Meta Loss After Outage- ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੇ ਬੰਦ ਹੋਣ ਕਾਰਨ Meta ਨੂੰ 8 ਅਰਬ ਰੁਪਏ ਤੋਂ ਵੱਧ ਦਾ ਨੁਕਸਾਨ
ਵਿਦੇਸ਼ ਡੈਸਕ : 5 ਮਾਰਚ ਨੂੰ ਸੋਸ਼ਲ ਮੀਡੀਆ 'ਤੇ ਜਿਵੇਂ ਅਚਾਨਕ ਭੂਚਾਲ ਹੀ ਆ ਗਿਆ। ਫੇਸਬੁੱਕ ਤੇ ਇੰਸਟਾਗ੍ਰਾਮ ਵਰਗੇ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕਰੀਬ 2 ਘੰਟੇ ਬਾਅਦ ਇਨ੍ਹਾਂ ਐਪਸ ਨੇ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਾਹਿਰਾਂ ਅਨੁਸਾਰ ਇਸ ਆਊਟੇਜ ਕਾਰਨ ਮੇਟਾ ਨੂੰ ਭਾਰੀ ਨੁਕਸਾਨ ਹੋਇਆ ਹੈ। ਮੇਟਾ ਦੇ ਸ਼ੇਅਰਾਂ ਦੀ ਕੀਮਤ 1.5 ਫੀਸਦੀ ਡਿੱਗੀ ਹੈ ਅਤੇ ਹੁਣ ਤੱਕ ਇਹ 1.6 ਫੀਸਦੀ ਡਿੱਗ ਚੁੱਕੀ ਹੈ। ਇਸ ਨੂੰ ਮੈਟਾ ਲਈ ਵੱਡਾ ਨੁਕਸਾਨ ਦੱਸਿਆ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਨੇ 5 ਮਾਰਚ ਨੂੰ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਿੱਥੇ ਫੇਸਬੁੱਕ ਯੂਜ਼ਰਸ ਦੇ ਅਕਾਊਂਟ ਆਪਣੇ ਆਪ ਲੌਗ ਆਊਟ ਹੋ ਗਏ ਸਨ। ਇਸ ਦੇ ਨਾਲ ਹੀ ਇੰਸਟਾ ਅਤੇ ਵ੍ਹਟਸਐਪ ਨੂੰ ਚਲਾਉਣ 'ਚ ਦਿੱਕਤ ਆ ਰਹੀ ਸੀ।ਨਾ ਤਾਂ ਫੀਡ ਰਿਫ੍ਰੈਸ਼ ਹੋ ਰਹੀ ਸੀ ਅਤੇ ਨਾ ਹੀ ਮੈਸੇਜ ਭੇਜੇ ਜਾ ਰਹੇ ਸਨ।
ਯੂਜ਼ਰਸ ਦੀਆਂ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਕੰਪਨੀ ਨੇ ਕਿਹਾ ਕਿ ਕੰਪਨੀ ਇਸ 'ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਇਸ ਨੂੰ ਠੀਕ ਕਰ ਲਿਆ ਜਾਵੇਗਾ। ਮੈਟਾ ਦੇ ਮਾਲਕ ਮਾਰਕ ਜ਼ਕਰਬਰਗ ਨੂੰ ਲਗਭਗ 100 ਮਿਲੀਅਨ ਡਾਲਰ ਯਾਨੀ ਲਗਭਗ 8,28,97,90,000 ਰੁਪਏ ਦਾ ਨੁਕਸਾਨ ਹੋਇਆ ਹੈ। ਇਸ 2 ਘੰਟੇ ਦੀ ਆਊਟੇਜ ਕੰਪਨੀ ਨੂੰ ਕਾਫੀ ਮਹਿੰਗੀ ਪਈ ਹੈ।
ਮੇਟਾ ਦੇ ਅਧੀਨ ਆਉਣ ਵਾਲੀਆਂ ਸਾਰੀਆਂ ਸੋਸ਼ਲ ਮੀਡੀਆ ਸੇਵਾਵਾਂ ਨੂੰ ਇਸ ਵਾਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਰੀਬ 2 ਘੰਟੇ ਤੱਕ ਸੇਵਾਵਾਂ ਨਹੀਂ ਚੱਲੀਆਂ। 2021 ਵਿੱਚ ਵੀ ਅਜਿਹਾ ਹੀ ਹੋਇਆ ਸੀ। ਇਸ ਦੌਰਾਨ 7 ਘੰਟੇ ਸੇਵਾਵਾਂ ਬੰਦ ਰਹੀਆਂ। ਫੇਸਬੁੱਕ ਦੇ ਇਕ ਸੂਤਰ ਨੇ ਕਿਹਾ ਕਿ ਉਨ੍ਹਾਂ ਦਾ ਅੰਦਰੂਨੀ ਸਿਸਟਮ ਬੰਦ ਹੋ ਗਿਆ ਸੀ ਜਿਸ ਕਾਰਨ ਅਜਿਹਾ ਹੋਇਆ।
Meta loss after outage meta loses 8 billion rupees shutdown facebook instagram whatsapp latest news livepunjabitv