canada