ਪ੍ਰਵਾਸੀਆਂ ਵਿੱਚ ਵੱਡੀ ਕਟੌਤੀ ਦਾ Uber ਸੇਵਾਵਾਂ 'ਤੇ ਪੈ ਸਕਦਾ ਹੈ ਅਸਰ
October 8, 2026 / international
Live Punjabi TV /
ਮੈਲਬੌਰਨ
ਗੱਡੀ ਬੁੱਕ ਕਰਨ ਲਈ ਕਰਨੀ ਪਵੇਗੀ ਲੰਬੀ ਉਡੀਕ!
ਆਸਟ੍ਰੇਲੀਆ ਦੇ Coalition ਆਗੂ ਨੇ ਖ਼ੁਦ ਮੰਨੀ ਗੱਲ
ਆਸਟ੍ਰੇਲੀਆ ਵਿੱਚ ਆਉਣ ਵਾਲੇ ਸਮੇਂ ਦੌਰਾਨ Uber ਬੁੱਕ ਕਰਨ ਲਈ ਲੋਕਾਂ ਨੂੰ ਲੰਬੀ ਉਡੀਕ ਕਰਨੀ ਪੈ ਸਕਦੀ ਹੈ। ਵਿਰੋਧੀ ਧਿਰ Coalition ਦੀ ਨਵੀਂ ਪ੍ਰਵਾਸ ਨੀਤੀ (Immigration Policy) ਤਹਿਤ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਯੋਜਨਾ ਕਾਰਨ Uber ਡਰਾਈਵਰਾਂ ਦੀ ਕਮੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।
Nationals Party ਦੇ ਆਗੂ Matt Canavan ਨੇ ਖ਼ੁਦ ਮੰਨਿਆ ਹੈ ਕਿ ਆਸਟ੍ਰੇਲੀਆ ਵਿੱਚ ਵੱਡੀ ਗਿਣਤੀ ਵਿੱਚ Temporary Visa Holders Uber ਅਤੇ ਹੋਰ Gig Economy ਸੇਵਾਵਾਂ ਵਿੱਚ ਕੰਮ ਕਰਦੇ ਹਨ। ਜੇਕਰ ਇਨ੍ਹਾਂ ਪ੍ਰਵਾਸੀਆਂ ਦੀ ਗਿਣਤੀ ਘਟਾਈ ਗਈ, ਤਾਂ ਲੋਕਾਂ ਨੂੰ Uber ਮਿਲਣ ਵਿੱਚ ਪਹਿਲਾਂ ਨਾਲੋਂ ਵੱਧ ਸਮਾਂ ਲੱਗ ਸਕਦਾ ਹੈ।
Coalition ਨੇ ਸਰਕਾਰ ਬਣਨ ਦੀ ਸੂਰਤ ਵਿੱਚ ਅਗਲੇ ਚਾਰ ਸਾਲਾਂ ਦੌਰਾਨ Temporary Visa Holders ਦੀ ਗਿਣਤੀ ਲਗਭਗ 6 ਲੱਖ 50 ਹਜ਼ਾਰ ਘਟਾਉਣ ਦੀ ਯੋਜਨਾ ਬਣਾਈ ਹੈ।
Canavan ਨੇ ਕਿਹਾ ਕਿ ਲੋਕਾਂ ਨੂੰ Uber ਜਲਦੀ ਮਿਲਣ ਦੀ ਸਹੂਲਤ ਜ਼ਰੂਰ ਹੈ, ਪਰ ਇਸ ਲਈ ਮਕਾਨਾਂ, ਹਸਪਤਾਲਾਂ, ਸਕੂਲਾਂ ਅਤੇ ਬੁਨਿਆਦੀ ਢਾਂਚੇ ਉੱਤੇ ਵਧ ਰਿਹਾ ਦਬਾਅ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਡਰਾਈਵਰਾਂ ਦੀ ਕਮੀ ਹੋਣ ਨਾਲ Uber ਦੀ ਉਡੀਕ ਦਾ ਸਮਾਂ ਵਧਣ ਦੇ ਨਾਲ-ਨਾਲ ਵੱਧ ਮੰਗ ਵਾਲੇ ਸਮਿਆਂ ਦੌਰਾਨ ਕਿਰਾਏ ਵੀ ਵਧ ਸਕਦੇ ਹਨ। ਹਾਲਾਂਕਿ ਇਸ ਬਾਰੇ ਅਜੇ ਕੋਈ ਅਧਿਕਾਰਤ ਅਨੁਮਾਨ ਨਹੀਂ ਹੈ।
ਫਿਲਹਾਲ ਇਹ Coalition ਦੀ ਪ੍ਰਸਤਾਵਿਤ ਨੀਤੀ ਹੈ, ਕੋਈ ਲਾਗੂ ਹੋ ਚੁੱਕਾ ਕਾਨੂੰਨ ਨਹੀਂ। ਪਰ ਇਸ ਐਲਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦਾ ਅਸਰ ਸਿਰਫ਼ ਵੀਜ਼ਾ ਧਾਰਕਾਂ ਉੱਤੇ ਹੀ ਨਹੀਂ, ਸਗੋਂ ਆਮ ਆਸਟ੍ਰੇਲੀਆਈ ਲੋਕਾਂ ਦੀਆਂ ਰੋਜ਼ਾਨਾ ਸਹੂਲਤਾਂ ਉੱਤੇ ਵੀ ਪੈ ਸਕਦਾ ਹੈ।
A Significant Cut In Immigration Could Impact Uber Services