ਪਾਕਿਸਤਾਨ ਨੇ ਏਅਰਪੋਰਟ 'ਤੇ 100 ਤੋਂ ਵੱਧ ਸ਼ਰਧਾਲੂਆਂ ਨੂੰ ਰੋਕਿਆ, ਭਾਰਤ ਜਾਣ ਲਈ ਨਹੀਂ ਦਿੱਤੀ ਪਰਮਿਸ਼ਨ
September 11, 2026 / international
LPTV News /
ਪਾਕਿਸਤਾਨ
ਸਾਡੇ ਉੱਪਰ ਜ਼ੁਲਮ ਕਰਨਾ ਚਾਹੁੰਦੇ ਹਨ, ਸ਼ਰਮ ਆਉਂਦੀ ਹੈ
ਸ਼ਰਧਾਲੂਆਂ ਨੇ SGPC ਨੂੰ ਕੀਤੀ ਅਪੀਲ
ਪਾਕਿਸਤਾਨ ਵਿੱਚ ਭਾਰਤ ਆ ਰਹੇ 104 ਸਿੱਖ ਸ਼ਰਧਾਲੂਆਂ ਨੂੰ ਏਅਰਪੋਰਟ 'ਤੇ ਕਰੀਬ 12 ਘੰਟੇ ਤੱਕ ਰੋਕਿਆ ਗਿਆ। ਇਸ ਘਟਨਾ ਨੂੰ ਲੈ ਕੇ ਸਿੱਖ ਵਿਅਕਤੀ ਨੇ ਇੱਕ ਵੀਡੀਓ ਜਾਰੀ ਕੀਤੀ ਅਤੇ ਉਸਨੇ ਇਸ ਘਟਨਾ ਬਾਰੇ ਦੱਸਿਆ ਹੈ।
ਪਾਕਿਸਤਾਨ ਵਿੱਚ ਭਾਰਤ ਆ ਰਹੇ 104 ਸਿੱਖ ਸ਼ਰਧਾਲੂਆਂ ਨੂੰ ਏਅਰਪੋਰਟ 'ਤੇ ਕਰੀਬ 12 ਘੰਟੇ ਤੱਕ ਰੋਕਿਆ ਗਿਆ। ਇਸ ਘਟਨਾ ਨੂੰ ਲੈ ਕੇ ਸਿੱਖ ਵਿਅਕਤੀ ਨੇ ਇੱਕ ਵੀਡੀਓ ਜਾਰੀ ਕੀਤੀ ਅਤੇ ਉਸਨੇ ਇਸ ਘਟਨਾ ਬਾਰੇ ਦੱਸਿਆ ਹੈ। ਉਸਨੇ ਕਿਹਾ ਕਿ ਅਸੀਂ ਵਾਘਾ ਬਾਰਡਰ ਤੋਂ ਭਾਰਤ ਜਾਣਾ ਸੀ, ਪਰ ਸਾਨੂੰ ਇਜਾਜ਼ਤ ਨਹੀਂ ਮਿਲੀ। ਇਸ ਤੋਂ ਬਾਅਦ ਅਸੀਂ ਪਲੇਨ ਨਾਲ ਜਾਣ ਦਾ ਫੈਸਲਾ ਕੀਤਾ। ਅਸੀਂ ਟਿਕਟਾਂ ਬੁੱਕ ਕਰਵਾ ਕੇ ਜਦੋਂ ਫੈਸਲਾਬਾਦ ਏਅਰਪੋਰਟ ਪਹੁੰਚੇ ਤਾਂ ਸਾਨੂੰ ਜਾਣ ਨਹੀਂ ਦਿੱਤਾ।
ਸਿੱਖ ਨੌਜਵਾਨ ਨੇ ਦੱਸਿਆ ਕਿ ਇਮੀਗ੍ਰੇਸ਼ਨ ਵਾਲਿਆਂ ਦਾ ਕੀ ਹੱਕ ਬਣਦਾ ਹੈ ਕਿ ਉਹ ਸਿਵਲੀਅਨ ਤੋਂ NOC ਮੰਗਣ। NOC ਤਦ ਮੰਗੀ ਜਾਂਦੀ ਹੈ ਜਦੋਂ ਕਿਸੇ ਨੇ ਕੋਈ ਅਪਰਾਧਿਕ ਕੰਮ ਕੀਤਾ ਹੋਵੇ। ਸਾਡੇ ਕੋਲ ਤਾਂ ਵੀਜ਼ਾ ਹੈ ਅਤੇ ਸਾਨੂੰ ਪੂਰੀ ਤਰ੍ਹਾਂ ਸਮਝਾਇਆ ਨਹੀਂ ਗਿਆ। ਜਿਨ੍ਹਾਂ ਨੇ ਆਪਣੀ ਸਿਆਸਤ ਚਮਕਾਉਣੀ ਹੈ ਉਹ ਕਿਤੇ ਹੋਰ ਜਾ ਕੇ ਚਮਕਾਉਣ। ਸਾਡੇ ਉੱਪਰ ਜ਼ੁਲਮ ਕਰਨਾ ਚਾਹੁੰਦੇ ਹਨ। ਸ਼ਰਮ ਆਉਂਦੀ ਹੈ ਤੁਹਾਡੇ 'ਤੇ।
ਸ਼ਰਧਾਲੂਆਂ ਨੇ ਪਾਕ ਸਰਕਾਰ ਦੇ ਰਵੱਈਏ 'ਤੇ ਰੋਸ ਜਤਾਇਆ। ਸ਼ਰਧਾਲੂਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਰਾਤ ਕਰੀਬ 10 ਵਜੇ ਤੋਂ ਸਵੇਰੇ 7 ਵਜੇ ਤੱਕ ਏਅਰਪੋਰਟ 'ਤੇ ਪਰੇਸ਼ਾਨੀ ਝੱਲਣੀ ਪਈ। ਉਨ੍ਹਾਂ ਦਾ ਕਹਿਣਾ ਹੈ ਕਿ ਟਿਕਟਾਂ ਰੱਦ ਹੋਣ ਨਾਲ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ।
ਉੱਥੇ ਹੀ ਜਥੇ ਦੀ ਅਗਵਾਈ ਕਰ ਰਹੇ ਭੂਪਿੰਦਰ ਸਿੰਘ ਨੇ ਕਿਹਾ ਕਿ ਅਸੀਂ ਭਾਰਤ ਵਿੱਚ ਸਿੱਖ ਨੇਤਾਵਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਗੜਗਜ, SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੋਂ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਸਰਕਾਰ 'ਤੇ ਦਬਾਅ ਬਣਾਉਣ ਅਤੇ ਸ਼ਰਧਾਲੂਆਂ ਨੂੰ ਭਾਰਤ ਆਉਣ ਦੀ ਆਗਿਆ ਦਿਵਾਈ ਜਾਵੇ।
ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਆ ਰਹੇ ਹਨ ਸ਼ਰਧਾਲੂ
ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ, ਗੋਲਡਨ ਟੈਂਪਲ ਅਤੇ ਪੰਜਾਬ ਦੇ ਹੋਰ ਇਤਿਹਾਸਕ ਗੁਰੂਧਾਮਾਂ ਦੇ ਦਰਸ਼ਨ ਲਈ ਭਾਰਤ ਆ ਰਹੇ ਸਨ। ਇਸ ਦੌਰਾਨ ਸ਼ਰਧਾਲੂ ਏਅਰਪੋਰਟ 'ਤੇ ਹੀ ਇਕੱਠੇ ਹੋ ਕੇ ਪਾਠ ਅਤੇ ਗੁਰੂ ਸਾਹਿਬ ਦਾ ਜਾਪ ਕਰਦੇ ਰਹੇ।
Pakistan stopped over 100 pilgrims at the airport