2 ਸਕੂਲਾਂ ਵਿੱਚ ਅੱਗ ਲੱਗਣ ਕਾਰਨ 26 ਸਟੂਡੈਂਟਸ ਦੀ ਮੌਤ, 29 ਤੋਂ ਵੱਧ ਜ਼ਖ਼ਮੀ
September 11, 2026 / international
LPTV News /
Congo
ਘਰ ਵਿੱਚ ਅੱਗ ਲੱਗਣ ਤੋਂ ਬਾਅਦ 2 ਸਕੂਲਾਂ ਤੱਕ ਫੈਲੀ
ਅੱਗ ਕਿਸ ਕਾਰਨ ਲੱਗੀ, ਜਾਂਚ ਜਾਰੀ
ਕਾਂਗੋ ਦੇ ਸ਼ਹਿਰ ਬੁਕਾਵੂ ਵਿੱਚ ਵੀਰਵਾਰ ਸਵੇਰ-ਸਵੇਰ 2 ਸਕੂਲਾਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 26 ਸਟੂਡੈਂਟਸ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ 19 ਲੜਕੀਆਂ ਅਤੇ 7 ਲੜਕੇ ਸ਼ਾਮਲ ਹਨ। ਜਦਕਿ 29 ਸਟੂਡੈਂਟਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਮੁਤਾਬਕ ਅੱਗ ਪਹਿਲਾਂ ਇੱਕ ਘਰ ਵਿੱਚ ਲੱਗੀ। ਜਿਸ ਤੋਂ ਬਾਅਦ ਅੱਗ ਫੁਰਾਹਾ ਸੈਕੰਡਰੀ ਸਕੂਲ ਅਤੇ ਉਜਾਮਾ ਪ੍ਰਾਈਮਰੀ ਸਕੂਲ ਤੱਕ ਫੈਲ ਗਈ। ਅੱਗ ਲੱਗਣ ਕਾਰਨ ਕਈ ਸਟੂਡੈਂਟਸ ਫੁਰਾਹਾ ਸੈਕੰਡਰੀ ਸਕੂਲ ਦੇ ਅੰਦਰ ਹੀ ਫਸ ਗਏ, ਕੁਝ ਸਟੂਡੈਂਟਸ ਨੇ ਖਿੜਕੀਆਂ ਤੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਤਾਂ ਉੱਥੇ ਹੀ ਕੁਝ ਸਟੂਡੈਂਟਸ ਦਰਵਾਜ਼ੇ ਵੱਲ ਭੱਜੇ। ਸਾਰਿਆਂ ਦੇ ਇਕੱਠੇ ਬਾਹਰ ਨਿਕਲਣ ਦੀ ਕੋਸ਼ਿਸ਼ ਵਿੱਚ ਕਈ ਸਟੂਡੈਂਟਸ ਡਿੱਗ ਗਏ ਅਤੇ ਉਨ੍ਹਾਂ ਦੇ ਉੱਪਰੋਂ ਲੋਕ ਲੰਘ ਗਏ। ਜਿਸ ਕਾਰਨ ਹਾਦਸੇ ਵਿੱਚ ਕਈ ਸਟੂਡੈਂਟਸ ਦੀ ਦਮ ਘੁਟਣ ਨਾਲ ਮੌਤ ਹੋ ਗਈ। ਉੱਥੇ ਹੀ ਕੁਝ ਭਗਦੜ ਮਚਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਹਾਲਾਂਕਿ ਅਜੇ ਤੱਕ ਅੱਗ ਲੱਗਣ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਪੁਲਿਸ ਅਤੇ ਰੈਸਕਿਊ ਟੀਮ ਬਚਾਅ ਕਾਰਜ ਵਿੱਚ ਜੁਟ ਗਈਆਂ ਹਨ। ਹਾਦਸੇ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਜਿਸ ਇਲਾਕੇ ਤੋਂ ਅੱਗ ਸ਼ੁਰੂ ਹੋਈ, ਉਹ ਘਣੀ ਆਬਾਦੀ ਵਾਲਾ ਹੈ।
26 students died due to fires in two schools