MP ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 22 ਦੀ ਮੌਤ, ਪੁਲਿਸ ਨੇ 14 ਨੂੰ ਕੀਤਾ ਗ੍ਰਿਫ਼ਤਾਰ ਪ੍ਰੈਗਨੈਂਟ ਔਰਤ ਦੀ ਸ਼ੱਕੀ ਹਾਲਤ ਵਿੱਚ ਮੌਤ, ਪਰਿਜਨਾਂ ਨੇ ਪਤੀ 'ਤੇ ਲਾਏ ਹੱਤਿਆ ਦੇ ਦੋਸ਼ ਮਿਆਮੀ ਹਵਾਈ ਅੱਡੇ ਤੇ ਇੱਕ ਜਹਾਜ਼ ਹਾਦਸਾਗ੍ਰਸਤ,ਪੰਜ ਲੋਕਾਂ ਦੀ ਮੌਤ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਚੰਡੀਗੜ੍ਹ ਚ ਕਾਂਗਰਸ ਦਾ ਪ੍ਰਦਰਸ਼ਨ! ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ ਭਾਰਤੀ ਔਰਤ ਸਰਬਜੀਤ ਕੌਰ ਨਾਲ ਨਿਕਾਹ ਕਰਨ ਵਾਲੇ ਪਾਕਿਸਤਾਨੀ ਨਾਸਿਰ ਹੁਸੈਨ ਖ਼ਿਲਾਫ਼ ਉਸਦੀ ਪਹਿਲੀ ਪਤਨੀ ਹਾਈਕੋਰਟ ਨੇ ਮਾਮਲੇ ਵਿੱਚ ਆਸ਼ੂ ਖਿਲਾਫ ਕੀਤੀ ਗਈ ਸਮਨ/ਗ੍ਰਿਫਤਾਰੀ ਸਬੰਧੀ ਕਾਰਵਾਈ ਨੂੰ ਰੱਦ ਕਰਨ ਦਾ ਹੁਕਮ ਦਿੱਤਾ MCD ਅਤੇ ਦਿੱਲੀ ਯੂਨੀਵਰਸਿਟੀ ਨੂੰ ਠਹਿਰਾਇਆ ਜ਼ਿੰਮੇਵਾਰ ਦਿੱਲੀ ਹੋਸਟਲ ਹਾਦਸੇ ਤੇ ਹਾਈਕੋਰਟ ਸਖ਼ਤ ਸਰਕਾਰ ਦੀ ਸਖ਼ਤੀ ਦਾ ਦਿਖਿਆ ਅਸਰ, ਚੀਨੀ ਦੇ ਵਾਧੂ ਸਟਾਕ ਕਾਰਨ ਚੀਨੀ ਦੇ ਭਾਅ ₹44-₹45 ਕਿਲੋ 'ਤੇ ਆ ਗਿਆ ਹੈ ਸ਼ੇਰ-ਏ-ਪੰਜਾਬ ਟੀ20 ਲੀਗ 2026 ਅੰਕ ਤਾਲਿਕਾ ਅਤੇ ਚੋਟੀ ਦੇ ਖਿਡਾਰੀ

ਲੁਧਿਆਣਾ ਵਿੱਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਾ ਫੜਿਆ, ਪਛਾਣ ਲੁਕਾਉਣ ਲਈ ਪਾਏ ਸਾਦੇ ਕੱਪੜੇ,

ਲੁਧਿਆਣਾ ਵਿੱਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਾ ਫੜਿਆ, ਪਛਾਣ ਲੁਕ


LPTV News / Ludhiana

ਸਮਝੌਤੇ ਦੇ 50 ਹਜ਼ਾਰ ਵਸੂਲੇ, ਫਿਰ ਵੀ FIR ਦਰਜ ਕੀਤੀ

ਰਿਸ਼ਵਤ ਦੀ ਰਕਮ ਫੜਦੇ ਹੀ ਵਿਜੀਲੈਂਸ ਨੇ ਦਬੋਚਿਆ

ਬ੍ਰੇਕਿੰਗ ਖਬਰ - ਪਰਚਾ ਦਰਜ ਕਰਨ ਲਈ ਮੰਗੇ ਸਨ 40 ਹਜ਼ਾਰ ਰੁਪਏ

ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿੱਚ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ASI ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ASI ਰਿਸ਼ਵਤ ਦੀ ਰਕਮ ਲੈਣ ਲਈ ਜਾਲੰਧਰ ਬਾਈਪਾਸ ਚੌਕ 'ਤੇ ਆਇਆ ਸੀ। ਜਿੱਥੇ ਵਿਜੀਲੈਂਸ ਦੀ ਟੀਮ ਨੇ ASI ਜਿੰਦਰ ਲਾਲ ਨੂੰ ਦਬੋਚ ਲਿਆ। ਵਿਜੀਲੈਂਸ ਦੇ SSP ਵਰਿੰਦਰ ਬਰਾੜ ਨੇ ਇਸਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਰਿਸ਼ਵਤ ਮੰਗਣ ਦੀ ਰਿਕਾਰਡਿੰਗ ਸਮੇਤ ਸ਼ਿਕਾਇਤ ਮਿਲਣ ਤੋਂ ਬਾਅਦ ਇਹ ਟਰੈਪ ਲਗਾਇਆ ਗਿਆ ਸੀ। ਇਹ ਮਾਮਲਾ ਦੋ ਧਿਰਾਂ ਵਿੱਚ ਝਗੜੇ ਤੋਂ ਬਾਅਦ ਕਰਾਸ ਕੇਸ ਨਾਲ ਜੁੜਿਆ ਹੈ। ਜਿਸ ਵਿੱਚ ਪਹਿਲਾਂ ਦੋਸ਼ੀ ASI ਨੇ ਸਮਝੌਤੇ ਦੇ ਨਾਮ 'ਤੇ 50 ਹਜ਼ਾਰ ਰੁਪਏ ਲਏ। ਫਿਰ ਵੀ ਦੂਜੀ ਧਿਰ ਦੀ ਸ਼ਿਕਾਇਤ 'ਤੇ FIR ਦਰਜ ਕਰ ਦਿੱਤੀ। 

ਹੁਣ ਕਰਾਸ ਕੇਸ ਕਰਨ ਦੇ ਬਦਲੇ 40 ਹਜ਼ਾਰ ਰੁਪਏ ਦੀ ਮੰਗ ਕੀਤੀ। ਜਿਸ ਵਕਤ ਦੋਸ਼ੀ ASI ਨੂੰ ਫੜਿਆ ਗਿਆ, ਉਸਨੇ ਪੈਂਟ ਅਤੇ ਜੁੱਤੇ ਤਾਂ ਪੁਲਿਸ ਵਰਦੀ ਵਾਲੇ ਪਾਏ ਹੋਏ ਸਨ ਪਰ ਉੱਪਰ ਆਮ ਟੀ-ਸ਼ਰਟ ਪਾਈ ਹੋਈ ਸੀ ਤਾਂ ਜੋ ਆਮ ਲੋਕ ਉਸਦੀ ਪਛਾਣ ਨਾ ਕਰ ਸਕਣ। ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਰਣਜੀਤ ਸਿੰਘ (ਨਿਵਾਸੀ ਚਿੱਟੀ ਕਾਲੋਨੀ, ਪਿੰਡ ਭੱਠਿਆਂ ਬੇਟ) ਨੇ ਦੱਸਿਆ ਕਿ ਉਸਦੀ ਪਤਨੀ ਮਨਜੀਤ ਕੌਰ ਦਾ ਉਨ੍ਹਾਂ ਦੇ ਗੁਆਂਢੀ ਅਸ਼ਵਨੀ ਕੁਮਾਰ ਨਾਲ ਝਗੜਾ ਹੋ ਗਿਆ ਸੀ। ਦੋਵਾਂ ਧਿਰਾਂ ਨੇ ਸਿਵਲ ਹਸਪਤਾਲ ਲੁਧਿਆਣਾ ਤੋਂ ਆਪਣਾ ਮੈਡੀਕਲ ਕਰਵਾਇਆ ਅਤੇ ਪੁਲਿਸ ਚੌਕੀ ਐਲਡੀਕੋ ਐਸਟੇਟ ਵਿੱਚ ਸ਼ਿਕਾਇਤ ਦਿੱਤੀ। ਇਸ ਮਾਮਲੇ ਦੀ ਜਾਂਚ ਥਾਣਾ ਸਲੇਮਟਾਬਰੀ ਦੇ ਅਧੀਨ ਆਉਣ ਵਾਲੀ ਇਸੇ ਐਲਡੀਕੋ ਚੌਕੀ ਦਾ ਇੰਚਾਰਜ ASI ਜਿੰਦਰ ਸਿੰਘ ਕਰ ਰਿਹਾ ਸੀ।

ਸ਼ਿਕਾਇਤਕਰਤਾ ਰਣਜੀਤ ਸਿੰਘ ਮੁਤਾਬਕ ASI ਜਿੰਦਰ ਨੇ ਦੋਵਾਂ ਧਿਰਾਂ ਵਿਚਕਾਰ ਰਾਜ਼ੀਨਾਮਾ (ਸਮਝੌਤਾ) ਕਰਵਾਉਣ ਦੇ ਨਾਮ 'ਤੇ ਪਹਿਲਾਂ 50,000 ਰੁਪਏ ਦੀ ਰਿਸ਼ਵਤ ਲਈ। ਰਿਸ਼ਵਤ ਲੈਣ ਦੇ ਬਾਵਜੂਦ ASI ਨੇ 31 ਜੁਲਾਈ 2026 ਨੂੰ ਸ਼ਿਕਾਇਤਕਰਤਾ ਦੀ ਪਤਨੀ ਅਤੇ ਹੋਰਨਾਂ ਖ਼ਿਲਾਫ਼ FIR ਨੰਬਰ-119 (BNS ਦੀ ਧਾਰਾ 118(2), 74, 3(5), 351(2) ਤਹਿਤ) ਦਰਜ ਕਰ ਦਿੱਤੀ। ਇਸ ਤੋਂ ਬਾਅਦ ਦੋਸ਼ੀ ASI ਨੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਦੂਜੀ ਧਿਰ (ਗੁਆਂਢੀ) ਖ਼ਿਲਾਫ਼ ਕਰਾਸ ਕੇਸ ਦਰਜ ਕਰਨ ਲਈ ਫਿਰ ਤੋਂ 40,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਰਣਜੀਤ ਸਿੰਘ ਨੇ ਦੋਸ਼ੀ ASI ਜਿੰਦਰ ਸਿੰਘ ਵੱਲੋਂ ਰਿਸ਼ਵਤ ਮੰਗਣ ਦੀ ਕਾਲ ਰਿਕਾਰਡ ਕਰ ਲਈ ਅਤੇ 8 ਸਤੰਬਰ 2026 ਨੂੰ ਵਿਜੀਲੈਂਸ ਯੂਨਿਟ ਲੁਧਿਆਣਾ ਦੀ ਇੰਸਪੈਕਟਰ ਕਿਰਨਪ੍ਰੀਤ ਕੌਰ ਨਾਲ ਸੰਪਰਕ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਈ। ਆਡੀਓ ਸਬੂਤਾਂ ਦੇ ਆਧਾਰ 'ਤੇ ਵਿਜੀਲੈਂਸ ਟੀਮ ਨੇ ਤੁਰੰਤ ਐਕਸ਼ਨ ਲਿਆ।

ਇੰਸਪੈਕਟਰ ਕਿਰਨਪ੍ਰੀਤ ਕੌਰ ਦੀ ਅਗਵਾਈ ਵਿੱਚ ਵਿਜੀਲੈਂਸ ਟੀਮ ਨੇ ਇੱਕ ਯੋਜਨਾ ਬਣਾਈ। ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੀ ਰਕਮ ਲੈ ਕੇ ਭੇਜਿਆ ਗਿਆ। ਜਿਵੇਂ ਹੀ ASI ਜਿੰਦਰ ਸਿੰਘ ਨੇ 40,000 ਰੁਪਏ ਦੀ ਰਿਸ਼ਵਤ ਫੜੀ, ਵਿਜੀਲੈਂਸ ਟੀਮ ਨੇ ਉਸਨੂੰ ਰੰਗੇ ਹੱਥੀਂ ਦਬੋਚ ਲਿਆ। ਵਿਜੀਲੈਂਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Breaking News Vigilance Bureau Catches Asi Accepting A Bribe In Ludhiana


📢

Reach thousands of targeted visitors daily. Click to view our rates.

Punajb News advertisement banner Punajb News advertisement banner
Popular Posts
Just Now